ਹਿੰਦੂ ਕੁੜੀਆਂ ਨੂੰ ਅਗਵਾ ਕਰਨ ਦੀ ਘਟਨਾ ''ਤੇ ਭਾਰਤ ਨੇ ਪਾਕਿਸਤਾਨੀ ਅਧਿਕਾਰੀ ਨੂੰ ਕੀਤਾ ਤਲਬ, ਸੁਰੱਖਿਅਤ ਰਿਹਾਈ ਦੀ ਕੀਤੀ ਮੰਗ
Date : 2020-01-18 AM 01:39:00 | views (292)

ਨਵੀਂ ਦਿੱਲੀ: ਭਾਰਤ ਨੇ ਪਾਕਿਸਤਾਨ ''ਚ 3 ਹਿੰਦੂ ਨਾਬਾਲਿਗ ਲੜਕੀਆਂ ਦੇ ਅਗਵਾ ਮਾਮਲੇ ''ਚ ਸ਼ੁੱਕਰਵਾਰ ਨੂੰ ਪਾਕਿਸਤਾਨ ਹਾਈ ਕਮਿਸ਼ਨ ਦੇ ਇੱਕ ਸੀਨੀਅਰ ਅਧਿਕਾਰੀ ਨੂੰ ਤਲਬ ਕੀਤਾ ਹੈ। ਸਰਕਾਰੀ ਸੂਤਰਾਂ ਮੁਤਾਬਕ ਭਾਰਤ ਨੇ ਪਾਕਿਸਤਾਨ ''ਚ ਘੱਟ ਗਿਣਤੀਆਂ ਖਿਲਾਫ ਵਾਪਰ ਰਹੀਆਂ ਘਟਨਾਵਾਂ ‘ਤੇ ਸਖ਼ਤ ਇਤਰਾਜ਼ ਜਤਾਇਆ ਹੈ। ਇਸ ਤੋਂ ਪਹਿਲਾਂ ਹਿੰਦੂ ਭਾਈਚਾਰੇ ਦੀਆਂ ਦੋ ਨਾਬਾਲਗ ਲੜਕੀਆਂ ਸ਼ਾਂਤੀ ਮੇਘਵਾੜ ਅਤੇ ਸਰਮੀ ਮੇਘਵਾੜ ਨੂੰ 14 ਜਨਵਰੀ ਨੂੰ ਪਾਕਿਸਤਾਨ ਦੇ ਸਿੰਧ ਜ਼ਿਲ੍ਹੇ ਦੇ ਥਰਪਰਕਰ ਅਤੇ 15 ਜਨਵਰੀ ਨੂੰ ਜੈਕੋਬਾਦ ਤੋਂ ਮਹਕ ਨੂੰ ਅਗਵਾ ਕੀਤਾ ਗਿਆ ਸੀ।
ਸਰਕਾਰੀ ਸੂਤਰਾਂ ਮੁਤਾਬਕ, “ਪਾਕਿਸਤਾਨ ‘ਚ ਘੱਟ ਗਿਣਤੀ ਹਿੰਦੂ ਭਾਈਚਾਰੇ ਨਾਲ ਸਬੰਧਤ ਨਾਬਾਲਗ ਲੜਕੀਆਂ ਬਾਰੇ ਹੈਰਾਨ ਕਰਨ ਵਾਲੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਭਾਰਤ ਨੇ ਇਸ ‘ਤੇ ਆਪਣੀ ਚਿੰਤਾ ਪਾਕਿਸਤਾਨ ਨੂੰ ਦੱਸੀ। ਇਨ੍ਹਾਂ ਘਟਨਾਵਾਂ ਦੀ ਸਖ਼ਤ ਨਿਖੇਧੀ ਕੀਤੀ ਗਈ ਹੈ ਅਤੇ ਭਾਰਤ ਨੇ ਇਨ੍ਹਾਂ ਲੜਕੀਆਂ ਨੂੰ ਤੁਰੰਤ ਅਤੇ ਸੁਰੱਖਿਅਤ ਢੰਗ ਨਾਲ ਉਨ੍ਹਾਂ ਪਰਿਵਾਰਾਂ ਨੂੰ ਸੌਂਪਣ ਲਈ ਕਿਹਾ ਹੈ। ”ਰਿਪੋਰਟ ਦੇ ਅਨੁਸਾਰ, ਲੜਕੀ ਦੇ ਪਰਿਵਾਰ ਨੇ ਇੱਕ ਵਿਆਹੁਤਾ ਵਿਅਕਤੀ ‘ਤੇ ਉਸ ਨੂੰ ਅਗਵਾ ਕਰਨ ਦੇ ਇਲਜ਼ਾਮ ਲਾਏ ਹਨ।

ਪਾਕਿਸਤਾਨ ‘ਚ ਅਜਿਹੀਆਂ ਘਟਨਾਵਾਂ ਘੱਟਗਿਣਤੀ ਭਾਈਚਾਰਿਆਂ ਨਾਲ ਆਏ ਦਿਨ ਵਾਪਰਦੀਆਂ ਹਨ। ਪਿਛਲੇ ਸਾਲ ਅਗਸਤ ‘ਚ ਨਨਕਾਣਾ ਸਾਹਿਬ ਵਿਖੇ ਇੱਕ ਸਿੱਖ ਲੜਕੀ ਜਗਜੀਤ ਕੌਰ ਨੂੰ ਅਗਵਾ ਕਰਕੇ ਧਰਮ ਬਦਲਣ ਲਈ ਮਜਬੂਰ ਕੀਤਾ ਗਿਆ ਸੀ। ਜਦੋਂ ਸਿੱਖ ਭਾਈਚਾਰੇ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਕਰਤਾਰਪੁਰ ਦੇ ਗੁਰਦੁਆਰਾ ਨਨਕਾਣਾ ਸਾਹਿਬ ‘ਤੇ ਹਮਲਾ ਕੀਤਾ ਗਿਆ। ਹਾਲ ਹੀ ਦੇ ਸਮੇਂ ‘ਚ ਭਾਰਤ ਨੇ ਪਾਕਿਸਤਾਨ ‘ਚ ਕਥਿਤ ਤੌਰ ''ਤੇ ਅਗਵਾ ਕਰਨ ਅਤੇ ਹਿੰਦੂ ਔਰਤਾਂ ਦੇ ਜਬਰੀ ਵਿਆਹ ਨੂੰ ਲੈ ਕੇ ਅਧਿਕਾਰੀਆਂ ਨੂੰ ਕਈ ਵਾਰ ਤਲਬ ਕੀਤਾ ਹੈ।


Tags :

ਤਾਜਾ ਖ਼ਬਰਾਂ
ਸੈਂਚੂਰੀਅਨ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿੱਚ ਦੱਖਣੀ ਅਫਰੀਕਾ ਨੇ ਭਾਰਤ ਨੂੰ ਕਰਾਰੀ ਹਾਰ ਦਿੱਤੀ ਹੈ। ਮੇਜ਼ਬਾਨ ਗੇਂਦਬਾਜ਼ਾਂ ਅੱਗੇ ਭਾਰਤੀ ਖਿਡਾਰੀ ਤਾਸ਼ ਦੇ ਪੱਤਿਆਂ ਦੇ ਮਹਿਲ ਵਾਂਗ ਢਹਿੰਦੇ ਗਏ। ਭਾਰਤ ਨੂੰ 135 ਦੌੜਾਂ ਦੀ ਕਰਾਰੀ ਹਾਰ ਮਿਲੀ ਹੈ। ਇਸ ਜਿੱਤ ਨਾਲ 3 ਟੈਸਟ ਮੈਚਾਂ ਦੀ ਲੜੀ ‘ਤੇ ਦੱਖਣੀ ਅ
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਮੁੱਖ ਪ੍ਰਿੰਸੀਪਲ ਸਕੱਤਰ ਦੀ ਨਿਯੁਕਤੀ ਰੱਦ ਕਰ ਦਿੱਤੀ ਹੈ। ਸੁਰੇਸ਼ ਕੁਮਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਹੱਦ ਕਰੀਬੀ ਹਨ ਤੇ ੳੇਹ ਪਿਛਲੀ ਕੈਪਟਨ ਸਰਕਾਰ ‘ਚ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਰਹੇ ਸਨ। ਇਸ ਵਾਰ ਕੈਪਟਨ ਨੇ ਸਕਰਾਰ ਬਣਨ ਤੋਂ...
ਪਾਕਿਸਤਾਨ ਦੇ 1800 ਤੋਂ ਜ਼ਿਆਦਾ ਮੌਲਵੀਆਂ ਨੇ ਫਤਵਾ ਜਾਰੀ ਕਰਕੇ ਆਤਮਘਾਤੀ ਬੰਬ ਹਮਲਿਆਂ ਦੇ ਖ਼ਿਲਾਫ਼ ਫਤਵਾ ਜਾਰੀ ਕੀਤਾ ਹੈ। ਪਾਕਿਸਤਾਨ ਸਰਕਾ
ਪਾਕਿਸਤਾਨ ਦੀ ਸਰਕਾਰ ਨੇ ਇੱਥੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਉਹ ਮੁੰਬਈ ਦਹਿਸ਼ਤਗਰਦ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਦੀ ਹਮਾਇਤ ਵਾਲੀ ਮਿਲੀ ਮੁਸਲਿਮ ਲੀਗ ਨੂੰ ਰਾਜਨੀਤਕ ਪਾਰਟੀ ਦੇ ਰੂਪ ਵਿਚ ਰਜਿਸਟਰ ਕਰਾਉਣ ਦੀ ਮੰਗ ਕਰਦੀ ਪਟੀਸ਼ਨ ਰੱਦ ਕਰ ਦੇਵੇ, ਕਿਉਂਕਿ ਇਹ ਗਰੁੱਪ ਰਾਜ


Contact us
www.punjabweekly.co.uk
0044 121 520 8430
0044 797 059 2182
E mail at : info@punjabweekly.co.uk
Follow us on :

weekly Hits on website : 13581

Total Hits on website :713222

Copyright @2018 - 19 reserved for Punjab weekly. Designed and developed by IINGroups.(+91-9888211017)