96 ਲੋਕਾਂ ਦਾ ਕਾਤਲ ਮੁੱਤਹਿਦਾ ਕੌਮੀ ਮੂਵਮੈਂਟ ਲੰਡਨ ਦਾ ਮੈਂਬਰ ਗ੍ਰਿਫਤਾਰ
Date : 2019-11-23 PM 10:24:00 | views (16)

ਇਸਲਾਮਾਬਾਦ- ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿੱਚ ਐਂਟੀ ਸਟਰੀਟ ਕਰਾਈਮ ਅਤੇ ਸੋਲਜਰ ਬਾਜ਼ਾਰ ਪੁਲਸ ਨੇ ਇਥੇ ਅਜਿਹਾ ਵਿਅਕਤੀ ਗ੍ਰਿਫਤਾਰ ਕੀਤਾ ਹੈ ਜਿਸ ਨੇ 24 ਸਾਲ ਵਿੱਚ 96 ਲੋਕਾਂ ਦੀ ਹੱਤਿਆ ਕਰ ਦਿੱਤੀ। ਇਕ ਵਾਰ ਸੁਣਨ ਨੂੰ ਅਜੀਬ ਲੱਗਦਾ ਹੈ ਪਰ ਹੈ ਸੱਚ।
ਅਸਲ ਵਿੱਚ ਪਾਕਿਸਤਾਨ ਦਾ ਦੋਸ਼ੀ ਯੂਸਫ ਉਰਫ ਠੇਲੇਵਾਲਾ ਨੇ 1995 ਵਿਚ ਮੁੱਤਾਹਿਦਾ ਕੌਮੀ ਮੂਵਮੈਂਟ ਲੰਡਨ (ਐੱਮ ਕਿਊ ਐੱਮ-ਐੱਲ) ਦਾ ਮੈਂਬਰ ਬਣਿਆ ਹੋਇਆ ਸੀ ਅਤੇ ਏਸੇ ਕਾਰਨ ਹੱਤਿਆ ਕਰਨ ਲੱਗਾ ਸੀ। ਦੋਸ਼ੀ ਤੋਂ ਪੁਲਸ ਨੇ ਇੱਕ ਟੀ ਟੀ ਪਿਸਤੌਲ, ਗ੍ਰੇਨੇਡ ਅਤੇ ਇੱਕ ਮੋਟਰ ਸਾਈਕਲ ਜ਼ਬਤ ਕੀਤਾ ਹੈ। ਪੁਲਸ ਨੇ ਜਦ ਦੋਸ਼ੀ ਯੂਸਫ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣੇ ਸਾਥੀਆਂ ਸਮੇਤ ਸਿੱਧੇ ਤੀਹ ਲੋਕਾਂ ਦੇ ਕਤਲ ਵਿੱਚ ਸ਼ਾਮਲ ਹੋਣਾ ਮੰਨ ਲਿਆ। ਇਸ ਦੇ ਨਾਲ ਉਸ ਨੇ ਇਹ ਵੀ ਦੱਸਿਆ ਕਿ ਉਸ ਨੇ 66 ਲਾਸ਼ਾਂ ਨੂੰ ਵੀ ਟਿਕਾਣੇ ਲਾਇਆ ਹੈ। ਪੁਲਸ ਅਨੁਸਾਰ ਦੋਸ਼ੀ ਨੇ ਪੁੱਛਗਿੱਛ ਵਿੱਚ ਦੱਸਿਆ ਕਿ ਉਸ ਨੇ ਦੋ ਫੌਜੀਆਂ, ਪਾਕਿਸਤਾਨੀ ਹਵਾਈ ਫੌਜ ਦੇ ਇੱਕ ਅਧਿਕਾਰੀ ਨੂੰ ਮਾਰ ਦਿੱਤਾ, ਇਸ ਦੇ ਇਲਾਵਾ 12 ਅਜਿਹੇ ਲੋਕਾਂ ਦੀ ਹੱਤਿਆ ਕੀਤੀ, ਜਿਨ੍ਹਾਂ ਵਿੱਚ ਪੁਲਸ ਮੁਖਬਰ, ਇੱਕ ਪੁਲਸ ਮੁਲਾਜ਼ਮ, ਮੁਹਾਜਰ ਕੌਮੀ ਅੰਦੋਲਨ ਦੇ ਪੰਜ ਵਰਕਰ, ਇੱਕ ਸਰਕਾਰੀ ਕਰਮਚਾਰੀ ਅਤੇ ਹੋਰ ਲੋਕ ਸ਼ਾਮਲ ਸਨ। ਉਸ ਨੇ ਖੁਲਾਸਾ ਕੀਤਾ ਕਿ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਆਪਣੇ ਦੋ ਭਰਾਵਾਂ ਨੂੰ ਮੋਮਿਨਾਬਾਦ ਤੋਂ ਅਗਵਾ ਕਰ ਕੇ ਮੁਖਬਰ ਹੋਣ ਦੇ ਸ਼ੱਕ ''ਤੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ। ਪੁਲਸ ਨੇ ਕਿਹਾ ਕਿ ਯੂਸਫ ਨੂੰ ਪਹਿਲੀ ਵਾਰ 1996 ਵਿੱਚ ਰੇਂਜਰਾਂ ਨੇ ਗ੍ਰਿਫਤਾਰ ਕੀਤਾ ਸੀ। ਪਰ 1997 ਵਿੱਚ ਉਸ ਨੂੰ ਜ਼ਮਾਨਤ ''ਤੇ ਛੱਡ ਦਿੱਤਾ ਗਿਆ। ਉਸ ਨੂੰ ਦੋ ਜਣਿਆਂ ਦੀ ਹੱਤਿਆ ਵਿੱਚ ਸ਼ਮੂਲੀਅਤ ਦੇ ਲਈ ਮੋਮਿਨਾਬਾਦ ਪੁਲਸ ਨੇ 1998 ਵਿੱਚ ਫਿਰ ਗ੍ਰਿਫਤਾਰ ਕੀਤਾ ਸੀ। ਇਸ ਦੋਸ਼ ਵਿੱਚ ਉਸ ਨੇ ਪੰਜ ਸਾਲ ਜੇਲ੍ਹ ਵਿੱਚ ਕੱਟੇ ਤੇ 2003 ਵਿੱਚ ਪੈਰੋਲ ''ਤੇ ਛੁੱਟਿਆ ਤਾਂ ਉਸ ਦੇ ਬਾਅਦ ਛੁਪੀ ਹੋਈ ਜ਼ਿੰਦਗੀ ਜੀਅ ਰਿਹਾ ਸੀ। ਪੁਲਸ ਨੇ ਕਿਹਾ ਕਿ ਯੂਸਫ ਦੀ ਪੈਰੋਲ ਰੱਦ ਹੋਣ ਪਿੱਛੋਂ ਗ੍ਰਹਿ ਵਿਭਾਗ ਨੇ ਗ੍ਰਿਫਤਾਰੀ ਦੇ ਨਿਰਦੇਸ਼ ਜਾਰੀ ਕੀਤੇ ਸਨ, ਪਰ ਉਹ ਪਕੜ ਵਿੱਚ ਨਹੀਂ ਆ ਰਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਠੇਲੇਵਾਲੇ ਨੇ ਜ਼ਿਲ੍ਹਾ ਪੱਛਮੀ ਵਿੱਚ ਦਹਿਸ਼ਤ ਕਾਇਮ ਰੱਖੀ ਹੋਈ ਸੀ।


Tags :

ਤਾਜਾ ਖ਼ਬਰਾਂ
ਸੈਂਚੂਰੀਅਨ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿੱਚ ਦੱਖਣੀ ਅਫਰੀਕਾ ਨੇ ਭਾਰਤ ਨੂੰ ਕਰਾਰੀ ਹਾਰ ਦਿੱਤੀ ਹੈ। ਮੇਜ਼ਬਾਨ ਗੇਂਦਬਾਜ਼ਾਂ ਅੱਗੇ ਭਾਰਤੀ ਖਿਡਾਰੀ ਤਾਸ਼ ਦੇ ਪੱਤਿਆਂ ਦੇ ਮਹਿਲ ਵਾਂਗ ਢਹਿੰਦੇ ਗਏ। ਭਾਰਤ ਨੂੰ 135 ਦੌੜਾਂ ਦੀ ਕਰਾਰੀ ਹਾਰ ਮਿਲੀ ਹੈ। ਇਸ ਜਿੱਤ ਨਾਲ 3 ਟੈਸਟ ਮੈਚਾਂ ਦੀ ਲੜੀ ‘ਤੇ ਦੱਖਣੀ ਅ
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਮੁੱਖ ਪ੍ਰਿੰਸੀਪਲ ਸਕੱਤਰ ਦੀ ਨਿਯੁਕਤੀ ਰੱਦ ਕਰ ਦਿੱਤੀ ਹੈ। ਸੁਰੇਸ਼ ਕੁਮਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਹੱਦ ਕਰੀਬੀ ਹਨ ਤੇ ੳੇਹ ਪਿਛਲੀ ਕੈਪਟਨ ਸਰਕਾਰ ‘ਚ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਰਹੇ ਸਨ। ਇਸ ਵਾਰ ਕੈਪਟਨ ਨੇ ਸਕਰਾਰ ਬਣਨ ਤੋਂ...
ਪਾਕਿਸਤਾਨ ਦੇ 1800 ਤੋਂ ਜ਼ਿਆਦਾ ਮੌਲਵੀਆਂ ਨੇ ਫਤਵਾ ਜਾਰੀ ਕਰਕੇ ਆਤਮਘਾਤੀ ਬੰਬ ਹਮਲਿਆਂ ਦੇ ਖ਼ਿਲਾਫ਼ ਫਤਵਾ ਜਾਰੀ ਕੀਤਾ ਹੈ। ਪਾਕਿਸਤਾਨ ਸਰਕਾ
ਪਾਕਿਸਤਾਨ ਦੀ ਸਰਕਾਰ ਨੇ ਇੱਥੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਉਹ ਮੁੰਬਈ ਦਹਿਸ਼ਤਗਰਦ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਦੀ ਹਮਾਇਤ ਵਾਲੀ ਮਿਲੀ ਮੁਸਲਿਮ ਲੀਗ ਨੂੰ ਰਾਜਨੀਤਕ ਪਾਰਟੀ ਦੇ ਰੂਪ ਵਿਚ ਰਜਿਸਟਰ ਕਰਾਉਣ ਦੀ ਮੰਗ ਕਰਦੀ ਪਟੀਸ਼ਨ ਰੱਦ ਕਰ ਦੇਵੇ, ਕਿਉਂਕਿ ਇਹ ਗਰੁੱਪ ਰਾਜ