ਫ਼ੌਜੀ ਖ਼ਰਚ ਦੇ ਮਾਮਲੇ ''ਚ ਸਿਖਰਲੇ ਤਿੰਨ ਦੇਸ਼ਾਂ ''ਚ ਭਾਰਤ
Date : 2020-04-27 AM 07:24:00 | views (152)

ਲੰਡਨ- ਚਾਲੂ ਦਹਾਕੇ ਦੇ ਸਾਲ 2019 ਵਿਚ ਫ਼ੌਜੀ ਖ਼ਰਚਿਆਂ ''ਚ 3.6 ਫ਼ੀਸਦੀ ਦਾ ਸਭ ਤੋਂ ਜ਼ਿਆਦਾ ਵਿਸ਼ਵ ਪੱਧਰੀ ਵਾਧਾ ਦਰਜ ਕੀਤਾ ਗਿਆ ਹੈ। ਅਮਰੀਕਾ ਤੋਂ ਬਾਅਦ ਚੀਨ ਅਤੇ ਭਾਰਤ ਫ਼ੌਜੀ ਖ਼ਰਚ ਦੇ ਮਾਮਲੇ ਵਿਚ ਲੜੀਵਾਰ ਦੂਜੇ ਤੇ ਤੀਜੇ ਸਥਾਨ ''ਤੇ ਹਨ। ਸਟਾਕਹੋਮ ਸਥਿਤ ਇਕ ਥਿੰਕ ਟੈਂਕ ਦੇ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ। ਪਹਿਲੀ ਵਾਰ ਹੈ, ਜਦੋਂ ਏਸ਼ੀਆ ਦੀਆਂ ਦੋ ਮਹਾਸ਼ਕਤੀਆਂ ਫ਼ੌਜੀ ਖ਼ਰਚ ਦੇ ਮਾਮਲੇ ਵਿਚ ਦੁਨੀਆ ਦੇ ਸਿਖਰਲੇ ਤਿੰਨ ਦੇਸ਼ਾਂ ਵਿਚ ਸ਼ਾਮਲ ਹੋਈਆਂ ਹਨ।

ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ (ਐੱਸਆਈਪੀਆਰਆਈ) ਦੀ ਇਕ ਰਿਪੋਰਟ ਮੁਤਾਬਕ, 2018 ਦੇ ਮੁਕਾਬਲੇ ਵਿਚ ਕੁਲ ਵਿਸ਼ਵ ਪੱਧਰੀ ਫ਼ੌਜੀ ਖ਼ਰਚ 2019 ਵਿਚ ਵਧ ਕੇ 1,917 ਅਰਬ ਯੂਐੱਸ ਡਾਲਰ (ਲਗਪਗ 142 ਲੱਖ ਕਰੋੜ ਰੁਪਏ) ਤਕ ਪਹੁੰਚ ਗਿਆ। ਰਿਪੋਰਟ ਮੁਤਾਬਕ, 3.6 ਫ਼ੀਸਦੀ ਦਾ ਵਾਧਾ 2010 ਤੋਂ ਬਾਅਦ ਤੋਂ ਸਭ ਤੋਂ ਜ਼ਿਆਦਾ ਹੈ। ਰਿਪੋਰਟ ''ਚ ਦੱਸਿਆ ਗਿਆ ਹੈ ਕਿ ਚੀਨ ਦਾ ਫ਼ੌਜੀ ਖ਼ਰਚ 2019 ਵਿਚ 261 ਅਰਬ ਡਾਲਰ (ਲਗਪਗ 20 ਲੱਖ ਕਰੋੜ ਰੁਪਏ) ਤਕ ਪਹੁੰਚ ਗਿਆ, ਜਿਹੜਾ 2018 ਦੇ ਮੁਕਾਬਲੇ ਵਿਚ 5.1 ਫ਼ੀਸਦੀ ਜ਼ਿਆਦਾ ਹੈ। ਉਥੇ ਭਾਰਤ ਨੇ ਆਪਣੀ ਫ਼ੌਜ ''ਤੇ 71.1 ਅਰਬ ਡਾਲਰ (ਲਗਪਗ ਸਾਢੇ ਪੰਜ ਲੱਖ ਕਰੋੜ ਰੁਪਏ) ਖ਼ਰਚ ਕੀਤਾ। ਪਿਛਲੇ ਸਾਲ ਦੇ ਮੁਕਾਬਲੇ ਵਿਚ ਭਾਰਤ ਨੇ ਫ਼ੌਜੀ ਖ਼ਰਚ ਨੂੰ 6.8 ਫ਼ੀਸਦੀ ਤਕ ਵਧਾਇਆ ਹੈ।

ਐੱਸਆਈਪੀਆਰਆਈ ਦੇ ਸੀਨੀਅਰ ਰਿਸਰਚਰ ਸਾਈਮਨ ਟੀ ਵੇਜਮੈਨ ਨੇ ਕਿਹਾ ਕਿ ਪਾਕਿਸਤਾਨ ਤੇ ਚੀਨ ਨਾਲ ਤਣਾਅ ਕਾਰਨ ਭਾਰਤ ਦਾ ਫ਼ੌਜੀ ਖ਼ਰਚ ਵਧਿਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੁਲ ਖ਼ਰਚ ਦਾ 62 ਫ਼ੀਸਦੀ ਹਿੱਸਾ ਸਿਰਫ਼ ਪੰਜ ਦੇਸ਼ਾਂ, ਅਮਰੀਕਾ, ਚੀਨ, ਭਾਰਤ, ਰੂਸ ਅਤੇ ਸਾਊਦੀ ਅਰਬ ਨੇ ਕੀਤਾ ਹੈ। ਚੀਨ ਅਤੇ ਭਾਰਤ ਤੋਂ ਇਲਾਵਾ ਜਾਪਾਨ (ਸਾਢੇ ਤਿੰਨ ਲੱਖ ਕਰੋੜ ਤੋਂ ਜ਼ਿਆਦਾ), ਦੱਖਣੀ ਕੋਰੀਆ (ਲਗਪਗ ਤਿੰਨ ਲੱਖ ਤੀਹ ਹਜ਼ਾਰ ਕਰੋੜ ਤੋਂ ਜ਼ਿਆਦਾ) ਏਸ਼ੀਆ ਮਹਾਦੀਪ ਵਿਚ ਸਭ ਤੋਂ ਜ਼ਿਆਦਾ ਫ਼ੌਜੀ ਖ਼ਰਚ ਕਰਨ ਵਾਲੇ ਹਨ। 1989 ਤੋਂ ਬਾਅਦ ਤੋਂ ਹਰ ਸਾਲ ਖੇਤਰ ਵਿਚ ਫ਼ੌਜੀ ਖ਼ਰਚ ਵਿਚ ਇਜ਼ਾਫਾ ਹੋਇਆ ਹੈ। ਰਿਪੋਰਟ ਮੁਤਾਬਕ, ਅਮਰੀਕਾ ਨੇ 2019 ਵਿਚ ਆਪਣੇ ਫ਼ੌਜੀ ਖ਼ਰਚ ਵਿਚ 5.3 ਫ਼ੀਸਦੀ ਦਾ ਇਜ਼ਾਫਾ ਕੀਤਾ ਹੈ। ਹੁਣ ਇਹ 732 ਅਰਬ ਡਾਲਰ (ਲਗਪਗ 55 ਲੱਖ ਕਰੋੜ ਰੁਪਏ) ਹੋ ਗਿਆ ਹੈ। ਕੁਲ ਵਿਸ਼ਵ ਪੱਧਰੀ ਫ਼ੌਜੀ ਖ਼ਰਚ ਦਾ 38 ਫ਼ੀਸਦੀ ਇਕੱਲੇ ਅਮਰੀਕਾ ਕਰਦਾ ਹੈ। ਇਕ ਰੋਚਕ ਪਹਿਲੂ ਇਹ ਹੈ ਕਿ ਅਮਰੀਕਾ ਨੇ 2019 ਵਿਚ ਆਪਣੇ ਫ਼ੌਜੀ ਖ਼ਰਚ ਵਿਚ ਜਿੰਨਾ ਵਾਧਾ ਕੀਤਾ ਹੈ, ਓਨਾ ਕੁਲ ਫ਼ੌਜੀ ਖ਼ਰਚ ਜਰਮਨੀ ਦਾ ਹੈ।


Tags :

ਤਾਜਾ ਖ਼ਬਰਾਂ
ਸੈਂਚੂਰੀਅਨ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿੱਚ ਦੱਖਣੀ ਅਫਰੀਕਾ ਨੇ ਭਾਰਤ ਨੂੰ ਕਰਾਰੀ ਹਾਰ ਦਿੱਤੀ ਹੈ। ਮੇਜ਼ਬਾਨ ਗੇਂਦਬਾਜ਼ਾਂ ਅੱਗੇ ਭਾਰਤੀ ਖਿਡਾਰੀ ਤਾਸ਼ ਦੇ ਪੱਤਿਆਂ ਦੇ ਮਹਿਲ ਵਾਂਗ ਢਹਿੰਦੇ ਗਏ। ਭਾਰਤ ਨੂੰ 135 ਦੌੜਾਂ ਦੀ ਕਰਾਰੀ ਹਾਰ ਮਿਲੀ ਹੈ। ਇਸ ਜਿੱਤ ਨਾਲ 3 ਟੈਸਟ ਮੈਚਾਂ ਦੀ ਲੜੀ ‘ਤੇ ਦੱਖਣੀ ਅ
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਮੁੱਖ ਪ੍ਰਿੰਸੀਪਲ ਸਕੱਤਰ ਦੀ ਨਿਯੁਕਤੀ ਰੱਦ ਕਰ ਦਿੱਤੀ ਹੈ। ਸੁਰੇਸ਼ ਕੁਮਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਹੱਦ ਕਰੀਬੀ ਹਨ ਤੇ ੳੇਹ ਪਿਛਲੀ ਕੈਪਟਨ ਸਰਕਾਰ ‘ਚ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਰਹੇ ਸਨ। ਇਸ ਵਾਰ ਕੈਪਟਨ ਨੇ ਸਕਰਾਰ ਬਣਨ ਤੋਂ...
ਪਾਕਿਸਤਾਨ ਦੇ 1800 ਤੋਂ ਜ਼ਿਆਦਾ ਮੌਲਵੀਆਂ ਨੇ ਫਤਵਾ ਜਾਰੀ ਕਰਕੇ ਆਤਮਘਾਤੀ ਬੰਬ ਹਮਲਿਆਂ ਦੇ ਖ਼ਿਲਾਫ਼ ਫਤਵਾ ਜਾਰੀ ਕੀਤਾ ਹੈ। ਪਾਕਿਸਤਾਨ ਸਰਕਾ
ਪਾਕਿਸਤਾਨ ਦੀ ਸਰਕਾਰ ਨੇ ਇੱਥੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਉਹ ਮੁੰਬਈ ਦਹਿਸ਼ਤਗਰਦ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਦੀ ਹਮਾਇਤ ਵਾਲੀ ਮਿਲੀ ਮੁਸਲਿਮ ਲੀਗ ਨੂੰ ਰਾਜਨੀਤਕ ਪਾਰਟੀ ਦੇ ਰੂਪ ਵਿਚ ਰਜਿਸਟਰ ਕਰਾਉਣ ਦੀ ਮੰਗ ਕਰਦੀ ਪਟੀਸ਼ਨ ਰੱਦ ਕਰ ਦੇਵੇ, ਕਿਉਂਕਿ ਇਹ ਗਰੁੱਪ ਰਾਜ


Contact us
www.punjabweekly.co.uk
0044 121 520 8430
0044 797 059 2182
E mail at : info@punjabweekly.co.uk
Follow us on :

weekly Hits on website : 13853

Total Hits on website :958416

Copyright @2018 - 19 reserved for Punjab weekly. Designed and developed by IINGroups.(+91-9888211017)