ਰੱਦ ਹਵਾਈ ਟਿਕਟ ''ਤੇ ਰਿਫੰਡ ਲਈ ਦਾਇਰ ਪਟੀਸ਼ਨ ''ਤੇ ਨੋਟਿਸ
Date : 2020-04-27 AM 07:25:00 | views (177)

ਨਵੀਂ ਦਿੱਲੀ -  ਲਾਕਡਾਊਨ ਕਾਰਨ ਰੱਦ ਉਡਾਣਾਂ ਦੀਆਂ ਟਿਕਟਾਂ ਦੇ ਬਦਲੇ ਰਿਫੰਡ ਦੀ ਮੰਗ ''ਤੇ ਦਾਇਰ ਪਟੀਸ਼ਨ ''ਤੇ ਸੁਪਰੀਮ ਕੋਰਟ ਨੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੂੰ ਨੋਟਿਸ ਜਾਰੀ ਕੀਤਾ ਹੈ। ਜਸਟਿਸ ਐੱਨਵੀ ਰਮਨ, ਜਸਟਿਸ ਐੱਸਕੇ ਕੌਲ ਤੇ ਜਸਟਿਸ ਬੀਆਰ ਗਵਈ ਦੇ ਬੈਂਚ ਨੇ ਸੋਮਵਾਰ ਨੂੰ ਵੀਡੀਓ ਕਾਨਫਰੰਸਿੰਗ ''ਤੇ ਸੁਣਵਾਈ ਕੀਤੀ। ਜ਼ੁਬਾਨੀ ਟਿੱਪਣੀ ''ਚ ਜਸਟਿਸ ਨੇ ਕਿਹਾ ਕਿ ਹਵਾਈ ਯਾਤਰਾ ਲਈ ਬੁੱਕ ਟਿਕਟ ''ਤੇ ਲਾਕਡਾਊਨ ਤੋਂ ਬਾਅਦ ਰਿਫੰਡ ਨਾ ਕੀਤਾ ਜਾਣਾ, ਵਿਤਕਰੇ ਵਾਲੀ ਭਾਵਨਾ ਹੈ। ਵਕੀਲ ਜੋਸ ਅਬ੍ਰਾਹਿਮ ਦੇ ਮਾਧਿਅਮ ਨਾਲ ਪਰਵਾਸੀ ਲੀਗਲ ਸੈੱਲ ਨੇ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ ''ਚ ਕੋਰਟ ਨੇ ਏਅਰਲਾਈਨਜ਼ ਵੱਲੋਂ ਟਿਕਟ ਬਦਲੇ ਰਿਫੰਡ ਨਾ ਕਰਵਾਉਣ ਨੂੰ ਗ਼ੈਰ-ਕਾਨੂੰਨੀ ਤੇ ਡੀਜੀਸੀਏ ਵੱਲੋਂ ਜਾਰੀ ਸੀਏਆਰ ਨੂੰ ਉਲੰਘਣਾ ਐਲਾਨਣ ਦੀ ਮੰਗ ਕੀਤੀ ਹੈ। ਪਟੀਸ਼ਨਕਰਤਾ ਨੇ ਜ਼ਿਕਰ ਕੀਤਾ ਹੈ ਕਿ ਏਅਰਲਾਈਨਜ਼ ਰੱਦ ਟਿਕਟ ਲਈ ਵਸੂਲੀ ਗਈ ਪੂਰੀ ਰਕਮ ਵਾਪਸ ਕਰਨ ਦੀ ਜਗ੍ਹਾ ਇਕ ਕ੍ਰੈਡਿਟ ਸ਼ੈੱਲ ਮੁਹੱਈਆ ਕਰਵਾ ਰਹੀ ਹੈ। ਇਹ ਕ੍ਰੈਡਿਟ ਸ਼ੈੱਲ ਇਕ ਸਾਲ ਤਕ ਵਾਜਬ ਰਹੇਗਾ।

ਪਟੀਸ਼ਨ ''ਚ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ 16 ਅਪ੍ਰੈਲ ਦੇ ਮੈਮੋਰੈਂਡਮ ਦਾ ਜ਼ਿਕਰ ਕੀਤਾ ਹੈ। ਇਸ ''ਚ ਲਾਕਡਾਊਨ ਦੇ ਪਹਿਲੇ ਪੜਾਅ 25 ਮਾਰਚ ਤੋਂ 14 ਅਪ੍ਰੈਲ ਵਿਚਾਲੇ ਘਰੇਲੂ ਤੇ ਕੌਮਾਂਤਰੀ ਹਵਾਈ ਯਾਤਰਾ ਲਈ ਬੁੱਕ ਕਰਵਾਈਆਂ ਗਈਆਂ ਸਾਰੀਆਂ ਟਿਕਟਾਂ ''ਤੇ ਏਅਰਲਾਈਨ ਆਪ੍ਰੇਟਰਾਂ ਤੋਂ ਪੂਰੀ ਰਕਮ ਵਾਪਸ ਕਰਨ ਨੂੰ ਕਿਹਾ ਗਿਆ ਸੀ। ਕਿਸੇ ਤਰ੍ਹਾਂ ਦੀ ਲੇਵੀ ਆਦਿ ਨਾ ਲੈਣ ਨੂੰ ਕਿਹਾ ਗਿਆ ਸੀ।
 


Tags :

ਤਾਜਾ ਖ਼ਬਰਾਂ
ਸੈਂਚੂਰੀਅਨ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿੱਚ ਦੱਖਣੀ ਅਫਰੀਕਾ ਨੇ ਭਾਰਤ ਨੂੰ ਕਰਾਰੀ ਹਾਰ ਦਿੱਤੀ ਹੈ। ਮੇਜ਼ਬਾਨ ਗੇਂਦਬਾਜ਼ਾਂ ਅੱਗੇ ਭਾਰਤੀ ਖਿਡਾਰੀ ਤਾਸ਼ ਦੇ ਪੱਤਿਆਂ ਦੇ ਮਹਿਲ ਵਾਂਗ ਢਹਿੰਦੇ ਗਏ। ਭਾਰਤ ਨੂੰ 135 ਦੌੜਾਂ ਦੀ ਕਰਾਰੀ ਹਾਰ ਮਿਲੀ ਹੈ। ਇਸ ਜਿੱਤ ਨਾਲ 3 ਟੈਸਟ ਮੈਚਾਂ ਦੀ ਲੜੀ ‘ਤੇ ਦੱਖਣੀ ਅ
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਮੁੱਖ ਪ੍ਰਿੰਸੀਪਲ ਸਕੱਤਰ ਦੀ ਨਿਯੁਕਤੀ ਰੱਦ ਕਰ ਦਿੱਤੀ ਹੈ। ਸੁਰੇਸ਼ ਕੁਮਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਹੱਦ ਕਰੀਬੀ ਹਨ ਤੇ ੳੇਹ ਪਿਛਲੀ ਕੈਪਟਨ ਸਰਕਾਰ ‘ਚ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਰਹੇ ਸਨ। ਇਸ ਵਾਰ ਕੈਪਟਨ ਨੇ ਸਕਰਾਰ ਬਣਨ ਤੋਂ...
ਪਾਕਿਸਤਾਨ ਦੇ 1800 ਤੋਂ ਜ਼ਿਆਦਾ ਮੌਲਵੀਆਂ ਨੇ ਫਤਵਾ ਜਾਰੀ ਕਰਕੇ ਆਤਮਘਾਤੀ ਬੰਬ ਹਮਲਿਆਂ ਦੇ ਖ਼ਿਲਾਫ਼ ਫਤਵਾ ਜਾਰੀ ਕੀਤਾ ਹੈ। ਪਾਕਿਸਤਾਨ ਸਰਕਾ
ਪਾਕਿਸਤਾਨ ਦੀ ਸਰਕਾਰ ਨੇ ਇੱਥੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਉਹ ਮੁੰਬਈ ਦਹਿਸ਼ਤਗਰਦ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਦੀ ਹਮਾਇਤ ਵਾਲੀ ਮਿਲੀ ਮੁਸਲਿਮ ਲੀਗ ਨੂੰ ਰਾਜਨੀਤਕ ਪਾਰਟੀ ਦੇ ਰੂਪ ਵਿਚ ਰਜਿਸਟਰ ਕਰਾਉਣ ਦੀ ਮੰਗ ਕਰਦੀ ਪਟੀਸ਼ਨ ਰੱਦ ਕਰ ਦੇਵੇ, ਕਿਉਂਕਿ ਇਹ ਗਰੁੱਪ ਰਾਜ


Contact us
www.punjabweekly.co.uk
0044 121 520 8430
0044 797 059 2182
E mail at : info@punjabweekly.co.uk
Follow us on :

weekly Hits on website : 13887

Total Hits on website :958450

Copyright @2018 - 19 reserved for Punjab weekly. Designed and developed by IINGroups.(+91-9888211017)