ਕੈਨੇਡਾ ''ਚ ਸੈਨਾ ਦੇ ਅਫ਼ਸਰਾਂ ਨੂੰ ਪੋਕੇਮਾਨ ਗੇਮ ਖੇਡਣ ਦਾ ਆਦੇਸ਼
Date : 2020-01-03 AM 12:52:00 | views (125)

ਐਟਵਾ-  ਕੈਨੇਡਾ ਦੀ ਸੈਨਾ ਨੇ ਅਪਣੇ ਅਫ਼ਸਰਾਂ ਨੂੰ ਦੇਸ਼ ਭਰ ਵਿਚ ਸਥਿਤ ਸੈਨਿਕ ਬੇਸ Îਟਿਕਾਣਿਆਂ, ਸੰਵੇਦਨਸ਼ੀਲ ਇਲਾਕਿਆਂ ਵਿਚ ਜਾ ਕੇ ਪੋਕੇਮਾਨ ਗੋ ਗੇਮ ਖੇਡਣ ਦੇ ਆਦੇਸ਼ ਦਿੱਤੇ ਹਨ। ਇਹ ਖੁਲਾਸਾ ਹਾਲ ਹੀ ਵਿਚ ਸੈਨਾ ਵਲੋਂ ਭੇਜੇ ਗਏ ਗੁਪਤ ਦਸਤਾਵੇਜ਼ਾਂ ਵਿਚ ਹੋਇਆ।
ਇਹ ਫ਼ੈਸਲਾ ਇਸ ਲਈ ਲਿਆ ਗਿਆ ਕਿਉਂਕਿ ਇਸ ਆਨਲਾਈਨ ਗੇਮ ਨੂੰ ਖੇਡਣ ਦੌਰਾਨ ਆਮ ਲੋਕਾਂ ਨੇ ਕੈਨੇਡਾ ਦੇ ਸੈਨਿਕ ਟਿਕਾਣਿਆਂ ਅਤੇ ਪਾਬੰਦੀਸ਼ੁਦਾ ਥਾਵਾਂ ''ਤੇ ਘੁਸਪੈਠ ਕੀਤੀ। ਇਸ ਨਾਲ ਇਨ੍ਹਾਂ ਇਲਾਕਿਆਂ ਵਿਚ ਖ਼ਤਰਾ ਪੈਦਾ ਹੋ ਗਿਆ ਹੈ। ਹਾਲ ਹੀ ਵਿਚ ਕਿੰਗਸਟਨ ਸਥਿਤ ਸੈਨਿਕ ਅੱਡੇ ਦੇ ਅਫ਼ਸਰ ਜੈਫ ਮੋਨਾਘਨ ਨੇ ਈਮੇਲ ਵਿਚ ਕਮਿਸ਼ਨਰਾਂ ਨੂੰ ਲਿਖਿਆ ਕਿ ਫੋਰਟ ਫਰੋਨਟੈਨੇਕ ਜਿਹੇ ਸੰਵੇਦਨਸ਼ੀਲ ਇਲਾਕੇ ਵਿਚ ਪੋਕੇਜਿਮ ਅਤੇ ਪੋਕੇਸਟਾਪ ਬਣੇ ਹਨ, ਇਹ ਕੀ ਹੈ? ਸੈਨਾ ਨੇ ਇਸ ਤਰ੍ਹਾਂ ਦੇ ਕਾਲਪਨਿਕ ਪਾਤਰਾਂ ਅਤੇ ਥਾਵਾਂ ਦੀ ਪਛਾਣ ਦੇ ਲਈ 3 ਅਫ਼ਸਰਾਂ ਨੂੰ ਦੇਸ਼ ਭਰ ਵਿਚ ਮੌਜੂਦ ਸੈਨਿਕ ਟਿਕਾਣਿਆਂ ''ਤੇ ਜਾ ਕੇ ਇਹ ਗੇਮ ਖੇਡਣ ਦੀ ਜ਼ਿੰਮੇਵਾਰੀ ਦਿੱਤੀ ਹੈ। ਇਨ੍ਹਾਂ ਅਫ਼ਸਰਾਂ ਦੇ ਨਾਲ 12 ਸਾਲ ਦੇ ਇੱਕ ਬੱਚੇ ਨੂੰ ਵੀ ਜੋੜਿਆ ਗਿਆ ਤਾਕਿ ਥਾਵਾਂ ਦੀ ਪਛਾਣ ਅਸਾਨੀ ਨਾਲ ਹੋ ਸਕੇ। ਸੈਨਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
ਸੈਨਾ ਦੇ ਲਈ ਇਹ ਚਿੰਤਾ ਦੀ ਗੱਲ ਇਸ ਲਈ ਹੈ ਕਿਉਂਕਿ ਇਸ ਗੇਮ ਨੂੰ ਖੇਡਣ ਦੇ ਲਈ ਕੈਮਰਾ ਅਤੇ ਜੀਪੀਐਸ ਦੀ ਜ਼ਰੂਰਤ ਹੁੰਦੀ ਹੈ, ਸਮਾਰਟਫ਼ੋਨ ਦੇ ਜ਼ਰੀਏ ਇਹ ਖੇਡਿਆ ਜਾਂਦਾ ਹੈ। ਅਜਿਹੇ ਵਿਚ ਸੰਵੇਦਨਸ਼ੀਲ Îਇਲਾਕਿਆਂ ਦੀ ਤਸਵੀਰਾਂ ਅਤੇ ਲੋਕੇਸ਼ਨ ਅਸਾਨੀ ਨਾਲ ਸ਼ੇਅਰ ਹੋ ਜਾਂਦੀ ਹੈ। ਕੁਝ ਘਟਨਾਵਾਂ ਤੋਂ ਬਾਅਦ ਸੈਨਾ ਨੇ ਚੌਕਸੀ ਦੇ ਤੌਰ ''ਤੇ ਚਿਤਾਵਨੀ ਜਾਰੀ ਕੀਤੀ ਹੈ ਕਿ ਪੋਕੇਮਾਨ ਕਰੈਕਟਰਸ ਦੀ ਭਾਲ ਵਿਚ ਲੋਕ ਸੈਨਾ ਦੇ ਪਾਬੰਦੀ ਵਾਲੇ ਇਲਾਕਿਆਂ ਵਿਚ ਜਾਣ ਤੋਂ ਬਚਣ। ਇਸ ਗੇਮ ਵਿਚ ਪੂਰੀ ਤਰ੍ਹਾਂ ਖੋਹ ਜਾਣ ਦੇ ਕਾਰਨ ਹਾਦਸੇ ਵੀ ਹੋ ਚੁੱਕੇ ਹਨ। ਇਸ ਲਈ ਇਹ ਵਿਵਾਦਾਂ ਵਿਚ ਰਿਹਾ ਹੈ।
ਕੈਨੇਡਾ ਵਿਚ ਪੋਕੇਮਾਨ 2016 ਵਿਚ ਲਾਂਚ ਹੋਇਆ ਸੀ। ਇਸ ਦੇ ਕੁਝ ਹਫ਼ਤੇ ਬਾਅਦ ਹੀ ਸ਼ੱਕੀ ਸਰਗਰਮੀਆਂ ਦਿਖਣ ਲੱਗੀਆਂ ਸਨ। ਹਾਲ ਹੀ ਵਿਚ ਇੱਕ ਮਹਿਲਾ ਸੈਨਿਕ ਅੱਡੇ ''ਤੇ ਟੈਂਕ ''ਤੇ 3 ਬੱਚਿਆਂ ਦੇ ਨਾਲ ਦਿਖੀ ਸੀ। ਗਰੀਨਵੁਡ ਸਥਿਤ ਬੇਸ ਕੈਂਪ ਵਿਚ ਇੱਕ ਸ਼ੱਕੀ ਕਾਰ ਨੂੰ ਘੁੰਮਦੇ ਹੋਏ ਫੜਿਆ ਸੀ। ਪੁਛਗਿੱਛ ਵਿਚ ਪਤਾ ਚਲਿਆ ਕਿ ਉਹ ਲੋਕ ਪੋਕੇਮਾਨ ਖੇਡ ਰਹੇ ਸੀ ਅਤੇ ਕਾਲਪਨਿਕ ਕਰੈਕਟਰਸਾਂ ਨੂੰ ਤਲਾਸ਼ ਰਹੇ ਸੀ। ਇੱਕ ਸ਼ਖ਼ਸ ਨੂੰ ਵੀ ਸੈਨਿਕ ਇਲਾਕੇ ਵਿਚ ਫੜਿਆ, ਉਹ ਅਪਣੇ ਬੱਚਿਆਂ ਤੋਂ ਜ਼ਿਆਦਾ ਪੁਆਇੰਟ ਜਮ੍ਹਾਂ ਕਰ  ਰਿਹਾ ਸੀ।

 


Tags :

ਤਾਜਾ ਖ਼ਬਰਾਂ
ਸੈਂਚੂਰੀਅਨ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿੱਚ ਦੱਖਣੀ ਅਫਰੀਕਾ ਨੇ ਭਾਰਤ ਨੂੰ ਕਰਾਰੀ ਹਾਰ ਦਿੱਤੀ ਹੈ। ਮੇਜ਼ਬਾਨ ਗੇਂਦਬਾਜ਼ਾਂ ਅੱਗੇ ਭਾਰਤੀ ਖਿਡਾਰੀ ਤਾਸ਼ ਦੇ ਪੱਤਿਆਂ ਦੇ ਮਹਿਲ ਵਾਂਗ ਢਹਿੰਦੇ ਗਏ। ਭਾਰਤ ਨੂੰ 135 ਦੌੜਾਂ ਦੀ ਕਰਾਰੀ ਹਾਰ ਮਿਲੀ ਹੈ। ਇਸ ਜਿੱਤ ਨਾਲ 3 ਟੈਸਟ ਮੈਚਾਂ ਦੀ ਲੜੀ ‘ਤੇ ਦੱਖਣੀ ਅ
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਮੁੱਖ ਪ੍ਰਿੰਸੀਪਲ ਸਕੱਤਰ ਦੀ ਨਿਯੁਕਤੀ ਰੱਦ ਕਰ ਦਿੱਤੀ ਹੈ। ਸੁਰੇਸ਼ ਕੁਮਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਹੱਦ ਕਰੀਬੀ ਹਨ ਤੇ ੳੇਹ ਪਿਛਲੀ ਕੈਪਟਨ ਸਰਕਾਰ ‘ਚ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਰਹੇ ਸਨ। ਇਸ ਵਾਰ ਕੈਪਟਨ ਨੇ ਸਕਰਾਰ ਬਣਨ ਤੋਂ...
ਪਾਕਿਸਤਾਨ ਦੇ 1800 ਤੋਂ ਜ਼ਿਆਦਾ ਮੌਲਵੀਆਂ ਨੇ ਫਤਵਾ ਜਾਰੀ ਕਰਕੇ ਆਤਮਘਾਤੀ ਬੰਬ ਹਮਲਿਆਂ ਦੇ ਖ਼ਿਲਾਫ਼ ਫਤਵਾ ਜਾਰੀ ਕੀਤਾ ਹੈ। ਪਾਕਿਸਤਾਨ ਸਰਕਾ
ਪਾਕਿਸਤਾਨ ਦੀ ਸਰਕਾਰ ਨੇ ਇੱਥੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਉਹ ਮੁੰਬਈ ਦਹਿਸ਼ਤਗਰਦ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਦੀ ਹਮਾਇਤ ਵਾਲੀ ਮਿਲੀ ਮੁਸਲਿਮ ਲੀਗ ਨੂੰ ਰਾਜਨੀਤਕ ਪਾਰਟੀ ਦੇ ਰੂਪ ਵਿਚ ਰਜਿਸਟਰ ਕਰਾਉਣ ਦੀ ਮੰਗ ਕਰਦੀ ਪਟੀਸ਼ਨ ਰੱਦ ਕਰ ਦੇਵੇ, ਕਿਉਂਕਿ ਇਹ ਗਰੁੱਪ ਰਾਜ


Contact us
www.punjabweekly.co.uk
0044 121 520 8430
0044 797 059 2182
E mail at : info@punjabweekly.co.uk
Follow us on :

weekly Hits on website : 13605

Total Hits on website :713246

Copyright @2018 - 19 reserved for Punjab weekly. Designed and developed by IINGroups.(+91-9888211017)