ਪ੍ਰਸਿੱਧ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਤੇ ਉਸਦੇ ਸਾਥੀ ''ਤੇ ਚੱਲੀਆਂ ਗੋਲੀਆਂ, ਹਸਪਤਾਲ ''ਚ ਦਾਖਲ
Date : 2019-11-23 PM 10:22:00 | views (18)

ਗੁਰਦਾਸਪੁਰ-  ਆਪਣੀ ਗੱਡੀ ਲੰਘਾਉਣ ਲਈ ਰਾਹ ਮੰਗਣਾ ਐਨਾ ਮਹਿੰਗਾ ਪੈ ਸਕਦਾ ਹੈ ਕਿ ਕਿਸੇ ਨੂੰ ਗੋਲੀਆਂ ਦਾ ਸਿ਼ਕਾਰ ਹੋਣਾ ਪਵੇ ਕਿਸੇ ਨੇ ਸੋਚਿਆ ਨਹੀਂ ਹੋਣਾ। ਇਸ ਤਰ੍ਹਾਂ ਹੋਇਆ ਇਕ ਪ੍ਰਸਿੱਧ ਕਬੱਡੀ ਖਿਡਾਰੀ ਤੇ ਉਸਦੇ ਸਾਥੀ ਨਾਲ। ਰਸਤਾ ਮੰਗਣ ਨੂੰ ਲੈ ਕੇ ਹੋਏ ਝਗੜੇ ਦੌਰਾਨ ਇੱਕ ਪੱਖ ਦੇ ਲੋਕਾਂ ਵੱਲੋਂ ਜਿ਼ਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ ਪ੍ਰਸਿੱਧ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਯੁਵਰਾਜ ਸਿੰਘ ਅਤੇ ਉਸ ਦੇ ਸਾਥੀ ਗੁਰਕਮਲ ਸਿੰਘ ਉੱਪਰ ਗੋਲੀਆਂ ਚਲਾ ਦਿੱਤੀਆਂ ਗਈਆਂ। ਰਿਵਾਲਵਰ ਨਾਲ ਚਲਾਈਆਂ ਗਈਆਂ ਪੰਜ ਗੋਲੀਆਂ ''ਚੋਂ ਕੁੱਝ ਗੋਲੀਆਂ ਕਬੱਡੀ ਖਿਡਾਰੀ ਦੀ ਕਾਰ ਵਿੱਚ ਲੱਗੀਆਂ ਅਤੇ ਇੱਕ ਗੋਲੀ ਯੁਵਰਾਜ ਸਿੰਘ ਦੀ ਲੱਤ ਵਿੱਚ ਜਾ ਲੱਗੀ। ਘਟਨਾ ਤੋਂ ਬਾਅਦ ਜ਼ਖ਼ਮੀ ਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਫਿਲਹਾਲ ਡਾਕਟਰਾਂ ਵੱਲੋਂ ਮਰੀਜ਼ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਜਾਣਕਾਰੀ ਦਿੰਦਿਆਂ ਯੁਵਰਾਜ ਸਿੰਘ ਵਾਸੀ ਪਿੰਡ ਜੌੜਾ ਸੰਘਾ ਨੇ ਦੱਸਿਆ ਕਿ ਉਹ ਆਪਣੇ ਇੱਕ ਸਾਥੀ ਨਾਲ ਕਾਰ ਵਿੱਚ ਸਵਾਰ ਹੋ ਕੇ ਪਿੰਡ ਵਾਪਸ ਪਰਤ ਰਿਹਾ ਸੀ। ਇਸ ਦੌਰਾਨ ਜਦੋਂ ਉਹ ਰਸਤੇ ਵਿੱਚ ਪੈਂਦੇ ਪਿੰਡ ਜੌਹਲ ਨੰਗਲ ਵਿਖੇ ਪਹੁੰਚੇ ਤਾਂ ਦੋ ਲੋਕ ਰਸਤੇ ਵਿੱਚ ਆਪਣਾ ਟਰੈਕਟਰ ਰੋਕ ਕੇ ਬੈਠੇ ਸਨ। ਯੁਵਰਾਜ ਨੇ ਉਨ੍ਹਾਂ ਨੂੰ ਟਰੈਕਟਰ ਰਸਤੇ ਦੀ ਇੱਕ ਸਾਈਡ ਤੇ ਕਰਨ ਅਤੇ ਰਸਤਾ ਦੇਣ ਲਈ ਕਿਹਾ। ਯੁਵਰਾਜ ਮੁਤਾਬਿਕ ਟਰੈਕਟਰ ਤੇ ਸਵਾਰ ਦੋਵੇਂ ਵਿਅਕਤੀ ਨਸ਼ੇ ਵਿੱਚ ਸਨ ਅਤੇ ਰਸਤਾ ਮੰਗਣ ਤੋਂ ਗ਼ੁੱਸੇ ਵਿੱਚ ਭੜਕ ਗਏ। ਇਸੇ ਦੌਰਾਨ ਟਰੈਕਟਰ ਸਵਾਰ ਵਿਅਕਤੀਆਂ ਨੇ ਆਪਣੀ ਰਿਵਾਲਵਰ ਨਾਲ ਯੁਵਰਾਜ ਅਤੇ ਉਸ ਦੇ ਸਾਥੀ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਯੁਵਰਾਜ ਮੁਤਾਬਿਕ ਟਰੈਕਟਰ ਸਵਾਰਾਂ ਵੱਲੋਂ ਕੁੱਲ 5 ਫਾਇਰ ਕੀਤੇ ਗਏ। ਜਿਨ੍ਹਾਂ ਵਿੱਚੋਂ ਕੁੱਝ ਉਨ੍ਹਾਂ ਦੀ ਕਾਰ ਤੇ ਲੱਗੇ ਅਤੇ ਇੱਕ ਗੋਲੀ ਯੁਵਰਾਜ ਦੀ ਲੱਤ ਵਿੱਚ ਜਾ ਲੱਗੀ। ਘਟਨਾ ਤੋਂ ਮਗਰੋਂ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੋਵੇਂ ਟਰੈਕਟਰ ਸਵਾਰ ਨਜ਼ਦੀਕੀ ਪਿੰਡ ਦੇ ਹੀ ਦੱਸੇ ਜਾ ਰਹੇ ਹਨ।


Tags :

ਤਾਜਾ ਖ਼ਬਰਾਂ
ਸੈਂਚੂਰੀਅਨ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿੱਚ ਦੱਖਣੀ ਅਫਰੀਕਾ ਨੇ ਭਾਰਤ ਨੂੰ ਕਰਾਰੀ ਹਾਰ ਦਿੱਤੀ ਹੈ। ਮੇਜ਼ਬਾਨ ਗੇਂਦਬਾਜ਼ਾਂ ਅੱਗੇ ਭਾਰਤੀ ਖਿਡਾਰੀ ਤਾਸ਼ ਦੇ ਪੱਤਿਆਂ ਦੇ ਮਹਿਲ ਵਾਂਗ ਢਹਿੰਦੇ ਗਏ। ਭਾਰਤ ਨੂੰ 135 ਦੌੜਾਂ ਦੀ ਕਰਾਰੀ ਹਾਰ ਮਿਲੀ ਹੈ। ਇਸ ਜਿੱਤ ਨਾਲ 3 ਟੈਸਟ ਮੈਚਾਂ ਦੀ ਲੜੀ ‘ਤੇ ਦੱਖਣੀ ਅ
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਮੁੱਖ ਪ੍ਰਿੰਸੀਪਲ ਸਕੱਤਰ ਦੀ ਨਿਯੁਕਤੀ ਰੱਦ ਕਰ ਦਿੱਤੀ ਹੈ। ਸੁਰੇਸ਼ ਕੁਮਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਹੱਦ ਕਰੀਬੀ ਹਨ ਤੇ ੳੇਹ ਪਿਛਲੀ ਕੈਪਟਨ ਸਰਕਾਰ ‘ਚ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਰਹੇ ਸਨ। ਇਸ ਵਾਰ ਕੈਪਟਨ ਨੇ ਸਕਰਾਰ ਬਣਨ ਤੋਂ...
ਪਾਕਿਸਤਾਨ ਦੇ 1800 ਤੋਂ ਜ਼ਿਆਦਾ ਮੌਲਵੀਆਂ ਨੇ ਫਤਵਾ ਜਾਰੀ ਕਰਕੇ ਆਤਮਘਾਤੀ ਬੰਬ ਹਮਲਿਆਂ ਦੇ ਖ਼ਿਲਾਫ਼ ਫਤਵਾ ਜਾਰੀ ਕੀਤਾ ਹੈ। ਪਾਕਿਸਤਾਨ ਸਰਕਾ
ਪਾਕਿਸਤਾਨ ਦੀ ਸਰਕਾਰ ਨੇ ਇੱਥੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਉਹ ਮੁੰਬਈ ਦਹਿਸ਼ਤਗਰਦ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਦੀ ਹਮਾਇਤ ਵਾਲੀ ਮਿਲੀ ਮੁਸਲਿਮ ਲੀਗ ਨੂੰ ਰਾਜਨੀਤਕ ਪਾਰਟੀ ਦੇ ਰੂਪ ਵਿਚ ਰਜਿਸਟਰ ਕਰਾਉਣ ਦੀ ਮੰਗ ਕਰਦੀ ਪਟੀਸ਼ਨ ਰੱਦ ਕਰ ਦੇਵੇ, ਕਿਉਂਕਿ ਇਹ ਗਰੁੱਪ ਰਾਜ