ਸੂਟਕੇਸ ਵਿੱਚ 15 ਮਿਲੀਅਨ ਪਂੌਡ ਡੁਬਈ ਲਿਜਾਣ ਦੇ ਦੋਸ਼ੀ ਪੰਜ ਭਾਰਤੀਆਂ ਸਣੇ 10 ਗ੍ਰਿਫਤਾਰ
Date : 2019-11-23 PM 10:25:00 | views (20)

ਲੰਡਨ- ਸੂਟਕੇਸ ਵਿੱਚ 15 ਮਿਲੀਅਨ ਪੌਂਡ ਯੂ ਕੇ ਤੋਂ ਡੁਬਈ ਸਮੱਗਲ ਕਰਨ ਦੇ ਕੇਸ ''ਚ ਭਾਰਤੀ ਮੂਲ ਦੇ ਗਰੋਹ ਮੁਖੀ ਸਮੇਤ 10 ਲੋਕਾਂ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਖਬਰ ਹੈ। ਪਤਾ ਲੱਗਾ ਹੈ ਕਿ ਪੁਲਸ ਨੇ ਹੰਸਲੋ, ਹੇਜ਼, ਆਕਸਬ੍ਰਿਜ ਅਤੇ ਸਾਊਥਾਲ ਵਿੱਚ ਇਸ ਸੰਬੰਧੀ ਛਾਪੇਮਾਰੀ ਕੀਤੀ ਹੈ, ਜਿਸ ਦੌਰਾਨ ਨੈਸ਼ਨਲ ਕਰਾਈਮ ਏਜੰਸੀ ਨੂੰ ਇਸ ਗਿਰੋਹ ਕੋਲੋਂ ਨਸ਼ਾ, ਨਕਦੀ ਤੇ ਮਹਿੰਗੀਆਂ ਕਾਰਾਂ ਮਿਲੀਆਂ। ਗ੍ਰਿਫਤਾਰ ਕੀਤੇ 10 ਲੋਕਾਂ ਵੱਲੋਂ 17 ਵਿਦੇਸ਼ੀ ਲੋਕਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਯੂ ਕੇ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸ ਗਿਰੋਹ ਦੇ ਮੈਂਬਰ ਬੀਤੇ ਤਿੰਨ ਸਾਲਾਂ ਤੋਂ ਡੁਬਈ ਵਿੱਚ ਪੈਸਾ ਭੇਜ ਰਹੇ ਸਨ। ਜਾਂਚ ਅਧਿਕਾਰੀਆਂ ਦੇ ਅਨੁਸਾਰ 2017 ਤੋਂ 2918 ਵਿਚਾਲੇ ਇਸ ਗਿਰੋਹ ਨੇ 15 ਮਿਲੀਅਨ ਪੌਂਡ ਭੇਜਿਆ ਸੀ। ਗਿਰੋਹ ਦਾ ਮੁਖੀ 41 ਸਾਲਾ ਭਾਰਤੀ ਮੂਲ ਦਾ ਬੰਦਾ ਹੰਸਲੋ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੇ ਨਾਲ ਚਾਰ ਹੋਰ ਭਾਰਤੀ, ਚਾਰ ਬਰਤਾਨਵੀ ਅਤੇ ਇੱਕ ਫਰੈਂਚਮੈਨ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਉਸ ਗਿਰੋਹ ਦੇ ਮੈਂਬਰਾਂ ਦੀ ਉਮਰ 28 ਸਾਲ ਤੋਂ 44 ਸਾਲ ਹੈ। ਪੁਲਸ ਨੇ ਗਿਰੋਹ ਕੋਲੋਂ ਨਸ਼ੀਲੇ ਪਦਾਰਥ, ਰੇਂਜ਼ਰ ਰੋਵਰ, ਆਊਡੀ ਕਿੂ, ਸੱਤ ਤੇ ਬੀ ਐਮ ਡਬਲਯੂ ਪੰਜ ਸੀਰੀਜ਼ ਦੀਆਂ ਕਾਰਾਂ ਤੋਂ ਇਲਾਵਾ 15 ਲੱਖ ਪੌਂਡ ਨਕਦੀ ਵੀ ਜ਼ਬਤ ਕੀਤੀ ਹੈ।


Tags :

ਤਾਜਾ ਖ਼ਬਰਾਂ
ਸੈਂਚੂਰੀਅਨ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿੱਚ ਦੱਖਣੀ ਅਫਰੀਕਾ ਨੇ ਭਾਰਤ ਨੂੰ ਕਰਾਰੀ ਹਾਰ ਦਿੱਤੀ ਹੈ। ਮੇਜ਼ਬਾਨ ਗੇਂਦਬਾਜ਼ਾਂ ਅੱਗੇ ਭਾਰਤੀ ਖਿਡਾਰੀ ਤਾਸ਼ ਦੇ ਪੱਤਿਆਂ ਦੇ ਮਹਿਲ ਵਾਂਗ ਢਹਿੰਦੇ ਗਏ। ਭਾਰਤ ਨੂੰ 135 ਦੌੜਾਂ ਦੀ ਕਰਾਰੀ ਹਾਰ ਮਿਲੀ ਹੈ। ਇਸ ਜਿੱਤ ਨਾਲ 3 ਟੈਸਟ ਮੈਚਾਂ ਦੀ ਲੜੀ ‘ਤੇ ਦੱਖਣੀ ਅ
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਮੁੱਖ ਪ੍ਰਿੰਸੀਪਲ ਸਕੱਤਰ ਦੀ ਨਿਯੁਕਤੀ ਰੱਦ ਕਰ ਦਿੱਤੀ ਹੈ। ਸੁਰੇਸ਼ ਕੁਮਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਹੱਦ ਕਰੀਬੀ ਹਨ ਤੇ ੳੇਹ ਪਿਛਲੀ ਕੈਪਟਨ ਸਰਕਾਰ ‘ਚ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਰਹੇ ਸਨ। ਇਸ ਵਾਰ ਕੈਪਟਨ ਨੇ ਸਕਰਾਰ ਬਣਨ ਤੋਂ...
ਪਾਕਿਸਤਾਨ ਦੇ 1800 ਤੋਂ ਜ਼ਿਆਦਾ ਮੌਲਵੀਆਂ ਨੇ ਫਤਵਾ ਜਾਰੀ ਕਰਕੇ ਆਤਮਘਾਤੀ ਬੰਬ ਹਮਲਿਆਂ ਦੇ ਖ਼ਿਲਾਫ਼ ਫਤਵਾ ਜਾਰੀ ਕੀਤਾ ਹੈ। ਪਾਕਿਸਤਾਨ ਸਰਕਾ
ਪਾਕਿਸਤਾਨ ਦੀ ਸਰਕਾਰ ਨੇ ਇੱਥੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਉਹ ਮੁੰਬਈ ਦਹਿਸ਼ਤਗਰਦ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਦੀ ਹਮਾਇਤ ਵਾਲੀ ਮਿਲੀ ਮੁਸਲਿਮ ਲੀਗ ਨੂੰ ਰਾਜਨੀਤਕ ਪਾਰਟੀ ਦੇ ਰੂਪ ਵਿਚ ਰਜਿਸਟਰ ਕਰਾਉਣ ਦੀ ਮੰਗ ਕਰਦੀ ਪਟੀਸ਼ਨ ਰੱਦ ਕਰ ਦੇਵੇ, ਕਿਉਂਕਿ ਇਹ ਗਰੁੱਪ ਰਾਜ