ਮਹਾਦੋਸ਼ ਮਾਮਲਾ : ਟਰੰਪ ਨੂੰ ਅਹੁਦੇ ਤੋਂ ਹਟਾਉਣ ਲਈ ਸਾਡੇ ਕੋਲ ਪੁਖਤਾ ਸਬੂਤ : ਨੈਂਸੀ ਪੇਲੋਸੀ
Date : 2020-01-14 PM 11:53:00 | views (188)

ਤਹਿਰਾਨ- :  ਅਮਰੀਕੀ  ਸੰਸਦ ਨੇ ਹੇਠਲੇ ਸਦਨ ਦੀ ਸਪੀਕਰ ਨੈਂਸੀ ਪੇਲੋਸੀ ਨੇ ਉਮੀਦ ਜਤਾਈ ਕਿ ਰਾਸ਼ਟਰਪਤੀ ਦੇ ਵਿਰੁੱਧ ਮਹਾਦੋਸ਼ ਦੀ ਸੁਣਵਾਈ ਦੌਰਾਨ ਟਰੰਪ ਨੂੰ ਅਹੁਦੇ ਤੋਂ ਹਟਾਉਣ ਦੇ ਲਈ ਪੁਖਤਾ ਸਬੂਤ ਮਿਲੇ ਹਨ। ਹੇਠਲੇ ਸਦਨ ਵਿਚ ਰਾਸ਼ਟਰਪਤੀ ਦੇ ਵਿਰੁੱਧ ਸੁਣਵਾਈ ਤੋਂ ਪਹਿਲਾਂ ਪੇਲੇਸੀ ਦੇ ਇਸ ਬਿਆਨ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।
ਦੱਸ ਦੇਈਏ ਕਿ ਸਪੀਕਾਰ ਨੈਂਸੀ ਪੇਲੋਸੀ ਮੰਗਲਵਾਰ ਨੂੰ ਵਿਰੋਧੀ ਡੈਮੋਕਰੇਟਿਕ ਕੌਕਸ ਦੇ ਨਾਲ ਬੈਠਕ ਕਰਨ ਵਾਲੀ ਹੈ। ਬੈਠਕ ਵਿਚ ਸਦਨ ਦੁਆਰਾ ਪਾਸ ਮਹਾਦੋਸ਼ ਦੇ ਦੋ ਆਰਟਿਕਲਸ ਨੂੰ ਭੇਜਣ ਦੇ ਲਈ ਜ਼ਰੂਰੀ ਰਸਮੀ ਮਤਦਾਨ ਦੀ ਤਿਆਰੀ ਵਿਚ ਚਰਚਾ ਹੋਣੀ ਹੈ। ਟਰੰਪ ''ਤੇ ਮਹਾਦੋਸ਼ ਪ੍ਰਕਿਰਿਆ ਚਲਉਣ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਪੇਲੋਸੀ ਦੇ ਕੋਲ ਇਹ ਆਰਟਿਕਲਸ ਹਨ।
ਟਰੰਪ ''ਤੇ ਦੋਸ਼ ਹੈ ਕਿ ਉਨ੍ਹਾਂ ਨੇ 2020 ਦੇ ਰਾਸ਼ਟਰਪਤੀ ਅਹੁਦੇ ਦੀ ਚੋਣ ਵਿਚ ਸੰਭਾਵਤ ਡੈਮੋਕਰੇਟਿਕ ਵਿਰੋਧੀ ਜੋਅ ਬਿਡੇਨ ਦਾ ਅਕਸ ਖਰਾਬ ਕਰਨ ਦੇ ਲਈ ਯੂਕਰੇਨੀ ਰਾਸ਼ਟਰਪਤੀ ਤੋਂ ਗੈਰ ਕਾਨੂੰਨੀ ਮਦਦ ਮੰਗੀ ਸੀ। ਪੇਲੋਸੀ ਨੂੰ ਉਮੀਦ ਹੈ ਕਿ ਸੈਨੇਟ ਦੇ ਰਿਪਬਲਿਕਨ ਨੇਤਾ ਮਿਚ ਮੈਕਕੋਨੇਲ ਗਵਾਹਾਂ ਅਤੇ ਮੁਕਦਮੇ ਵਿਚ ਨਵੇਂ ਸਬੂਤ ਦੇਣ ਦੇ ਲਈ ਸਹਿਮਤ ਹੋਣਗੇ।
ਉਨ੍ਹਾਂ ਕਿਹਾ ਕਿ ਅਸੀਂ ਮਹੱਤਵਪੂਰਣ ਕੰਮ ਪੂਰਾ ਕਰ ਦਿੱਤਾ ਹੈ। ਅਸੀਂ ਚਾਹੁੰਦੇ ਸੀ ਕਿ ਜਨਤਾ ਗਵਾਹਾਂ ਦੀ ਜ਼ਰੂਰਤ ਨੂੰ ਸਮਝੇ।  ਹੁਣ ਗੇਂਦ ਉਨ੍ਹਾਂ ਦੇ ਪਾਲੇ ਵਿਚ ਹੈ। ਜੇਕਰ ਰਿਪਬਲਿਕਨਾਂ ਨੇ ਭੁੱਲ ਕੀਤੀ ਤਾਂ ਉਨ੍ਹਾਂ ਇਸ ਦੀ ਕੀਮਤ ਚੁਕਾਉਣੀ ਹੋਵੇਗੀ।
ਰਾਸ਼ਟਰਪਤੀ ਟਰੰਪ ਨੇ ਇੱਕ ਸੁਝਾਅ ਦਿੰਦੇ ਹੋਏ ਸੈਨੇਟ ਨੂੰ ਕਿਹਾ ਕਿ ਉਨ੍ਹਾਂ ਖ਼ਿਲਾਫ਼ ਚਲ ਰਹੇ ਮਹਾਦੋਸ਼ ਦਾ ਮਾਮਲਾ ਖਾਰਜ ਕਰ ਦੇਣਾ ਚਾਹੀਦਾ। ਰਾਸ਼ਟਰਪਤੀ ''ਤੇ ਮਹਾਦੋਸ਼ ਦੇ ਲਈ ਕੁਝ ਹੀ ਦਿਨਾਂ ਵਿਚ ਸੈਨੇਟ ਦੀ ਕਾਰਵਾਈ ਸ਼ੁਰੂ ਹੋਵੇਗੀ। ਅਮਰੀਕੀ ਇਤਿਹਾਸ ਵਿਚ Îਇਹ ਤੀਜੀ ਰਾਸ਼ਟਰਪਤੀ ਮਹਾਦੋਸ਼ ਜਾਂਚ ਹੋਵੇਗੀ।


Tags :

ਤਾਜਾ ਖ਼ਬਰਾਂ
ਸੈਂਚੂਰੀਅਨ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿੱਚ ਦੱਖਣੀ ਅਫਰੀਕਾ ਨੇ ਭਾਰਤ ਨੂੰ ਕਰਾਰੀ ਹਾਰ ਦਿੱਤੀ ਹੈ। ਮੇਜ਼ਬਾਨ ਗੇਂਦਬਾਜ਼ਾਂ ਅੱਗੇ ਭਾਰਤੀ ਖਿਡਾਰੀ ਤਾਸ਼ ਦੇ ਪੱਤਿਆਂ ਦੇ ਮਹਿਲ ਵਾਂਗ ਢਹਿੰਦੇ ਗਏ। ਭਾਰਤ ਨੂੰ 135 ਦੌੜਾਂ ਦੀ ਕਰਾਰੀ ਹਾਰ ਮਿਲੀ ਹੈ। ਇਸ ਜਿੱਤ ਨਾਲ 3 ਟੈਸਟ ਮੈਚਾਂ ਦੀ ਲੜੀ ‘ਤੇ ਦੱਖਣੀ ਅ
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਮੁੱਖ ਪ੍ਰਿੰਸੀਪਲ ਸਕੱਤਰ ਦੀ ਨਿਯੁਕਤੀ ਰੱਦ ਕਰ ਦਿੱਤੀ ਹੈ। ਸੁਰੇਸ਼ ਕੁਮਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਹੱਦ ਕਰੀਬੀ ਹਨ ਤੇ ੳੇਹ ਪਿਛਲੀ ਕੈਪਟਨ ਸਰਕਾਰ ‘ਚ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਰਹੇ ਸਨ। ਇਸ ਵਾਰ ਕੈਪਟਨ ਨੇ ਸਕਰਾਰ ਬਣਨ ਤੋਂ...
ਪਾਕਿਸਤਾਨ ਦੇ 1800 ਤੋਂ ਜ਼ਿਆਦਾ ਮੌਲਵੀਆਂ ਨੇ ਫਤਵਾ ਜਾਰੀ ਕਰਕੇ ਆਤਮਘਾਤੀ ਬੰਬ ਹਮਲਿਆਂ ਦੇ ਖ਼ਿਲਾਫ਼ ਫਤਵਾ ਜਾਰੀ ਕੀਤਾ ਹੈ। ਪਾਕਿਸਤਾਨ ਸਰਕਾ
ਪਾਕਿਸਤਾਨ ਦੀ ਸਰਕਾਰ ਨੇ ਇੱਥੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਉਹ ਮੁੰਬਈ ਦਹਿਸ਼ਤਗਰਦ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਦੀ ਹਮਾਇਤ ਵਾਲੀ ਮਿਲੀ ਮੁਸਲਿਮ ਲੀਗ ਨੂੰ ਰਾਜਨੀਤਕ ਪਾਰਟੀ ਦੇ ਰੂਪ ਵਿਚ ਰਜਿਸਟਰ ਕਰਾਉਣ ਦੀ ਮੰਗ ਕਰਦੀ ਪਟੀਸ਼ਨ ਰੱਦ ਕਰ ਦੇਵੇ, ਕਿਉਂਕਿ ਇਹ ਗਰੁੱਪ ਰਾਜ


Contact us
www.punjabweekly.co.uk
0044 121 520 8430
0044 797 059 2182
E mail at : info@punjabweekly.co.uk
Follow us on :

weekly Hits on website : 13600

Total Hits on website :713241

Copyright @2018 - 19 reserved for Punjab weekly. Designed and developed by IINGroups.(+91-9888211017)