ਭਾਰਤ ਨੂੰ ਵੱਡਾ ਝਟਕਾ ਦੇਣਗੇ ਪਰਵਾਸੀ, ਦੇਸ਼ ਨੂੰ 23 ਫੀਸਦ ਘੱਟ ਡਾਲਰ
Date : 2020-04-25 AM 07:19:00 | views (180)

ਨਵੀਂ ਦਿੱਲੀ: ਵਰਲਡ ਬੈਂਕ ਮੁਤਾਬਕ ਕੋਰੋਨਾ ਵਾਇਰਸ ਕਾਰਨ ਇਸ ਸਾਲ ਭਾਰਤ ਨੂੰ ਵਿਦੇਸ਼ਾਂ ਤੋਂ ਭੇਜੀ ਜਾਣ ਵਾਲੀ ਰਕਮ 23 ਫੀਸਦ ਘਟ ਕੇ 64 ਅਰਬ ਡਾਲਰ ਰਹਿ ਜਾਣ ਦਾ ਖਦਸ਼ਾ ਹੈ ਜੋ ਪਿਛਲੇ ਸਾਲ 83 ਅਰਬ ਡਾਲਰ ਸੀ।

ਵਿਸ਼ਵ ਬੈਂਕ ਵੱਲੋਂ ਜਾਰੀ ਪ੍ਰਵਾਸ ਤੇ ਰੇਮਿਟੇਂਸ ਤੇ ਕੋਵਿਡ-19 ਦੇ ਪ੍ਰਭਾਵਾਂ ਸਬੰਧੀ ਜਾਰੀ ਰਿਪੋਰਟ ''ਚ ਕਿਹਾ ਗਿਆ ਕਿ ਕੋਵਿਡ-19 ਮਹਾਮਾਰੀ ਤੇ ਇਸ ਦੇ ਚੱਲਦਿਆਂ ਲੌਕਡਾਊਨ ਕਾਰਨ ਇਸ ਸਾਲ ਪੂਰੀ ਦੁਨੀਆਂ ''ਚ ਪੈਸੇ ਭੇਜੇ ਜਾਣ ''ਚ 20 ਫੀਸਦ ਕਮੀ ਆਉਣ ਦਾ ਅਨੁਮਾਨ ਹੈ। ਰਿਪੋਰਟ ਮੁਤਾਬਕ ਇਹ ਗਿਰਾਵਟ ਹਾਲ ਹੀ ਦੇ ਇਤਿਹਾਸ ''ਚ ਸਭ ਤੋਂ ਵੱਧ ਹੈ ਤੇ ਮੋਟੇ ਤੌਰ ਤੇ ਪ੍ਰਵਾਸੀ ਕਾਮਿਆਂ ਦੇ ਵੇਤਨ ਤੇ ਰੁਜ਼ਗਾਰ ''ਚ ਕਮੀ ਕਾਰਨ ਅਜਿਹਾ ਹੋਵੇਗਾ।

ਵਰਲਡ ਬੈਂਕ ਸਮੂਹ ਦੇ ਮੁਖੀ ਡੇਵਿਡ ਮਲਪਾਸ ਨੇ ਕਿਹਾ ਕਿ ਵਿਦੇਸ਼ਾਂ ਤੋਂ ਮਿਲਣ ਵਾਲਾ ਰੇਮਿਟੇਂਸ ਵਿਕਾਸਸ਼ੀਲ ਦੇਸ਼ਾਂ ਦੀ ਆਮਦਨ ਦਾ ਇਕ ਮੁੱਖ ਸਾਧਨ ਹੈ ਜਦਕਿ ਕੋਵਿਡ-19 ਕਾਰਨ ਜਾਰੀ ਆਰਥਿਕ ਮੰਦੀ ਦੇ ਚੱਲਦਿਆਂ ਪਰਵਾਸੀ ਮਜ਼ਦੂਰਾਂ ਦੀ ਘਰ ਪੈਸੇ ਭੇਜਣ ਦੀ ਸਮਰੱਥਾ ''ਤੇ ਭਾਰੀ ਅਸਰ ਪਿਆ ਹੈ।

ਉਨ੍ਹਾਂ ਕਿਹਾ ਕਿ ਵਿਦੇਸ਼ ਤੋਂ ਭੇਜੀ ਜਾਣ ਵਾਲੀ ਰਕਮ ਤੋਂ ਉਨ੍ਹਾਂ ਪਰਿਵਾਰਾਂ ਨੂੰ ਭੋਜਨ, ਸਿਹਤ ਸਬੰਧੀ ਦੇਖਭਾਲ ਤੇ ਬੁਨਿਆਦੀ ਲੋੜਾਂ ਨੂੰ ਪੂਰਾ ਕਰਨ ''ਚ ਮਦਦ ਮਿਲਦੀ ਹੈ। ਅਜਿਹੇ ''ਚ ਵਿਸ਼ਵ ਬੈਂਕ ਸਮੂਹ ਧਨ ਭੇਜਣ ਦੇ ਚੈਨਲਾਂ ਨੂੰ ਖੁੱਲ੍ਹਾ ਰੱਖਣ ਤੇ ਇਸ ਨਾਲ ਸਬੰਧਤ ਲੋੜਾਂ ਪੂਰੀਆਂ ਕਰਨ ਲਈ ਕੰਮ ਕਰ ਰਿਹਾ ਹੈ।

ਵਰਲਡ ਬੈਂਕ ਦਾ ਅੰਦਾਜ਼ਾ ਹੈ ਕਿ ਪਾਕਿਸਤਾਨ ਨੂੰ ਵਿਦੇਸ਼ ਤੋਂ ਮਿਲਣ ਵਾਲੇ ਪੈਸਿਆਂ ''ਚ ਕਰੀਬ 23 ਫੀਸਦ ਗਿਰਾਵਟ ਦੇਖੀ ਜਾਵੇਗੀ, ਜਦਕਿ ਬੰਗਲਾਦੇਸ਼ ''ਚ 22 ਫੀਸਦ, ਨੇਪਾਲ ''ਚ 14 ਫੀਸਦ ਤੇ ਸ੍ਰੀਲੰਕਾ ''ਚ 19 ਫੀਸਦ ਕਮੀ ਹੋਣ ਦਾ ਅਨੁਮਾਨ ਹੈ।


Tags :

ਤਾਜਾ ਖ਼ਬਰਾਂ
ਸੈਂਚੂਰੀਅਨ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿੱਚ ਦੱਖਣੀ ਅਫਰੀਕਾ ਨੇ ਭਾਰਤ ਨੂੰ ਕਰਾਰੀ ਹਾਰ ਦਿੱਤੀ ਹੈ। ਮੇਜ਼ਬਾਨ ਗੇਂਦਬਾਜ਼ਾਂ ਅੱਗੇ ਭਾਰਤੀ ਖਿਡਾਰੀ ਤਾਸ਼ ਦੇ ਪੱਤਿਆਂ ਦੇ ਮਹਿਲ ਵਾਂਗ ਢਹਿੰਦੇ ਗਏ। ਭਾਰਤ ਨੂੰ 135 ਦੌੜਾਂ ਦੀ ਕਰਾਰੀ ਹਾਰ ਮਿਲੀ ਹੈ। ਇਸ ਜਿੱਤ ਨਾਲ 3 ਟੈਸਟ ਮੈਚਾਂ ਦੀ ਲੜੀ ‘ਤੇ ਦੱਖਣੀ ਅ
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਮੁੱਖ ਪ੍ਰਿੰਸੀਪਲ ਸਕੱਤਰ ਦੀ ਨਿਯੁਕਤੀ ਰੱਦ ਕਰ ਦਿੱਤੀ ਹੈ। ਸੁਰੇਸ਼ ਕੁਮਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਹੱਦ ਕਰੀਬੀ ਹਨ ਤੇ ੳੇਹ ਪਿਛਲੀ ਕੈਪਟਨ ਸਰਕਾਰ ‘ਚ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਰਹੇ ਸਨ। ਇਸ ਵਾਰ ਕੈਪਟਨ ਨੇ ਸਕਰਾਰ ਬਣਨ ਤੋਂ...
ਪਾਕਿਸਤਾਨ ਦੇ 1800 ਤੋਂ ਜ਼ਿਆਦਾ ਮੌਲਵੀਆਂ ਨੇ ਫਤਵਾ ਜਾਰੀ ਕਰਕੇ ਆਤਮਘਾਤੀ ਬੰਬ ਹਮਲਿਆਂ ਦੇ ਖ਼ਿਲਾਫ਼ ਫਤਵਾ ਜਾਰੀ ਕੀਤਾ ਹੈ। ਪਾਕਿਸਤਾਨ ਸਰਕਾ
ਪਾਕਿਸਤਾਨ ਦੀ ਸਰਕਾਰ ਨੇ ਇੱਥੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਉਹ ਮੁੰਬਈ ਦਹਿਸ਼ਤਗਰਦ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਦੀ ਹਮਾਇਤ ਵਾਲੀ ਮਿਲੀ ਮੁਸਲਿਮ ਲੀਗ ਨੂੰ ਰਾਜਨੀਤਕ ਪਾਰਟੀ ਦੇ ਰੂਪ ਵਿਚ ਰਜਿਸਟਰ ਕਰਾਉਣ ਦੀ ਮੰਗ ਕਰਦੀ ਪਟੀਸ਼ਨ ਰੱਦ ਕਰ ਦੇਵੇ, ਕਿਉਂਕਿ ਇਹ ਗਰੁੱਪ ਰਾਜ


Contact us
www.punjabweekly.co.uk
0044 121 520 8430
0044 797 059 2182
E mail at : info@punjabweekly.co.uk
Follow us on :

weekly Hits on website : 13883

Total Hits on website :958446

Copyright @2018 - 19 reserved for Punjab weekly. Designed and developed by IINGroups.(+91-9888211017)