ਕੋਰੋਨਾ ਦੇ ਦੌਰ ''ਚ ਕਾਂਗਰਸ ਦਾ ਰਾਹੁਲ ਗਾਂਧੀ ''ਤੇ ਵੱਡਾ ਦਾਅ! ਗਲੋਬਲ ਲੀਡਰ ਬਣਾਉਣ ਦੀ ਤਿਆਰੀ?
Date : 2020-04-30 AM 02:15:00 | views (162)

ਚੰਡੀਗੜ੍ਹ: ਕਾਂਗਰਸ ਨੇਤਾ ਰਾਹੁਲ ਗਾਂਧੀ ਕੋਰੋਨਾ ਮਹਾਮਾਰੀ ''ਤੇ ਵੱਖ-ਵੱਖ ਵਿਸ਼ਿਆਂ ਦੇ ਮਾਹਿਰਾਂ ਨਾਲ ਚਰਚਾ ਕਰਨਗੇ। ਆਰਬੀਆਈ ਦੇ ਸਾਬਕਾ ਗਵਰਨਰ ਰਘੁਰਾਮ ਰਾਜਨ ਨਾਲ ਗੱਲਬਾਤ ਤੋਂ ਇਸ ਸੀਰੀਜ਼ ਦੀ ਸ਼ੁਰੂਆਤ ਕੀਤੀ ਗਈ ਹੈ। ਰਾਹੁਲ ਗਾਂਧੀ ਵੱਲੋਂ ਪੁੱਛੇ ਜਾਣ ''ਤੇ ਰਾਜਨ ਨੇ ਦੱਸਿਆ ਕਿ ਗਰੀਬਾਂ ਦੀ ਮਦਦ ਲਈ 65 ਹਜ਼ਾਰ ਕਰੋੜ ਰੁਪਏ ਦੀ ਲੋੜ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਰਕਮ ਦੇਸ਼ ਦੀ 200 ਲੱਖ ਕਰੋੜ ਰੁਪਏ ਦੀ ਜੀਡੀਪੀ ਦੇ ਮੁਕਾਬਲੇ ਕੁਝ ਵੀ ਨਹੀਂ। ਜੇਕਰ ਇਸ ਨਾਲ ਗਰੀਬਾਂ ਦੀ ਜਾਨ ਬਚਦੀ ਹੈ ਤਾਂ ਜ਼ਰੂਰ ਖਰਚ ਕਰਨਾ ਚਾਹੀਦਾ ਹੈ।

ਅਰਥਵਿਵਸਥਾ ''ਤੇ ਕੋਰੋਨਾ ਦੇ ਅਸਰ ਨੂੰ ਲੈ ਕੇ ਰਾਜਨ ਨੇ ਕਿਹਾ ਕਿ ਭਾਰਤ ਇਸ ਮੌਕਾ ਦਾ ਫਾਇਦਾ ਚੁੱਕ ਸਕਦਾ ਹੈ। ਇੰਡਸਟਰੀ ਤੇ ਸਪਲਾਈ ਚੇਨ ''ਚ ਖ਼ਾਸ ਥਾਂ ਬਣਾਉਣ ਦਾ ਮੌਕਾ ਹੈ। ਰਾਜਨ ਨੇ ਕਿਹਾ ਕਿ ਲੌਕਡਾਊਨ ਲੰਮੇ ਸਮੇਂ ਤਕ ਜਾਰੀ ਰੱਖਣਾ ਸੰਭਵ ਨਹੀਂ।

ਕੋਰੋਨਾ ਵਾਇਰਸ ਤੇ ਅਰਥਵਿਵਸਥਾ ਨਾਲ ਜੁੜੇ ਰਾਜਨ ਦੇ ਪੰਜ ਸੁਝਾਅ :

1. ਮਹਾਮਾਰੀ ਵੱਡਾ ਸੰਕਟ ਹੈ ਤੇ ਸਾਨੂੰ ਇਸ ਨਾਲ ਨਜਿੱਠਣ ਲਈ ਨਿਯਮ ਤੋੜਨੇ ਪੈਣਗੇ। ਸਾਡੇ ਕੋਲ ਮੌਜੂਦ ਸਾਧਨਾਂ ਦਾ ਵੀ ਧਿਆਨ ਰੱਖਣਾ ਪਵੇਗਾ।

2. ਸਾਡੀ ਸਮਰੱਥਾ ਸੀਮਤ ਹੈ, ਇਸ ਲਈ ਪਹਿਲ ਤੈਅ ਕਰਨਾ ਜ਼ਰੂਰੀ ਹੈ। ਇਹ ਵੀ ਤੈਅ ਕਰਨਾ ਜ਼ਰੂਰੀ ਹੈ ਕਿ ਅਰਥਵਿਵਸਥਾ ਨੂੰ ਕਿਵੇਂ ਚਲਾਇਆ ਜਾਵੇ ਤਾਂ ਜੋ ਲੈਕਡਾਊਨ ਖੁੱਲ੍ਹਣ ''ਤੇ ਇਕੋਨੌਮੀ ਆਪਣੇ ਆਪ ਰਫ਼ਤਾਰ ਫ਼ੜ ਜਾਵੇ।

3. ਗਰੀਬਾਂ ਨੂੰ ਸਿੱਧਾ ਖਾਤੇ ''ਚ ਟ੍ਰਾਂਸਫਰ, ਮਨਰੇਗਾ, ਬੁਢਾਪਾ ਪੈਨਸ਼ਨ ਤੇ ਪੀਡੀਐਸ ਜ਼ਰੀਏ ਆਰਥਿਕ ਮਦਦ ਦੇਣ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ। ਭਾਰਤ ਕੋਲ ਗਰੀਬਾਂ ਦਾ ਢਿੱਡ ਭਰਨ ਦੇ ਚਾਰ ਸਾਧਨ ਹਨ। ਇਸ ਲਈ ਲੌਕਡਾਊਨ ਖ਼ਤਮ ਕਰਨ ਦੀ ਸਮਝਦਾਰੀ ਦਿਖਾਉਣੀ ਚਾਹੀਦੀ ਹੈ।

4. ਭਾਰਤੀ ਇੰਡਸਟਰੀ ਅਤੇ ਸਪਲਾਈ ਚੇਨ ਲਈ ਦੁਨੀਆਂ ''ਚ ਜਗ੍ਹਾ ਬਣਾਉਣ ਦਾ ਮੌਕਾ ਹੈ। ਸਾਨੂੰ ਕੁਆਲਿਟੀ ਵਾਲੀ ਨੌਕਰੀ ਪੈਦਾ ਕਰਨ ਦੀ ਲੋੜ ਹੈ ਤਾਂ ਕਿ ਲੋਕ ਸਰਕਾਰੀ ਨੌਕਰੀ ''ਤੇ ਨਿਰਭਰ ਨਾ ਰਹਿਣ।

5. ਸਮਾਜਿਕ ਤਾਲਮੇਲ ਜ਼ਰੂਰੀ ਹੈ। ਵੱਡੀਆਂ ਚੁਣੌਤੀਆਂ ਦੇ ਸਮੇਂ ਮਤਭੇਦ ਨਹੀਂ ਹੋਣਾ ਚਾਹੀਦਾ। ਰਾਜਨ ਨੇ ਕਿਹਾ ਕਿ ਦੇਸ਼ ''ਚ ਹਰ ਰੋਜ਼ ਕੋਰੋਨਾ ਦੇ ਪੰਜ ਲੱਖ ਟੈਸਟ ਕਰਨ ਦੀ ਲੋੜ ਹੈ।

ਨਿਊਜ਼ ਏਜੰਸੀ ਏਐਨਆਈ ਦੇ ਸੂਤਰਾਂ ਮੁਤਾਬਕ ਰਾਹੁਲ ਹਫ਼ਤੇ ''ਚ ਇੱਕ ਜਾਂ ਦੋ ਵਾਰ ਅਜਿਹੀ ਚਰਚਾ ਕਰਨਗੇ। ਇਸ ਸੀਰੀਜ਼ ਨੂੰ ਦੂਜੇ ਹਿੱਸੇ ''ਚ ਉਹ ਸਵੀਡਨ ਦੇ ਵੀਰੋਲੌਜਿਸਟ ਨਾਲ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਦੇ ਤਰੀਕਿਆਂ ''ਤੇ ਗੱਲਬਾਤ ਕਰਨਗੇ। ਇਹ ਰਾਹੁਲ ਗਾਂਧੀ ਨੂੰ ਗਲੋਬਲ ਲੀਡਰ ਦੇ ਤੌਰ ''ਤੇ ਪੇਸ਼ ਕਰਨ ਦੀ ਸਟ੍ਰੈਟਜੀ ਹੋ ਸਕਦੀ ਹੈ।


Tags :

ਤਾਜਾ ਖ਼ਬਰਾਂ
ਸੈਂਚੂਰੀਅਨ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿੱਚ ਦੱਖਣੀ ਅਫਰੀਕਾ ਨੇ ਭਾਰਤ ਨੂੰ ਕਰਾਰੀ ਹਾਰ ਦਿੱਤੀ ਹੈ। ਮੇਜ਼ਬਾਨ ਗੇਂਦਬਾਜ਼ਾਂ ਅੱਗੇ ਭਾਰਤੀ ਖਿਡਾਰੀ ਤਾਸ਼ ਦੇ ਪੱਤਿਆਂ ਦੇ ਮਹਿਲ ਵਾਂਗ ਢਹਿੰਦੇ ਗਏ। ਭਾਰਤ ਨੂੰ 135 ਦੌੜਾਂ ਦੀ ਕਰਾਰੀ ਹਾਰ ਮਿਲੀ ਹੈ। ਇਸ ਜਿੱਤ ਨਾਲ 3 ਟੈਸਟ ਮੈਚਾਂ ਦੀ ਲੜੀ ‘ਤੇ ਦੱਖਣੀ ਅ
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਮੁੱਖ ਪ੍ਰਿੰਸੀਪਲ ਸਕੱਤਰ ਦੀ ਨਿਯੁਕਤੀ ਰੱਦ ਕਰ ਦਿੱਤੀ ਹੈ। ਸੁਰੇਸ਼ ਕੁਮਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਹੱਦ ਕਰੀਬੀ ਹਨ ਤੇ ੳੇਹ ਪਿਛਲੀ ਕੈਪਟਨ ਸਰਕਾਰ ‘ਚ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਰਹੇ ਸਨ। ਇਸ ਵਾਰ ਕੈਪਟਨ ਨੇ ਸਕਰਾਰ ਬਣਨ ਤੋਂ...
ਪਾਕਿਸਤਾਨ ਦੇ 1800 ਤੋਂ ਜ਼ਿਆਦਾ ਮੌਲਵੀਆਂ ਨੇ ਫਤਵਾ ਜਾਰੀ ਕਰਕੇ ਆਤਮਘਾਤੀ ਬੰਬ ਹਮਲਿਆਂ ਦੇ ਖ਼ਿਲਾਫ਼ ਫਤਵਾ ਜਾਰੀ ਕੀਤਾ ਹੈ। ਪਾਕਿਸਤਾਨ ਸਰਕਾ
ਪਾਕਿਸਤਾਨ ਦੀ ਸਰਕਾਰ ਨੇ ਇੱਥੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਉਹ ਮੁੰਬਈ ਦਹਿਸ਼ਤਗਰਦ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਦੀ ਹਮਾਇਤ ਵਾਲੀ ਮਿਲੀ ਮੁਸਲਿਮ ਲੀਗ ਨੂੰ ਰਾਜਨੀਤਕ ਪਾਰਟੀ ਦੇ ਰੂਪ ਵਿਚ ਰਜਿਸਟਰ ਕਰਾਉਣ ਦੀ ਮੰਗ ਕਰਦੀ ਪਟੀਸ਼ਨ ਰੱਦ ਕਰ ਦੇਵੇ, ਕਿਉਂਕਿ ਇਹ ਗਰੁੱਪ ਰਾਜ


Contact us
www.punjabweekly.co.uk
0044 121 520 8430
0044 797 059 2182
E mail at : info@punjabweekly.co.uk
Follow us on :

weekly Hits on website : 13850

Total Hits on website :958413

Copyright @2018 - 19 reserved for Punjab weekly. Designed and developed by IINGroups.(+91-9888211017)