ਨਿਊਜ਼ੀਲੈਂਡ ਵਿੱਚ ਮੂੰਹੋਂ ਮੰਗੀ ਮੌਤ ਦੇ ਹੱਕ ਦਾ ਬਿੱਲ ਪਾਸ
Date : 2019-11-23 PM 10:25:00 | views (16)

ਆਕਲੈਂਡ- ਨਿਊਜ਼ੀਲੈਂਡ ਵਿੱਚ ਲਾਇਲਾਜ ਬਿਮਾਰੀ ਨਾਲ ਜੂਝਦੇ ਮਰੀਜ਼ਾਂ ਨੂੰ ਡਾਕਟਰ ਦੀ ਮਦਦ ਨਾਲ ਆਪਣੀ ਇੱਛਾ ਨਾਲ ਮੌਤ ਦਾ ਰਾਹ ਚੁਣਨ ਦਾ ਕਾਨੂੰਨੀ ਅਧਿਕਾਰ ਦੇਣ ਦੇ ਵਾਸਤੇ ‘ਐਂਡ ਆਫ ਲਾਈਫ ਚੁਆਇਸ’ ਬਿੱਲ 2017 ਪਾਰਲੀਮੈਂਟ ਵਿੱਚ 51 ਦੇ ਮੁਕਾਬਲੇ 69 ਵੋਟਾਂ ਨਾਲ ਪਾਸ ਹੋ ਗਿਆ। ਅੰਤਿਮ ਫੈਸਲਾ ਅਗਲੇ ਸਾਲ ਦੀਆਂ ਪਾਰਲੀਮੈਂਟ ਚੋਣਾਂ ਦੇ ਨਾਲ ਹੋਣ ਵਾਲੇ ਜਨਮਤ ਰਾਹੀਂ ਆਮ ਲੋਕ ਕਰਨਗੇ। ਵਿਰੋਧ ਕਰਨ ਵਾਲਿਆਂ ਦੀ ਸੋਚ ਹੈ ਕਿ ਜੇ ਇਹ ਕਾਨੂੰਨ ਲਾਗੂ ਹੋ ਗਿਆ ਤਾਂ ਮਰੀਜ਼ ਤੇ ਡਾਕਟਰ ਦਾ ਆਪਸੀ ਵਿਸ਼ਵਾਸ ਖਤਮ ਹੋ ਜਾਵੇਗਾ।
ਮਿਲੀ ਜਾਣਕਾਰੀ ਅਨੁਸਾਰ ਪੰਜ ਨਵੰਬਰ ਤੋਂ 21 ਨਵੰਬਰ ਤੱਕ ਚੱਲੇ ਸੈਸ਼ਨ ਵਿੱਚ ਤੀਜੀ ਪੜ੍ਹਤ ਪਿੱਛੋਂ ਕੁਝ ਦਿਨ ਪਹਿਲਾਂ ਹੋਈ ਵੋਟਿੰਗ ਮੌਕੇ ਵਿਰੋਧੀ ਧਿਰ ਨੈਸ਼ਨਲ ਨਾਲ ਸੰਬੰਧਤ ਭਾਰਤੀ ਮੂਲ ਦੇ ਪਹਿਲੇ ਦਸਤਾਰਧਾਰੀ ਪਾਰਲੀਮੈਂਟ ਮੈਂਬਰ ਕੰਵਲਜੀਤ ਸਿੰਘ ਬਖਸ਼ੀ ਤੇ ਬੀਬੀ ਪਰਮਜੀਤ ਪਰਮਾਰ ਨੇ ਬਿੱਲ ਦੇ ਵਿਰੁੱਧ ਵੋਟ ਪਾਈ, ਪਰ ਸੱਤਾਧਾਰੀ ਲੇਬਰ ਪਾਰਟੀ ਨਾਲ ਸੰਬੰਧਤ ਭਾਰਤੀ ਪਿਛੋਕੜ ਵਾਲੀ ਪ੍ਰਿਅੰਕਾ ਰਾਧਾਕ੍ਰਿਸ਼ਨਨ ਇਸ ਬਿੱਲ ਦੇ ਹੱਕ ਵਿੱਚ ਭੁਗਤੀ। ਉਂਜ ਇਸ ਦੇ ਬਾਰੇ ਪਾਰਟੀਆਂ ਨੇ ਕੋਈ ਵ੍ਹਿਪ ਜਾਰੀ ਨਹੀਂ ਸੀ ਕੀਤਾ, ਸਗੋਂ ਸਾਰੇ ਮੈਂਬਰਾਂ ਨੂੰ ਜ਼ਮੀਰ ਦੀ ਆਵਾਜ਼ ''ਤੇ ਵੋਟ ਪਾਉਣ ਬਾਰੇ ਕਿਹਾ ਸੀ, ਜਿਸ ਕਰ ਕੇ ਹਾਕਮ ਲੇਬਰ ਪਾਰਟੀ ਦੇ 33 ਅਤੇ ਵਿਰੋਧੀ ਧਿਰ ਨੈਸ਼ਨਲ ਦੇ 17 ਮੈਂਬਰਾਂ ਨੇ ਹੱਕ ਵਿੱਚ ਵੋਟ ਪਾਈ। ਇਸੇ ਤਰ੍ਹਾਂ ਦੋ ਭਾਰਤੀਆਂ ਸਮੇਤ ਨੈਸ਼ਨਲ ਪਾਰਟੀ 38 ਮੈਂਬਰਾਂ ਨੇ ਬਿਲ ਦਾ ਵਿਰੋਧ ਕੀਤਾ ਅਤੇ ਸੱਤਾਧਾਰੀ ਲੇਬਰ ਪਾਰਟੀ ਦੇ ਵੀ 13 ਮੈਂਬਰਾਂ ਨੇ ਵਿਰੋਧ ਵਿੱਚ ਹੀ ਵੋਟ ਪਾਈ। ਲੇਬਰ ਪਾਰਟੀ ਦੀ ਅਗਵਾਈ ਵਾਲੀ ਗਠਜੋੜ ਸਰਕਾਰ ''ਚ ਸ਼ਾਮਲ ਦੋ ਪਾਰਟੀਆਂ, ਗਰੀਨ ਪਾਰਟੀ ਅਤੇ ਨਿਊਜ਼ੀਲੈਂਡ ਫਸਟ ਦੇ ਮੈਂਬਰਾਂ ਨੇ ਸ਼ਰਤ ਪੂਰੀ ਹੋਣ ਪਿੱਛੋਂ ਵੋਟ ਪਾਈ।
ਇਸ ਬਿੱਲ ''ਤੇ ਇਸ ਵਾਰੀ ਕੋਈ ਭਖਵੀਂੇ ਬਹਿਸ ਨਹੀਂ ਹੋਈ, ਕਿਉਂਕਿ ਇਹ ਪਿਛਲੇ ਮਹੀਨੇ ਵਾਲੇ ਸੈਸ਼ਨ ਦੌਰਾਨ ਦੂਜੀ ਪੜ੍ਹਤ ਮੌਕੇ ਸੌਖ ਨਾਲ ਪਾਸ ਹੋ ਗਿਆ ਸੀ। ਵਰਨਣ ਯੋਗ ਹੈ ਕਿ ਇਹ ਬਿੱਲ ਇੱਕੋ ਇੱਕ ਪਾਰਲੀਮੈਂਟ ਮੈਂਬਰ ਵਾਲੀ ਐਕਟ ਪਾਰਟੀ ਦੇ ਆਗੂ ਡੇਵਿਡ ਸੀਮੌਰ ਵੱਲੋਂ 8 ਜੂਨ 2017 ਤੋਂ ਇਸ ਬਿੱਲ ਦੀ ਪੈਰਵੀ ਕੀਤੀ ਜਾ ਰਹੀ ਹੈ, ਜੋ ਉਸੇ ਸਾਲ ਬਾਅਦ ਵਿੱਚ ਪਾਰਲੀਮੈਂਟ ਦੀਆਂ ਆਮ ਚੋਣਾਂ ਮੌਕੇ ਆਕਲੈਂਡ ਦੇ ਐਪਸਮ ਹਲਕੇ ਤੋਂ ਦੁਬਾਰਾ ਚੁਣੇ ਗਏ ਸਨ। ਇਸ ਬਿੱਲ ਦੇ ਵਿਰੋਧ ਵਿੱਚ ਪੈਸੀਫਿਕ ਆਈਲੈਂਡ ਭਾਈਚਾਰਾ ਪਾਰਲੀਮੈਂਟ ਅੱਗੇ ਰੋਸ ਪ੍ਰਦਰਸ਼ਨ ਕਰ ਚੁੱਕਾ ਹੈ ਕਿ ਇਹ ਬਿੱਲ ਸਮਾਜਕ ਕਦਰਾਂ-ਕੀਮਤਾਂ ਦੇ ਅਨੁਕੂਲ ਨਹੀਂ। ਧਾਰਮਿਕ ਆਗੂ ਵੀ ਇਸ ਦਾ ਵਿਰੋਧ ਕਰਦੇ ਹਨ, ਜਿਨ੍ਹਾਂ ਨੇ ਪਿਛਲੇ ਦਿਨੀਂ ਪਾਰਲੀਮੈਂਟ ਮੈਂਬਰਾਂ ਨੂੰ ਚਿੱਠੀ ਲਿਖ ਕੇ ਬਿੱਲ ਨੂੰ ਕਾਨੂੰਨ ਨਾ ਬਣਨ ''ਤੇ ਜ਼ੋਰ ਦਿੱਤਾ ਸੀ।


Tags :

ਤਾਜਾ ਖ਼ਬਰਾਂ
ਸੈਂਚੂਰੀਅਨ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿੱਚ ਦੱਖਣੀ ਅਫਰੀਕਾ ਨੇ ਭਾਰਤ ਨੂੰ ਕਰਾਰੀ ਹਾਰ ਦਿੱਤੀ ਹੈ। ਮੇਜ਼ਬਾਨ ਗੇਂਦਬਾਜ਼ਾਂ ਅੱਗੇ ਭਾਰਤੀ ਖਿਡਾਰੀ ਤਾਸ਼ ਦੇ ਪੱਤਿਆਂ ਦੇ ਮਹਿਲ ਵਾਂਗ ਢਹਿੰਦੇ ਗਏ। ਭਾਰਤ ਨੂੰ 135 ਦੌੜਾਂ ਦੀ ਕਰਾਰੀ ਹਾਰ ਮਿਲੀ ਹੈ। ਇਸ ਜਿੱਤ ਨਾਲ 3 ਟੈਸਟ ਮੈਚਾਂ ਦੀ ਲੜੀ ‘ਤੇ ਦੱਖਣੀ ਅ
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਮੁੱਖ ਪ੍ਰਿੰਸੀਪਲ ਸਕੱਤਰ ਦੀ ਨਿਯੁਕਤੀ ਰੱਦ ਕਰ ਦਿੱਤੀ ਹੈ। ਸੁਰੇਸ਼ ਕੁਮਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਹੱਦ ਕਰੀਬੀ ਹਨ ਤੇ ੳੇਹ ਪਿਛਲੀ ਕੈਪਟਨ ਸਰਕਾਰ ‘ਚ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਰਹੇ ਸਨ। ਇਸ ਵਾਰ ਕੈਪਟਨ ਨੇ ਸਕਰਾਰ ਬਣਨ ਤੋਂ...
ਪਾਕਿਸਤਾਨ ਦੇ 1800 ਤੋਂ ਜ਼ਿਆਦਾ ਮੌਲਵੀਆਂ ਨੇ ਫਤਵਾ ਜਾਰੀ ਕਰਕੇ ਆਤਮਘਾਤੀ ਬੰਬ ਹਮਲਿਆਂ ਦੇ ਖ਼ਿਲਾਫ਼ ਫਤਵਾ ਜਾਰੀ ਕੀਤਾ ਹੈ। ਪਾਕਿਸਤਾਨ ਸਰਕਾ
ਪਾਕਿਸਤਾਨ ਦੀ ਸਰਕਾਰ ਨੇ ਇੱਥੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਉਹ ਮੁੰਬਈ ਦਹਿਸ਼ਤਗਰਦ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਦੀ ਹਮਾਇਤ ਵਾਲੀ ਮਿਲੀ ਮੁਸਲਿਮ ਲੀਗ ਨੂੰ ਰਾਜਨੀਤਕ ਪਾਰਟੀ ਦੇ ਰੂਪ ਵਿਚ ਰਜਿਸਟਰ ਕਰਾਉਣ ਦੀ ਮੰਗ ਕਰਦੀ ਪਟੀਸ਼ਨ ਰੱਦ ਕਰ ਦੇਵੇ, ਕਿਉਂਕਿ ਇਹ ਗਰੁੱਪ ਰਾਜ