ਬੁਰਜ ਖ਼ਲੀਫ਼ਾ ਉੱਤੇ ਬਿਜਲੀ ਡਿੱਗੀ, ਪਰ ਕੋਈ ਨੁਕਸਾਨ ਨਹੀਂ
Date : 2020-01-15 AM 12:05:00 | views (183)

ਦੁਬਈ- ਦੁਬਈ ਵਿੱਚ ਪਰਸੋਂ ਭਿਆਨਕ ਤੂਫਾਨ ਆਇਆ। ਚੰਗੀ ਬਾਰਸ਼ ਹੋਈ, ਪੂਰੇ ਦੁਬਈ ਵਿੱਚ ਥਾਂ-ਥਾਂ ਪਾਣੀ ਭਰ ਗਿਆ, ਪਰ ਇਸ ਵਿੱਚ ਕੁੱਝ ਅਜਿਹਾ ਹੋਇਆ, ਜਿਸਦਾ ਇੰਤਜ਼ਾਰ ਇੱਕ ਫੋਟੋਗ੍ਰਾਫ਼ਰ ਨੂੰ ਪਿਛਲੇ ਸੱਤ ਸਾਲਾਂ ਤੋਂ ਸੀ। ਇਹ ਨਜਾਰਾ ਸੀ ਬੁਰਜ ਖਲੀਫਾ ਉੱਤੇ ਬਿਜਲੀ ਡਿੱਗਣ ਦਾ।
ਇਸ ਫੋਟੋਗ੍ਰਾਫ਼ਰ ਨੇ ਇਸ ਨਜਾਰੇ ਨੂੰ ਆਪਣੇ ਕੈਮਰੇ ਵਿੱਚ ਕੈਪਚਰ ਕਰਨ ਲਈ ਪੂਰੀ ਰਾਤ ਰੇਗਿਸਤਾਨ ਵਿੱਚ ਹੋ ਰਹੀ ਬਾਰਿਸ਼ ਵਿੱਚ ਇੱਕ ਕੈਂਪ ਲਾਇਆ ਤਾਂ ਕਿ ਪ੍ਰਫ਼ੈਕਟ ਸ਼ਾਟ ਲੈ ਸਕੇ। ਆਖ਼ਿਰ ਉਸ ਫੋਟੋਗ੍ਰਾਫ਼ਰ ਨੂੰ ਤਸਵੀਰ ਮਿਲੀ। ਇਸ ਫੋਟੋਗ੍ਰਾਫ਼ਰ ਦਾ ਨਾਮ ਹੈ ਜੋਹੇਬ ਅੰਜੁਬ। ਜੋਹੇਬ ਨੇ ਸ਼ੁੱਕਰਵਾਰ ਰਾਤ ਆਏ ਤੂਫਾਨ ਵੇਲੇ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਉੱਤੇ ਡਿੱਗਦੀ ਹੋਈ ਬਿਜਲੀ ਦੀ ਤਸਵੀਰ ਲਈ। ਉਹ ਪੂਰੀ ਰਾਤ ਇੱਕ ਰੇਗਿਸਤਾਨ ਵਿੱਚ ਬਾਰਿਸ਼ ਵਿੱਚ ਛੋਟੇ ਜਿਹੇ ਕੈਂਪ ਵਿੱਚ ਸੀ ਤਾਂ ਕਿ ਵਧੀਆ ਤਸਵੀਰ ਲੈ ਸਕੇ। ਫੋਟੋ ਲੈਣ ਤੋਂ ਬਾਅਦ ਜੋਹੇਬ ਨੇ ਦੱਸਿਆ ਕਿ ਇਸ ਤਸਵੀਰ ਨੇ ਮੇਰੇ ਲਈ ਸਾਲ 2020 ਦੀ ਚੰਗੀ ਸ਼ੁਰੁਆਤ ਕੀਤੀ ਹੈ। ਮੇਰੇ ਲਈ ਉਹ ਪਲ ਬੜਾ ਕੀਮਤੀ ਸੀ, ਜਦੋਂ 2720 ਫੁੱਟ ਉੱਚੇ ਬੁਰਜ ਖਲੀਫੇ ਦੇ ਸਭ ਤੋਂ ਉਪਰਲੇ ਹਿੱਸੇ ਉੱਤੇ ਬਿਜਲੀ ਟਕਰਾਈ।
ਜੋਹੇਬ ਅੰਜੁਮ ਦੀ ਇਹ ਤਸਵੀਰ ਬੁਰਜ ਖਲੀਫੇ ਦੇ ਪ੍ਰਸ਼ਾਸਨ ਅਤੇ ਦੁਬਈ ਦੇ ਰਾਜਕੁਮਾਰ ਸ਼ੇਖ ਹਮਦਾਨ ਨੇ ਵੀ ਆਪਣੇ ਟਵਿਟਰ ਹੈਂਡਲ ਤੋਂ ਸ਼ੇਅਰ ਕੀਤੀ ਹੈ। ਇਸ ਮੌਕੇ ਜੋਹੇਬ ਨੇ ਦੱਸਿਆ ਕਿ ਜਦੋਂ ਬਿਜਲੀ ਟਕਰਾਈ ਤਾਂ ਦੁਬਈ ਦਾ ਪੂਰਾ ਅਸਮਾਨ ਨੀਲੇ ਰੰਗ ਦੀ ਰੋਸ਼ਨੀ ਨਾਲ ਰੰਗਿਆ ਗਿਆ। ਦੁਬਈ ਦੇ ਮੀਡੀਆ ਮੁਤਾਬਕ 1996 ਤੋਂ ਬਾਅਦ ਦੁਬਈ ਸਣੇ ਯੂ ਏ ਈ ਦੇ ਕਈ ਹਿੱਸਿਆਂ ਵਿੱਚ ਇੰਨੀ ਬਾਰਸ਼ ਹੋਈ ਹੈ। ਇੰਨਾ ਭਿਆਨਕ ਤੂਫਾਨ ਆਇਆ ਹੈ।

 


Tags :

ਤਾਜਾ ਖ਼ਬਰਾਂ
ਸੈਂਚੂਰੀਅਨ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿੱਚ ਦੱਖਣੀ ਅਫਰੀਕਾ ਨੇ ਭਾਰਤ ਨੂੰ ਕਰਾਰੀ ਹਾਰ ਦਿੱਤੀ ਹੈ। ਮੇਜ਼ਬਾਨ ਗੇਂਦਬਾਜ਼ਾਂ ਅੱਗੇ ਭਾਰਤੀ ਖਿਡਾਰੀ ਤਾਸ਼ ਦੇ ਪੱਤਿਆਂ ਦੇ ਮਹਿਲ ਵਾਂਗ ਢਹਿੰਦੇ ਗਏ। ਭਾਰਤ ਨੂੰ 135 ਦੌੜਾਂ ਦੀ ਕਰਾਰੀ ਹਾਰ ਮਿਲੀ ਹੈ। ਇਸ ਜਿੱਤ ਨਾਲ 3 ਟੈਸਟ ਮੈਚਾਂ ਦੀ ਲੜੀ ‘ਤੇ ਦੱਖਣੀ ਅ
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਮੁੱਖ ਪ੍ਰਿੰਸੀਪਲ ਸਕੱਤਰ ਦੀ ਨਿਯੁਕਤੀ ਰੱਦ ਕਰ ਦਿੱਤੀ ਹੈ। ਸੁਰੇਸ਼ ਕੁਮਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਹੱਦ ਕਰੀਬੀ ਹਨ ਤੇ ੳੇਹ ਪਿਛਲੀ ਕੈਪਟਨ ਸਰਕਾਰ ‘ਚ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਰਹੇ ਸਨ। ਇਸ ਵਾਰ ਕੈਪਟਨ ਨੇ ਸਕਰਾਰ ਬਣਨ ਤੋਂ...
ਪਾਕਿਸਤਾਨ ਦੇ 1800 ਤੋਂ ਜ਼ਿਆਦਾ ਮੌਲਵੀਆਂ ਨੇ ਫਤਵਾ ਜਾਰੀ ਕਰਕੇ ਆਤਮਘਾਤੀ ਬੰਬ ਹਮਲਿਆਂ ਦੇ ਖ਼ਿਲਾਫ਼ ਫਤਵਾ ਜਾਰੀ ਕੀਤਾ ਹੈ। ਪਾਕਿਸਤਾਨ ਸਰਕਾ
ਪਾਕਿਸਤਾਨ ਦੀ ਸਰਕਾਰ ਨੇ ਇੱਥੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਉਹ ਮੁੰਬਈ ਦਹਿਸ਼ਤਗਰਦ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਦੀ ਹਮਾਇਤ ਵਾਲੀ ਮਿਲੀ ਮੁਸਲਿਮ ਲੀਗ ਨੂੰ ਰਾਜਨੀਤਕ ਪਾਰਟੀ ਦੇ ਰੂਪ ਵਿਚ ਰਜਿਸਟਰ ਕਰਾਉਣ ਦੀ ਮੰਗ ਕਰਦੀ ਪਟੀਸ਼ਨ ਰੱਦ ਕਰ ਦੇਵੇ, ਕਿਉਂਕਿ ਇਹ ਗਰੁੱਪ ਰਾਜ


Contact us
www.punjabweekly.co.uk
0044 121 520 8430
0044 797 059 2182
E mail at : info@punjabweekly.co.uk
Follow us on :

weekly Hits on website : 13591

Total Hits on website :713232

Copyright @2018 - 19 reserved for Punjab weekly. Designed and developed by IINGroups.(+91-9888211017)