ਜਲੰਧਰ ਦੀ ਕੁੜੀ ਦਾ ਕੈਨੇਡਾ ''ਚ ਕਤਲDate : 2019-11-25 AM 01:08:00 | views (16)

ਜਲੰਧਰ: ਪਿੰਡ ਚਿੱਟੀ ਦੀ ਰਹਿਣ ਵਾਲੀ ਨੌਜਵਾਨ ਕੁੜੀ ਪ੍ਰਭਲੀਨ ਦਾ ਕੈਨੇਡਾ ਦੇ ਸਰੀ ਵਿੱਚ ਕਤਲ ਕਰ ਦਿੱਤਾ ਗਿਆ ਹੈ। ਪ੍ਰਭਲੀਨ 2016 ਵਿੱਚ ਸਟੱਡੀ ਵੀਜ਼ਾ ''ਤੇ ਕੈਨੇਡਾ ਗਈ ਸੀ। ਪੜ੍ਹਾਈ ਖਤਮ ਹੋਣ ਤੋਂ ਬਾਅਦ ਹੁਣ ਉਹ ਸਰੀ ''ਚ ਕੰਮ ਕਰ ਰਹੀ ਸੀ।
ਅੱਜ ਸਵੇਰੇ ਪ੍ਰਭਲੀਨ ਦੇ ਪਿਤਾ ਗੁਰਦਿਆਲ ਸਿੰਘ ਨੂੰ ਕੈਨੇਡਾ ਪੁਲਿਸ ਨੇ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੀ ਧੀ ਦਾ 21 ਨਵੰਬਰ ਨੂੰ ਕਤਲ ਹੋ ਗਿਆ ਹੈ। ਪੁਲਿਸ ਨੇ ਦੱਸਿਆ ਕਿ ਹਾਲੇ ਕਤਲ ਦੀ ਵਜ੍ਹਾ ਨਹੀਂ ਪਤਾ ਲੱਗ ਸਕੀ ਹੈ। ਜਾਂਚ ਕੀਤੀ ਜਾ ਰਹੀ ਹੈ।