ਜਹਾਜ਼ ਹਾਦਸਾ : ਈਰਾਨ ਖ਼ਿਲਾਫ਼ ਕਾਰਵਾਈ ਦੀ ਤਿਆਰੀ ਵਿਚ ਪੰਜ ਦੇਸ਼
Date : 2020-01-14 PM 11:55:00 | views (180)

ਲੰਡਨ-   ਯੂਕਰੇਨੀ ਜਹਾਜ਼ ਨੂੰ ਡੇਗਣ ਦੀ ਗਲਤੀ ਈਰਾਨ ਨੂੰ ਕਾਫੀ ਭਾਰੀ ਪੈ ਸਕਦੀ ਹੈ। ਜਿਹੜੇ ਪੰਜ ਦੇਸ਼ਾਂ ਦੇ ਨਾਗਰਿਕ ਇਸ ਜਹਾਜ਼ ਹਾਦਸੇ ਵਿਚ ਮਾਰੇ ਗਏ ਹਨ, ਉਨ੍ਹਾਂ ਨੇ ਈਰਾਨ ਖ਼ਿਲਾਫ਼ ਸਖ਼ਤ ਕਾਰਵਾਈ ਦਾ ਮਨ ਬਣਾ ਲਿਆ ਹੈ। ਇਸ ਦੇ ਲਈ ਉਹ ਲੰਡਨ ਵਿਚ ਮੀਟਿੰਗ ਕਰਨਗੇ।
ਯੂਕਰੇਨ ਦੇ ਵਿਦੇਸ਼ ਮੰਤਰੀ ਨੇ ਸਿੰਗਾਪੁਰ ਵਿਚ ਅਪਣੇ ਅਧਿਕਾਰਕ ਦੌਰੇ ਦੌਰਾਨ ਇਹ ਜਾਣਕਾਰੀ ਦਿੱਤੀ। ਬੈਠਕ ਵਿਚ ਹਿੱਸਾ ਲੈਣ ਵਾਲੇ ਦੇਸ਼ ਮਾਰੇ ਗਏ ਯਾਤਰੀਆਂ ਦੇ ਘਰ ਵਾਲਿਆਂ ਦੇ ਲਈ ਹਰਜਾਨੇ ਅਤੇ ਘਟਨਾ ਦੀ ਜਾਂਚ ਨੂੰ ਲੈ ਕੇ ਚਰਚਾ ਕਰਨਗੇ। ਯਾਦ ਰਹੇ ਕਿ ਪਿਛਲੇ ਹਫ਼ਤੇ ਈਰਾਨ ਦੀ ਸੈਨਾ ਨੇ ਗਲਤੀ ਨਲ ਇੱਕ ਯਾਤਰੀ ਜਹਾਜ਼ ''ਤੇ ਮਿਜ਼ਾਈਲ ਦਾਗ ਦਿੱਤੀ ਸੀ, ਜਿਸ ਕਾਰਨ ਉਸ ਵਿਚ ਸਵਾਰ ਸਾਰੇ 176 ਲੋਕਾਂ ਦੀ ਮੌਤ ਹੋ ਗਈ ਸੀ।
ਈਰਾਨ ਨੇ ਯੂਕਰੇਨ ਇੰਟਰਨੈਸ਼ਨਲ ਏਅਰਲਾਈਨਜ਼ ਨੂੰ ਸਫਾਈ  ਦਿੱਤੀ ਕਿ ਜਹਾਜ਼ ਸੰਵੇਦਨਸ਼ੀਲ ਸੈਨਿਕ ਖੇਤਰ ਦੇ ਕੋਲ ਤੋਂ ਲੰਘ ਰਿਹਾ ਸੀ। ਇਸ ''ਤੇ ਪ੍ਰਤੀਕ੍ਰਿਆ ਜਤਾÀੁਂਦੇ ਹੋਏ ਵਾਡਿਮ ਪ੍ਰਿਸਤਾਯਕੋ ਨੇ ਕਿਹਾ, ਬਕਵਾਸ। ਸਾਡਾ ਜਹਾਜ਼ ਬਿਲਕੁਲ ਸਹੀ ਕੌਮਾਂਤਰੀ ਰੂਟ ਦੇ ਤਹਿਤ ਹੀ ਜਾ ਰਿਹਾ ਸੀ। ਉਨ੍ਹਾਂ ਕਿਹਾ ਮੈਨੂੰ ਮੀਡੀਆ ਤੋਂ ਜਾਣਕਾਰੀ ਮਿਲੀ ਕਿ ਸਾਡਾ ਜਹਾਜ਼ ਅਲੱਗ ਰੂਟ ''ਤੇ ਜਾ ਰਿਹਾ ਸੀ। ਹਾਂ ਅਜਿਹਾ ਸੀ ਕਿਉਂਕਿ ਮਿਜ਼ਾਈਲ ਉਸ ''ਤੇ ਹਮਲਾ ਕਰ ਚੁੱਕੀ ਸੀ ਅਤੇ ਉਹ ਖਤਮ ਹੋ ਚੁੱਕਾ ਸੀ। ਉਨ੍ਹਾਂ ਕਿਹਾ ਕਿ ਤਹਿਰਾਨ ਜਹਾਜ਼ ਦਾ ਬਲੈਕ ਬਾਕਸ ਕੀਵ ਨੂੰ ਦੇਣ ਲਈ ਤਿਆਰ ਹੋ ਗਿਆ ਹੈ।
ਪੰਜ ਦੇਸ਼ਾਂ ਵਿਚ ਯੂਕਰੇਨ ਤੋਂ ਇਲਾਵਾ ਕੈਨੇਡਾ, ਸਵੀਡਨ ਅਤੇ ਅਫ਼ਗਾÎਨਿਸਤਾਨ ਸ਼ਾਮਲ ਹਨ। ਹਾਲਾਂਕਿ ਪੰਜਵੇਂ ਦੇਸ਼ ਦਾ ਨਾਂ ਅਜੇ ਪਤਾ ਨਹੀਂ ਚਲਿਆ ਹੈ। ਕੈਨੇਡਾ ਦੇ ਕਰੀਬ 57 ਨਾਗਰਿਕ ਜਹਾਜ਼ ਵਿਚ ਸ਼ਾਮਲ ਸੀ। ਪ੍ਰੰਤੂ ਮੰਨਿਆ ਜਾ ਰਿਹਾ ਕਿ ਪੰਜਵਾਂ ਦੇਸ਼ ਬ੍ਰਿਟੇਨ ਹੋ ਸਕਦਾ ਹੈ। ਕੈਨੇਡਾ ਨੇ ਵੀ ਪਹਿਲਾਂ ਕਿਹਾ ਸੀ ਕਿ ਇਨ੍ਹਾਂ ਚਾਰਾਂ ਦੇਸ਼ਾਂ ਅਤੇ ਬ੍ਰਿਟੇਨ ਨੇ ਮ੍ਰਿਤਕਾਂ ਦੇ ਘਰ ਵਾਲਿਆਂ ਦਾ ਸਮਰਥਨ ਕਰਨ ਲਈ ਇੱਕ ਸਮੂਹ ਬਣਾਇਆ ਹੈ। ਵਿਦੇਸ਼ ਮੰਤਰੀ ਨੇ ਇਹ ਵੀ ਦੱਸਿਆ ਕਿ ਈਰਾਨ ਨੇ ਜਨਤਕ ਤੌਰ ''ਤੇ ਅਪਣੀ ਗਲਤੀ ਸਵੀਕਾਰਨ ਤੋਂ ਪਹਿਲਾਂ ਯੂਕਰੇਨ ਨੂੰ ਇਸ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਦਿੱਤੀ। ਉਨ੍ਹਾਂ ਕਿਹਾ, ਇਸ ਘਟਨਾ ਵਿਚ ਜੋ ਵੀ ਜ਼ਿੰਮੇਵਾਰ ਹੈ, ਉਨ੍ਹਾਂ ਬਖਸ਼ਿਆ ਨਹੀਂ ਜਾਵੇਗਾ।a


Tags :

ਤਾਜਾ ਖ਼ਬਰਾਂ
ਸੈਂਚੂਰੀਅਨ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿੱਚ ਦੱਖਣੀ ਅਫਰੀਕਾ ਨੇ ਭਾਰਤ ਨੂੰ ਕਰਾਰੀ ਹਾਰ ਦਿੱਤੀ ਹੈ। ਮੇਜ਼ਬਾਨ ਗੇਂਦਬਾਜ਼ਾਂ ਅੱਗੇ ਭਾਰਤੀ ਖਿਡਾਰੀ ਤਾਸ਼ ਦੇ ਪੱਤਿਆਂ ਦੇ ਮਹਿਲ ਵਾਂਗ ਢਹਿੰਦੇ ਗਏ। ਭਾਰਤ ਨੂੰ 135 ਦੌੜਾਂ ਦੀ ਕਰਾਰੀ ਹਾਰ ਮਿਲੀ ਹੈ। ਇਸ ਜਿੱਤ ਨਾਲ 3 ਟੈਸਟ ਮੈਚਾਂ ਦੀ ਲੜੀ ‘ਤੇ ਦੱਖਣੀ ਅ
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਮੁੱਖ ਪ੍ਰਿੰਸੀਪਲ ਸਕੱਤਰ ਦੀ ਨਿਯੁਕਤੀ ਰੱਦ ਕਰ ਦਿੱਤੀ ਹੈ। ਸੁਰੇਸ਼ ਕੁਮਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਹੱਦ ਕਰੀਬੀ ਹਨ ਤੇ ੳੇਹ ਪਿਛਲੀ ਕੈਪਟਨ ਸਰਕਾਰ ‘ਚ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਰਹੇ ਸਨ। ਇਸ ਵਾਰ ਕੈਪਟਨ ਨੇ ਸਕਰਾਰ ਬਣਨ ਤੋਂ...
ਪਾਕਿਸਤਾਨ ਦੇ 1800 ਤੋਂ ਜ਼ਿਆਦਾ ਮੌਲਵੀਆਂ ਨੇ ਫਤਵਾ ਜਾਰੀ ਕਰਕੇ ਆਤਮਘਾਤੀ ਬੰਬ ਹਮਲਿਆਂ ਦੇ ਖ਼ਿਲਾਫ਼ ਫਤਵਾ ਜਾਰੀ ਕੀਤਾ ਹੈ। ਪਾਕਿਸਤਾਨ ਸਰਕਾ
ਪਾਕਿਸਤਾਨ ਦੀ ਸਰਕਾਰ ਨੇ ਇੱਥੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਉਹ ਮੁੰਬਈ ਦਹਿਸ਼ਤਗਰਦ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਦੀ ਹਮਾਇਤ ਵਾਲੀ ਮਿਲੀ ਮੁਸਲਿਮ ਲੀਗ ਨੂੰ ਰਾਜਨੀਤਕ ਪਾਰਟੀ ਦੇ ਰੂਪ ਵਿਚ ਰਜਿਸਟਰ ਕਰਾਉਣ ਦੀ ਮੰਗ ਕਰਦੀ ਪਟੀਸ਼ਨ ਰੱਦ ਕਰ ਦੇਵੇ, ਕਿਉਂਕਿ ਇਹ ਗਰੁੱਪ ਰਾਜ


Contact us
www.punjabweekly.co.uk
0044 121 520 8430
0044 797 059 2182
E mail at : info@punjabweekly.co.uk
Follow us on :

weekly Hits on website : 13608

Total Hits on website :713249

Copyright @2018 - 19 reserved for Punjab weekly. Designed and developed by IINGroups.(+91-9888211017)