ਦੇਸ਼ ''ਚ ਪਿਛਲੇ 14 ਦਿਨਾਂ ਤੋਂ 85 ਜ਼ਿਲ੍ਹਿਆਂ ''ਚ ਕੋਰੋਨਾ ਵਾਇਰਸ ਦਾ ਕੋਈ ਕੇਸ ਨਹੀਂ : ਸਿਹਤ ਮੰਤਰਾਲਾ
Date : 2020-04-27 AM 07:27:00 | views (153)

ਨਵੀਂ ਦਿੱਲੀ,- : ਦੇਸ਼ ''ਚ ਕੋਰੋਨਾ ਵਾਇਰਸ ਮਹਾਮਾਰੀ ਤੋਂ ਨਜਿੱਠਣ ਤੇ ਲਾਕਡਾਊਨ ਸਬੰਧੀ ਸੋਮਵਾਰ ਨੂੰ ਗ੍ਰਹਿ ਤੇ ਸਿਹਤ ਮੰਤਰਾਲਾ ਦੀ ਸੰਯੁਕਤ ਪ੍ਰੈੱਸ ਕਾਨਫਰੰਸ ਹੋਈ। ਇਸ ਮੌਕੇ ''ਤੇ ਗ੍ਰਹਿ ਮੰਤਰਾਲਾ ਦੀ ਸੰਯੁਕਤ ਸਕਤੱਰ ਪੁਣਯ ਸਲਿਲਾ ਸ੍ਰੀਵਾਸਤਵ ਨੇ ਕਿਹਾ ਕਿ ਲਾਕਡਾਊਨ ਦੌਰਾਨ 80 ਫੀਸਦੀ ਮੰਡੀਆਂ ਦਾ ਸੰਚਾਲਨ ਜਾਰੀ ਰਹੇਗਾ। 26 ਅਪ੍ਰੈਲ ਤਕ ਦੇਸ਼ ''ਚ 80 ਫੀਸਦੀ ਅਨਾਜ ਕਟਾਈ ਦਾ ਕੰਮ ਹੋ ਗਿਆ ਹੈ। ਲਾਕਡਾਊਨ ਦੌਰਾਨ ਅਨਾਜ ਦੀ ਵਿਕਰੀ ਆਸਾਨੀ ਨਾਲ ਹੋਵੇਗੀ। 60 ਫੀਸਦੀ ਫੂਡ ਪ੍ਰੋਸੈਸਿੰਗ ਯੂਨੀਟ ਦਾ ਕੰਮ ਸ਼ੁਰੂ ਹੋ ਗਿਆ ਹੈ। ਮਹਾਰਾਸ਼ਟਰ ''ਚ ਇੰਟਰ ਮਿਨਿਸਿਟ੍ਰਿਅਲ ਸੈਂਟ੍ਰਲ ਟੀਮ ਨੇ ਦੌਰਾ ਕੀਤਾ ਸੀ। ਇਸ ਟੀਮ ਨੇ ਪੁਣੇ ਦੇ ਪਿੰਪਰੀ-ਚਿੰਚਵਡ ਦਾ ਦੌਰਾ ਕੀਤਾ। ਪੁਣੇ ''ਚ ਕੋਰੋਨਾ ਦੇ ਮਾਮਲੇ ਦੋਗੁਣੇ ਹੋਣ ਦੀ ਦਰ 7 ਦਿਨ ਹੈ। ਕੇਂਦਰ ਦੀ ਟੀਮ ਨੇ ਜੈਅਪੁਰ ਦਾ ਵੀ ਦੌਰਾ ਕੀਤਾ ਹੈ। ਇੱਥੇ ਰਾਹਤ ਸ਼ਿਵਿਰਾਂ, ਹਸਪਤਾਲਾਂ ਦਾ ਦੌਰਾ ਕੀਤਾ।

ਪੀਐੱਮ ਨੇ ਮੁੱਖ ਮੰਤਰੀਆਂ ਨਾਲ ਸਜਗ ਤੇ ਸੁਚੇਤ ਰਹਿਣ ਨੂੰ ਕਿਹਾ

ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਦੇਸ਼ ''ਚ ਰਿਕਵਰੀ ਰੇਟ ਲਗਾਤਾਰ ਵੱਧ ਰਿਹਾ ਹੈ। ਦੇਸ਼ ''ਚ ਰਿਕਵਰੀ ਰੇਟ 22.17 ਫੀਸਦੀ ਰਿਹਾ। ਦੇਸ਼ ''ਚ 85 ਜ਼ਿਲ੍ਹਿਆਂ ''ਚ ਪਿਛਲੇ 14 ਦਿਨਾਂ ਤੋਂ ਕੋਈ ਕੇਸ ਨਹੀਂ ਹੈ। ਦੇਸ਼ ਦੇ 16 ਜ਼ਿਲ੍ਹਿਆਂ ''ਚ 28 ਦਿਨਾਂ ਤੋਂ ਕੋਈ ਕੇਸ ਨਹੀਂ ਹੈ।
ਉਨ੍ਹਾਂ ਕਿਹਾ ਕਿ ਪੀਐੱਮ ਨੇ ਮੁੱਖ ਮੰਤਰੀਆਂ ਨੂੰ ਸਜਗ ਤੇ ਸੁਚੇਤ ਰਹਿਣ ਨੂੰ ਕਿਹਾ ਹੈ। ਪੀਐੱਮ ਨੇ ਹੋਰ ਬਿਮਾਰੀਆਂ ਦੇ ਇਲਾਜ ''ਚ ਕੋਈ ਢਿੱਲ ਨਹੀਂ ਵਰਤਣ ਦੀ ਗੱਲ ਮੁੱਖ ਮੰਤਰੀਆਂ ਨਾਲ ਕੀਤੀ ਹੈ। ਫਰੰਟਲਾਈਨ ਵਰਕਰਾਂ, ਕਿਸੇ ਵਿਅਕਤੀ ਜਾਂ ਕਿਸੇ ਭਾਈਚਾਰੇ ਨਾਲ ਕੋਰੋਨਾ ਕਾਰਨ ਭੇਦਭਾਵ ਨਹੀਂ ਹੋਣਾ ਚਾਹੀਦਾ। ਇਹ ਲੜਾਈ ਕੋਰੋਨਾ ਵਾਇਰਸ ਖ਼ਿਲਾਫ਼ ਹੈ ਨਾ ਕਿ ਕੋਰੋਨਾ ਮਰੀਜ਼ ਜਾਂ ਕੋਰੋਨਾ ਯੁਧਾਵਾਂ ਨਾਲ।


Tags :

ਤਾਜਾ ਖ਼ਬਰਾਂ
ਸੈਂਚੂਰੀਅਨ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿੱਚ ਦੱਖਣੀ ਅਫਰੀਕਾ ਨੇ ਭਾਰਤ ਨੂੰ ਕਰਾਰੀ ਹਾਰ ਦਿੱਤੀ ਹੈ। ਮੇਜ਼ਬਾਨ ਗੇਂਦਬਾਜ਼ਾਂ ਅੱਗੇ ਭਾਰਤੀ ਖਿਡਾਰੀ ਤਾਸ਼ ਦੇ ਪੱਤਿਆਂ ਦੇ ਮਹਿਲ ਵਾਂਗ ਢਹਿੰਦੇ ਗਏ। ਭਾਰਤ ਨੂੰ 135 ਦੌੜਾਂ ਦੀ ਕਰਾਰੀ ਹਾਰ ਮਿਲੀ ਹੈ। ਇਸ ਜਿੱਤ ਨਾਲ 3 ਟੈਸਟ ਮੈਚਾਂ ਦੀ ਲੜੀ ‘ਤੇ ਦੱਖਣੀ ਅ
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਮੁੱਖ ਪ੍ਰਿੰਸੀਪਲ ਸਕੱਤਰ ਦੀ ਨਿਯੁਕਤੀ ਰੱਦ ਕਰ ਦਿੱਤੀ ਹੈ। ਸੁਰੇਸ਼ ਕੁਮਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਹੱਦ ਕਰੀਬੀ ਹਨ ਤੇ ੳੇਹ ਪਿਛਲੀ ਕੈਪਟਨ ਸਰਕਾਰ ‘ਚ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਰਹੇ ਸਨ। ਇਸ ਵਾਰ ਕੈਪਟਨ ਨੇ ਸਕਰਾਰ ਬਣਨ ਤੋਂ...
ਪਾਕਿਸਤਾਨ ਦੇ 1800 ਤੋਂ ਜ਼ਿਆਦਾ ਮੌਲਵੀਆਂ ਨੇ ਫਤਵਾ ਜਾਰੀ ਕਰਕੇ ਆਤਮਘਾਤੀ ਬੰਬ ਹਮਲਿਆਂ ਦੇ ਖ਼ਿਲਾਫ਼ ਫਤਵਾ ਜਾਰੀ ਕੀਤਾ ਹੈ। ਪਾਕਿਸਤਾਨ ਸਰਕਾ
ਪਾਕਿਸਤਾਨ ਦੀ ਸਰਕਾਰ ਨੇ ਇੱਥੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਉਹ ਮੁੰਬਈ ਦਹਿਸ਼ਤਗਰਦ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਦੀ ਹਮਾਇਤ ਵਾਲੀ ਮਿਲੀ ਮੁਸਲਿਮ ਲੀਗ ਨੂੰ ਰਾਜਨੀਤਕ ਪਾਰਟੀ ਦੇ ਰੂਪ ਵਿਚ ਰਜਿਸਟਰ ਕਰਾਉਣ ਦੀ ਮੰਗ ਕਰਦੀ ਪਟੀਸ਼ਨ ਰੱਦ ਕਰ ਦੇਵੇ, ਕਿਉਂਕਿ ਇਹ ਗਰੁੱਪ ਰਾਜ


Contact us
www.punjabweekly.co.uk
0044 121 520 8430
0044 797 059 2182
E mail at : info@punjabweekly.co.uk
Follow us on :

weekly Hits on website : 13891

Total Hits on website :958454

Copyright @2018 - 19 reserved for Punjab weekly. Designed and developed by IINGroups.(+91-9888211017)