ਚੰਦ ਦੀ ਸੈਰ ਉੱਤੇ ਜਾਣ ਲਈ ਅਰਬਪਤੀ ਨੂੰ ਸੁੰਦਰ ਗਰਲ ਫਰੈਂਡ ਦੀ ਤਲਾਸ਼
Date : 2020-01-15 AM 12:06:00 | views (24)

ਟੋਕੀਓ,- ਜਾਪਾਨ ਦੇ ਮਸ਼ਹੂਰ ਅਰਬਪਤੀ ਅਤੇ ਆਨਲਾਈਨ ਫੈਸ਼ਨ ਰਿਟੇਲਰ ਜੋਜੋ ਦੇ ਸੀ ਈ ਓ ਯੂਸਾਕੋ ਮਾਏਜਾਵਾ ਚੰਦ ਦੀ ਸੈਰ ''ਤੇ ਜਾਣ ਵਾਲੇ ਦੁਨੀਆ ਦੇ ਪਹਿਲੇ ਸੈਲਾਨੀ ਹੋਣਗੇ। ਜਲਦੀ ਹੀ ਉਹ ਅਮਰੀਕਾ ਦੀ ਪ੍ਰਾਈਵੇਟ ਕੰਪਨੀ ਸਪੇਸਐਕਸ ਰਾਕੇਟ ਨਾਲ ਚੰਦ ''ਤੇ ਘੁੰਮਣ ਜਾਣ ਵਾਲੇ ਹਨ।
ਯੂਸਾਕੋ ਮਾਏਜਾਵਾ ਇਸ ਮੂਨ ਟਿ੍ਰਪ ਉਤੇ ਇਕੱਲੇ ਨਹੀਂ ਜਾਣਾ ਚਾਹੰੁਦੇ। ਇਸ ਸ਼ਾਨਦਾਰ ਤੇ ਰੋਮਾਂਚਕ ਸਫਰ ਲਈ ਉਹ ਇੱਕ ਗਰਲਫਰੈਂਡ ਲੱਭ ਰਹੇ ਹਨ। ਇਸ ਲਈ ਉਨ੍ਹਾਂ ਨੇ ਬਾਕਾਇਦਾ ਆਨਲਾਈਨ ਐਡ ਦਿੱਤਾ ਹੈ। ਯੂਸਾਕੋ ਮਾਏਜਾਵਾ ਨੇ ਪਿੱਛੇ ਜਿਹੇੇ ਜਾਪਾਨੀ ਐਕਟਰੈਸ ਨਾਲ ਬ੍ਰੇਕਅਪ ਦੀਆਂ ਗੱਲਾਂ ਕਨਫਰਮ ਕੀਤੀਆਂ ਸਨ। ਇਸ ਤੋਂ ਬਾਅਦ ਉਹ ਫਿਰ ਤੋਂ ਰਿਲੇਸ਼ਨਸ਼ਿਪ ''ਚ ਜਾਣ ਨੂੰ ਤਿਆਰ ਹਨ। ਮੂਨ ਟਿ੍ਰਪ ਨੂੰ ਬਹੁਤ ਖਾਸ ਬਣਾਉਣ ਲਈ ਉਨ੍ਹਾਂ ਨੇ ਇੰਟਰਨੈਟ ਉੱਤੇ ਜੋ ਐਡ ਦਿੱਤੀ ਹੈ, ਉਸ ਮੁਤਾਬਕ ਮਾਏਜਾਵਾ ਦੀ ਗਰਲਫਰੈਂਡ ਬਣਨ ਲਈ ਲੜਕੀ ਦੀ ਉਮਰ 20 ਤੋਂ ਵੱਧ ਹੋਣੀ ਚਾਹੀਦੀ ਹੈ। ਲੜਕੀ ਬਹੁਤ ਖੂਬਸੂਰਤ ਤੇ ਸਿੰਗਲ ਹੋਣੀ ਚਾਹੀਦੀ ਹੈ। ਨਾਲ ਉਹ ਜ਼ਿੰਦਾਦਿਲ ਵੀ ਹੋਵੇ।
ਇੱਕ ਟੀ ਵੀ ਸ਼ੋਅ ''ਚ ਯੂਸਾਕੋ ਮਾਏਜਾਵਾ ਨੇ ਇਹ ਗੱਲ ਕਹੀ। ਉਨ੍ਹਾਂ ਕਿਹਾ, ‘‘ਜ਼ਿੰਦਗੀ ਦੇ ਇਸ ਪੜਾਅ ''ਚ ਆ ਕੇ ਮੈਂ ਕੁਝ ਇਕੱਲਾਪਣ ਜਿਹਾ ਮਹਿਸੂਸ ਕਰ ਰਿਹਾ ਸੀ, ਇਸ ਲਈ ਮੈਂ ਚੰਦ ਦੀ ਸੈਰ ਕਰਨ ਦਾ ਫੈਸਲਾ ਲਿਆ। ਬਜਪਨ ਤੋਂ ਮੈਨੂੰ ਚੰਦ ਨਾਲ ਪਿਆਰ ਹੈ। ਇਹ ਮੇਰੇ ਜੀਵਨ ਦਾ ਸੁਫਨਾ ਹੈ।”


Tags :

ਤਾਜਾ ਖ਼ਬਰਾਂ
ਸੈਂਚੂਰੀਅਨ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿੱਚ ਦੱਖਣੀ ਅਫਰੀਕਾ ਨੇ ਭਾਰਤ ਨੂੰ ਕਰਾਰੀ ਹਾਰ ਦਿੱਤੀ ਹੈ। ਮੇਜ਼ਬਾਨ ਗੇਂਦਬਾਜ਼ਾਂ ਅੱਗੇ ਭਾਰਤੀ ਖਿਡਾਰੀ ਤਾਸ਼ ਦੇ ਪੱਤਿਆਂ ਦੇ ਮਹਿਲ ਵਾਂਗ ਢਹਿੰਦੇ ਗਏ। ਭਾਰਤ ਨੂੰ 135 ਦੌੜਾਂ ਦੀ ਕਰਾਰੀ ਹਾਰ ਮਿਲੀ ਹੈ। ਇਸ ਜਿੱਤ ਨਾਲ 3 ਟੈਸਟ ਮੈਚਾਂ ਦੀ ਲੜੀ ‘ਤੇ ਦੱਖਣੀ ਅ
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਮੁੱਖ ਪ੍ਰਿੰਸੀਪਲ ਸਕੱਤਰ ਦੀ ਨਿਯੁਕਤੀ ਰੱਦ ਕਰ ਦਿੱਤੀ ਹੈ। ਸੁਰੇਸ਼ ਕੁਮਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਹੱਦ ਕਰੀਬੀ ਹਨ ਤੇ ੳੇਹ ਪਿਛਲੀ ਕੈਪਟਨ ਸਰਕਾਰ ‘ਚ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਰਹੇ ਸਨ। ਇਸ ਵਾਰ ਕੈਪਟਨ ਨੇ ਸਕਰਾਰ ਬਣਨ ਤੋਂ...
ਪਾਕਿਸਤਾਨ ਦੇ 1800 ਤੋਂ ਜ਼ਿਆਦਾ ਮੌਲਵੀਆਂ ਨੇ ਫਤਵਾ ਜਾਰੀ ਕਰਕੇ ਆਤਮਘਾਤੀ ਬੰਬ ਹਮਲਿਆਂ ਦੇ ਖ਼ਿਲਾਫ਼ ਫਤਵਾ ਜਾਰੀ ਕੀਤਾ ਹੈ। ਪਾਕਿਸਤਾਨ ਸਰਕਾ
ਪਾਕਿਸਤਾਨ ਦੀ ਸਰਕਾਰ ਨੇ ਇੱਥੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਉਹ ਮੁੰਬਈ ਦਹਿਸ਼ਤਗਰਦ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਦੀ ਹਮਾਇਤ ਵਾਲੀ ਮਿਲੀ ਮੁਸਲਿਮ ਲੀਗ ਨੂੰ ਰਾਜਨੀਤਕ ਪਾਰਟੀ ਦੇ ਰੂਪ ਵਿਚ ਰਜਿਸਟਰ ਕਰਾਉਣ ਦੀ ਮੰਗ ਕਰਦੀ ਪਟੀਸ਼ਨ ਰੱਦ ਕਰ ਦੇਵੇ, ਕਿਉਂਕਿ ਇਹ ਗਰੁੱਪ ਰਾਜ


Contact us
www.punjabweekly.co.uk
0044 121 520 8430
0044 797 059 2182
E mail at : info@punjabweekly.co.uk
Follow us on :

weekly Hits on website : 14417

Total Hits on website :866532

Copyright @2018 - 19 reserved for Punjab weekly. Designed and developed by IINGroups.(+91-9888211017)