ਗਹਿਣਿਆਂ ਦੀ ਦੁਕਾਨ ''ਚ ਮਾਰਿਆ ਡਾਕਾ, ਵੀਡੀਓ ਵਾÎਇਰਲ
Date : 2020-01-18 AM 01:26:00 | views (207)

ਗਹਿਣੇ ਲੁੱਟਣ ਦੇ ਮਮਲੇ ਵਿਚ 10 ਸਾਲ ਦੀ ਸਜ਼ਾ ਹੋਈ
ਲੰਡਨ-  ਲੰਡਨ ਵਿਚ ਪਿਛਲੇ ਸਾਲ ਇੱਕ ਗਹਿਣਿਆਂ ਦੀ ਦੁਕਾਨ ਵਿਚ ਲੁੱਟਖੋਹ ਕਰਨ ਵਾਲੇ ਤਿੰਨਾਂ ਵਿਚੋਂ ਇੱਕ ਲੁਟੇਰੇ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਘਟਨਾ ਨਾਲ ਜੁੜਿਆ ਇੱਕ ਵੀਡੀਓ ਵੀ ਸਾਹਮਣੇ ਆਇਆ  ਹੈ।
ਜਿਸ ਵਿਚ ਉਹ ਜੂਲਰੀ ਦੁਕਾਨ ਵਾਲੀ ਕੱਚ ਦੀ ਦੀਵਾਰ ਨਾਲ ਅਪਣੀ ਕਾਰ ਨੂੰ ਟੱਕਰ ਮਾਰਦੇ ਹਨ ਜਿਸ ਨਾਲ ਕੱਚ ਦੀ ਦੀਵਾਰ ਟੁੱਟ ਜਾਂਦੀ ਹੈ। ਉਹ ਅੰਦਰ ਵੜਦੇ ਹਨ ਤੇ ਲੁੱਟਖੋਹ ਕਰਦੇ ਹਨ। ਇਸ ਦੌਰਾਨ ਤਿੰਨਾਂ ਨੇ ਹੈਲਮਟ  ਨਾਲ ਅਪਣਾ ਮੂੰਹ ਢਕਿਆ ਹੋਇਆ। ਸਜ਼ਾ ਦੇ ਐਲਾਨ ਤੋਂ ਬਾਅਦ ਖੁਦ ਮੈਟਰੋਪੌਲਿਟਨ ਪੁਲਿਸ ਨੇ ਲੁੱਟਖੋਹ ਦਾ ਵੀਡੀਓ ਟਵਿਟਰ ''ਤੇ ਸ਼ੇਅਰ ਕੀਤਾ ਹੈ।
ਘਟਨਾ 25 ਅਕਤੂਬਰ 2019 ਦੀ ਹੈ ਜਦ ਤਿੰਨ ਨਕਾਬਪੋਸ਼ ਹਮਲਾਵਰ ਅਪਣੀ ਗੱਡੀ ਨਾਲ ਦੁਕਾਨ ਨਾਲ ਟੱਕਰ ਮਾਰ ਕੇ ਅੰਦਰ ਵੜ ਜਾਂਦੇ ਹਨ। ਇਹ ਦੁਕਾਨ ਲੰਡਨ ਦੇ ਸ਼ੈਫਰਡ ਬੁਸ਼ ਵਿਚ ਮੌਜੂਦ ਸੀ। ਇਸ ਤੋਂ ਬਾਅਦ ਉਹ ਪੂਰੀ ਦੁਕਾਨ ਵਿਚ ਭੰਨਤੋੜ ਕਰਦੇ ਹਨ ਅਤੇ ਜੂਲਰੀ ਲੈ ਕੇ ਫਰਾਰ ਹੋ ਜਾਂਦੇ ਹਨ।
ਲੁੱਟਖੋਹ ਤੋਂ ਬਾਅਦ ਉਥੇ ਅਪਣੀ ਕਾਰ ਛੱਡ ਦਿੰਦੇ ਹਨ ਕਿਉਂਕਿ ਬਾਹਰ ਲੋਕ ਇਕੱਠੇ ਹੋ ਗਏ ਸੀ। ਉਹ ਉਥੋਂ ਫਰਾਰ ਹੋ ਜਾਂਦੇ ਹਨ ਲੇਕਿਨ ਇੱਕ ਲੁਟੇਰੇ ਨੂੰ ਭੀੜ ਫੜ ਲੈਂਦੀ ਹੈ। ਲੁਟੇਰੇ ਨੂੰ ਲੁੱਟਖੋਹ ਕਰਨ ਅਤੇ ਖਤਰਨਾਕ ਹਥਿਆਰ ਰੱਖਣ ਦੇ ਜੁਰਮ ਵਿਚ 10 ਸਾਲ ਦੀ ਸਜ਼ਾ ਸੁਣਾਈ ਗਈ ਹੈ।


Tags :

ਤਾਜਾ ਖ਼ਬਰਾਂ
ਸੈਂਚੂਰੀਅਨ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿੱਚ ਦੱਖਣੀ ਅਫਰੀਕਾ ਨੇ ਭਾਰਤ ਨੂੰ ਕਰਾਰੀ ਹਾਰ ਦਿੱਤੀ ਹੈ। ਮੇਜ਼ਬਾਨ ਗੇਂਦਬਾਜ਼ਾਂ ਅੱਗੇ ਭਾਰਤੀ ਖਿਡਾਰੀ ਤਾਸ਼ ਦੇ ਪੱਤਿਆਂ ਦੇ ਮਹਿਲ ਵਾਂਗ ਢਹਿੰਦੇ ਗਏ। ਭਾਰਤ ਨੂੰ 135 ਦੌੜਾਂ ਦੀ ਕਰਾਰੀ ਹਾਰ ਮਿਲੀ ਹੈ। ਇਸ ਜਿੱਤ ਨਾਲ 3 ਟੈਸਟ ਮੈਚਾਂ ਦੀ ਲੜੀ ‘ਤੇ ਦੱਖਣੀ ਅ
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਮੁੱਖ ਪ੍ਰਿੰਸੀਪਲ ਸਕੱਤਰ ਦੀ ਨਿਯੁਕਤੀ ਰੱਦ ਕਰ ਦਿੱਤੀ ਹੈ। ਸੁਰੇਸ਼ ਕੁਮਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਹੱਦ ਕਰੀਬੀ ਹਨ ਤੇ ੳੇਹ ਪਿਛਲੀ ਕੈਪਟਨ ਸਰਕਾਰ ‘ਚ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਰਹੇ ਸਨ। ਇਸ ਵਾਰ ਕੈਪਟਨ ਨੇ ਸਕਰਾਰ ਬਣਨ ਤੋਂ...
ਪਾਕਿਸਤਾਨ ਦੇ 1800 ਤੋਂ ਜ਼ਿਆਦਾ ਮੌਲਵੀਆਂ ਨੇ ਫਤਵਾ ਜਾਰੀ ਕਰਕੇ ਆਤਮਘਾਤੀ ਬੰਬ ਹਮਲਿਆਂ ਦੇ ਖ਼ਿਲਾਫ਼ ਫਤਵਾ ਜਾਰੀ ਕੀਤਾ ਹੈ। ਪਾਕਿਸਤਾਨ ਸਰਕਾ
ਪਾਕਿਸਤਾਨ ਦੀ ਸਰਕਾਰ ਨੇ ਇੱਥੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਉਹ ਮੁੰਬਈ ਦਹਿਸ਼ਤਗਰਦ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਦੀ ਹਮਾਇਤ ਵਾਲੀ ਮਿਲੀ ਮੁਸਲਿਮ ਲੀਗ ਨੂੰ ਰਾਜਨੀਤਕ ਪਾਰਟੀ ਦੇ ਰੂਪ ਵਿਚ ਰਜਿਸਟਰ ਕਰਾਉਣ ਦੀ ਮੰਗ ਕਰਦੀ ਪਟੀਸ਼ਨ ਰੱਦ ਕਰ ਦੇਵੇ, ਕਿਉਂਕਿ ਇਹ ਗਰੁੱਪ ਰਾਜ


Contact us
www.punjabweekly.co.uk
0044 121 520 8430
0044 797 059 2182
E mail at : info@punjabweekly.co.uk
Follow us on :

weekly Hits on website : 13587

Total Hits on website :713228

Copyright @2018 - 19 reserved for Punjab weekly. Designed and developed by IINGroups.(+91-9888211017)