ਹੁਣ ਅਮਰੀਕਾ ਨੂੰ ਲੱਗਿਆ ਪਾਕਿਸਤਾਨ ਤੋਂ ਡਰ, ਹਵਾਈ ਕੰਪਨੀਆਂ ਨੂੰ ਚੇਤਾਵਨੀ
Date : 2020-01-03 AM 12:51:00 | views (27)

ਵਾਸ਼ਿੰਗਟਨ: ਅਮਰੀਕਾ ਨੂੰ ਪਾਕਿਸਤਾਨ ਤੋਂ ਵੱਡਾ ਖ਼ਤਰਾ ਜਾਪਣ ਲੱਗਾ ਹੈ। ਅਮਰੀਕੀ ਜਹਾਜ਼ ਕੰਟੋਰਲ (ਐਫਏਏ) ਨੇ ਅਮਰੀਕਾ ਦੀ ਏਅਰਲਾਈਨਾਂ ਤੇ ਉਸ ਦੇ ਪਾਈਲਟਾਂ ਨੂੰ ਪਾਕਿਸਤਾਨੀ ਏਅਰਸਪੇਸ ''ਚ ਉਡਾਣ ਨਾ ਭਰਨ ਦੀ ਚੇਤਾਵਨੀ ਦਿੱਤੀ ਹੈ। ਆਪਣੀ ਚੇਤਾਵਨੀ ''ਚ ਐਫਏਏ ਨੇ ਕਿਹਾ ਕਿ ''ਚਰਮਪੰਥੀ ਜਾਂ ਅੱਤਵਾਦੀ ਗਤੀਵਿਧੀਆਂ'' ਕਰਕੇ ਪਾਕਿਸਤਾਨੀ ਏਅਰ ਸਪੇਸ ''ਚ ਜਹਾਜ਼ ਉਡਾਉਣਾ ਖ਼ਤਰਨਾਕ ਕੰਮ ਹੈ।
ਅਮਰੀਕਾ ਦੇ ਫੈਡਰੇਸ਼ਨ ਐਵੀਏਸ਼ਨ ਐਡਮਿਨੀਸਟ੍ਰੇਸ਼ਨ ਨੇ 30 ਨਵੰਬਰ, 2019 ਨੂੰ ਜਹਾਜ਼ ਕਰਮੀਆਂ ਨੂੰ ਭੇਜੇ ਨੋਟਿਸ ''ਚ ਕਿਹਾ ਹੈ, "ਉਡਾਣ ਦੌਰਾਨ ਸਾਵਧਾਨੀ ਵਰਤੋ। ਚਰਮਪੰਥੀ-ਅੱਤਵਾਦੀ ਗਤੀਵਿਧੀਆ ਕਰਕੇ ਪਾਕਿਤਾਨ ਤੇ ਉਸ ਦੇ ਅਸਮਾਨ ''ਚ ਅਮਰੀਕਾ ਦੇ ਨਾਗਰਿਕ ਜਹਾਜ਼ਾਂ ਨੂੰ ਖ਼ਤਰਾ ਹੈ"।
ਐਨਏਟੀਏਐਮ ਅਮਰੀਕਾ ਦੀਆਂ ਸਾਰੀਆਂ ਏਅਰਲਾਈਨਾਂ ਤੇ ਪਾਈਲਟਾਂ ਲਈ ਲਾਗੂ ਹੈ। ਅਮਰੀਕੀ ਏਜੰਸੀ ਨੇ ਆਪਣੇ ਐਨਏਟੀਏਐਮ ''ਚ ਕਿਹਾ ਹੈ ਕਿ ਪਾਕਿਸਤਾਨ ''ਚ ਹਵਾਈ ਅੱਡਿਆਂ ਤੇ ਜਹਾਜ਼ਾਂ, ਖਾਸ ਕਰਕੇ ਜ਼ਮੀਨ ''ਤੇ ਘੱਟ ਉਚਾਈ ''ਤੇ ਉਨ੍ਹਾਂ ਦੇ ਉਡਣ ਜਾਂ ਫੇਰ ਉਡਾਣ ਭਰਦੇ ਜਾਂ ਉੱਤਰਦੇ ਸਮੇਂ ਹਮਲੇ ਦਾ ਖ਼ਤਰਾ ਹੈ।


Tags :

ਤਾਜਾ ਖ਼ਬਰਾਂ
ਸੈਂਚੂਰੀਅਨ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿੱਚ ਦੱਖਣੀ ਅਫਰੀਕਾ ਨੇ ਭਾਰਤ ਨੂੰ ਕਰਾਰੀ ਹਾਰ ਦਿੱਤੀ ਹੈ। ਮੇਜ਼ਬਾਨ ਗੇਂਦਬਾਜ਼ਾਂ ਅੱਗੇ ਭਾਰਤੀ ਖਿਡਾਰੀ ਤਾਸ਼ ਦੇ ਪੱਤਿਆਂ ਦੇ ਮਹਿਲ ਵਾਂਗ ਢਹਿੰਦੇ ਗਏ। ਭਾਰਤ ਨੂੰ 135 ਦੌੜਾਂ ਦੀ ਕਰਾਰੀ ਹਾਰ ਮਿਲੀ ਹੈ। ਇਸ ਜਿੱਤ ਨਾਲ 3 ਟੈਸਟ ਮੈਚਾਂ ਦੀ ਲੜੀ ‘ਤੇ ਦੱਖਣੀ ਅ
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਮੁੱਖ ਪ੍ਰਿੰਸੀਪਲ ਸਕੱਤਰ ਦੀ ਨਿਯੁਕਤੀ ਰੱਦ ਕਰ ਦਿੱਤੀ ਹੈ। ਸੁਰੇਸ਼ ਕੁਮਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਹੱਦ ਕਰੀਬੀ ਹਨ ਤੇ ੳੇਹ ਪਿਛਲੀ ਕੈਪਟਨ ਸਰਕਾਰ ‘ਚ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਰਹੇ ਸਨ। ਇਸ ਵਾਰ ਕੈਪਟਨ ਨੇ ਸਕਰਾਰ ਬਣਨ ਤੋਂ...
ਪਾਕਿਸਤਾਨ ਦੇ 1800 ਤੋਂ ਜ਼ਿਆਦਾ ਮੌਲਵੀਆਂ ਨੇ ਫਤਵਾ ਜਾਰੀ ਕਰਕੇ ਆਤਮਘਾਤੀ ਬੰਬ ਹਮਲਿਆਂ ਦੇ ਖ਼ਿਲਾਫ਼ ਫਤਵਾ ਜਾਰੀ ਕੀਤਾ ਹੈ। ਪਾਕਿਸਤਾਨ ਸਰਕਾ
ਪਾਕਿਸਤਾਨ ਦੀ ਸਰਕਾਰ ਨੇ ਇੱਥੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਉਹ ਮੁੰਬਈ ਦਹਿਸ਼ਤਗਰਦ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਦੀ ਹਮਾਇਤ ਵਾਲੀ ਮਿਲੀ ਮੁਸਲਿਮ ਲੀਗ ਨੂੰ ਰਾਜਨੀਤਕ ਪਾਰਟੀ ਦੇ ਰੂਪ ਵਿਚ ਰਜਿਸਟਰ ਕਰਾਉਣ ਦੀ ਮੰਗ ਕਰਦੀ ਪਟੀਸ਼ਨ ਰੱਦ ਕਰ ਦੇਵੇ, ਕਿਉਂਕਿ ਇਹ ਗਰੁੱਪ ਰਾਜ


Contact us
www.punjabweekly.co.uk
0044 121 520 8430
0044 797 059 2182
E mail at : info@punjabweekly.co.uk
Follow us on :

weekly Hits on website : 14420

Total Hits on website :866535

Copyright @2018 - 19 reserved for Punjab weekly. Designed and developed by IINGroups.(+91-9888211017)