ਆਰ ਕਾਮ ਵਿੱਚ ਘਾਟੇ ਪਿੱਛੋਂ ਅਨਿਲ ਅੰਬਾਨੀ ਦਾ ਅਸਤੀਫਾ
Date : 2019-11-17 PM 11:51:00 | views (30)

* 30,000 ਕਰੋੜ ਤੋਂ ਵੱਧ ਦਾ ਘਾਟਾ, ਕਈ ਡਾਇਰੈਕਟਰਾਂ ਨੇ ਕੰਪਨੀ ਛੱਡੀ
ਮੁੰਬਈ- ਭਾਰਤੀ ਕਾਰਪੋਰੇਟ ਇਤਿਹਾਸ ਵਿੱਚ ਦੂਜਾ ਸਭ ਤੋਂ ਵੱਡਾ ਤਿਮਾਹੀ ਘਾਟਾ ਪੇਸ਼ ਕਰਨ ਵਾਲੀ ਆਰ ਕਾਮ ਕੰਪਨੀ ਤੋਂ ਅਨਿਲ ਅੰਬਾਨੀ ਨੇ ਅਸਤੀਫਾ ਦੇ ਦਿੱਤਾ ਹੈ। ਦੀਵਾਲੀਆ ਪ੍ਰਕਿਰਿਆ ''ਚੋਂ ਲੰਘ ਰਹੀ ਟੈਲੀਕਾਮ ਕੰਪਨੀ ਰਿਲਾਇੰਸ ਕਮਿਊਨੀਕੇਸ਼ਨ (ਆਰ ਕਾਮ) ਦੇ ਡਾਇਰੈਕਟਰ ਅਹੁਦੇ ਤੋਂ ਅਸਤੀਫਾ ਦੇਣ ਵਾਲਿਆਂ ਵਿੱਚ ਅਨਿਲ ਅੰਬਾਨੀ ਤੋਂ ਇਲਾਵਾ ਚਾਰ ਜਣੇ ਹੋਰ ਵੀ ਸ਼ਾਮਲ ਹਨ।
ਇੱਕ ਬਿਆਨ ਵਿੱਚ ਆਰ ਕਾਮ ਨੇ ਕਿਹਾ ਹੈ ਕਿ ਅੰਬਾਨੀ ਤੋਂ ਬਿਨਾ ਛਾਇਆ ਵੀਰਾਨੀ, ਰਾਇਨਾ ਕਰਨੀ, ਮੰਜਰੀ ਕੱਕੜ ਅਤੇ ਸੁਰੇਸ਼ ਰੰਗਾਚਾਰ ਨੇ ਵੀ ਕੰਪਨੀ ਡਾਇਰੈਕਟਰ ਅਹੁਦਾ ਛੱਡ ਦਿੱਤਾ ਹੈ। ਕੰਪਨੀ ਮੁਤਾਬਕ ਇਸ ਤੋਂ ਇਲਾਵਾ ਡਾਇਰੈਕਟਰ ਅਤੇ ਚੀਫ ਫਾਈਨੈਂਸ ਆਫੀਸਰ (ਸੀ ਐੱਫ ਓ) ਮਣੀਕੰਟਨ ਵੀ ਅਸਤੀਫਾ ਦੇ ਗਏ ਹਨ। ਇਨ੍ਹਾਂ ਸਭਨਾਂ ਦਾ ਅਸਤੀਫਾ ਵਿਚਾਰ ਲਈ ਆਰ ਕਾਮ ਦੇ ਕਰਜ਼ ਦਾਤਾਵਾਂ ਦੀ ਕਮੇਟੀ (ਸੀ ਓ ਸੀ) ਕੋਲ ਭੇਜਿਆ ਜਾਵੇਗਾ। ਸ਼ੁੱਕਰਵਾਰ ਦੇਰ ਸ਼ਾਮ ਆਰ ਕਾਮ ਨੇ ਚਾਲੂ ਸਾਲ ਦੀ ਦੂਜੀ ਤਿਮਾਹੀ (ਜੁਲਾਈ-ਸਤੰਬਰ 2019) ਦੇ ਨਤੀਜੇ ਜ਼ਾਹਰ ਕੀਤੇ ਸਨ, ਜਿਸ ਦੇ ਮੁਤਾਬਕ ਇਸ ਤਿਮਾਹੀ ਵਿੱਚ ਕੰਪਨੀ ਨੂੰ 30,142 ਕਰੋੜ ਰੁਪਏ ਘਾਟਾ ਝੱਲਣਾ ਪਿਆ ਹੈ। ਆਰ ਕਾਮ ਲਈ ਇਹ ਕਿਸੇ ਤਿਮਾਹੀ ਵਿੱਚ ਹੋਇਆ ਰਿਕਾਰਡ ਘਾਟਾ ਤੇ ਭਾਰਤੀ ਕਾਰਪੋਰੇਟ ਇਤਿਹਾਸ ਦਾ ਦੂਜਾ ਸਭ ਤੋਂ ਵੱਡਾ ਤਿਮਾਹੀ ਨੁਕਸਾਨ ਹੈ। ਪਿਛਲੇ ਸਾਲ ਏਸੇ ਬਰਾਬਰ ਮਿਆਦ ਵਿੱਚ ਆਰ ਕਾਮ ਨੂੰ 1,141 ਕਰੋੜ ਰੁਪਏ ਲਾਭ ਹੋਇਆ ਸੀ।
ਇਸ ਹਫਤੇ ਵੋਡਾਫੋਨ ਆਈਡੀਆ ਨੇ ਦੂਜੀ ਤਿਮਾਹੀ ਦੇ ਵਿੱਤੀ ਨਤੀਜੇ ਜ਼ਾਹਰ ਕੀਤੇ ਸਨ ਤਾਂ ਕੰਪਨੀ ਨੂੰ ਕਰੀਬ 51,000 ਕਰੋੜ ਰੁਪਏ ਘਾਟਾ ਹੋਇਆ, ਜੋ ਭਾਰਤੀ ਕਾਰਪੋਰੇਟ ਜਗਤ ਦੇ ਇਤਿਹਾਸ ਵਿੱਚ ਕਿਸੇ ਕੰਪਨੀ ਲਈ ਸਭ ਤੋਂ ਵੱਡਾ ਤਿਮਾਹੀ ਘਾਟਾ ਹੈ। ਪਿਛਲੇ ਮਹੀਨੇ ਸੁਪਰੀਮ ਕੋਰਟ ਨੇ ਐਡਜਸਟਿਡ ਗ੍ਰਾਸ ਰੈਵੇਨਿਊ (ਏ ਜੀ ਆਰ) ਦਾ ਜੋ ਫੈਸਲਾ ਦਿੱਤਾ ਸੀ, ਉਸ ਦੇ ਹਿਸਾਬ ਨਾਲ ਟੈਲੀਕਾਮ ਵਿਭਾਗ ਨੇ ਆਰ ਕਾਮ ਨਾਲ 28,318 ਕਰੋੜ ਰੁਪਏ ਲੈਣੇ ਹਨ। ਕੰਪਨੀ ਨੇ ਆਪਣੇ ਨਤੀਜੇ ਵਿੱਚ ਇਸੇ ਰਕਮ ਦੀ ਵਿਵਸਥਾ ਕੀਤੀ, ਜਿਸ ਨਾਲ ਉਸ ਨੂੰ 30,142 ਕਰੋੜ ਰੁਪਏ ਦਾ ਘਾਟਾ ਹੋਇਆ ਹੈ। ਵਰਨਣ ਯੋਗ ਹੈ ਕਿ ਆਰ ਕਾਮ ਦੀਵਾਲੀਆ ਪ੍ਰਕਿਰਿਆ ਤੋਂ ਲੰਘ ਰਹੀ ਹੈ ਅਤੇ ਆਖਰੀ ਪੜਾਅ ਵਿੱਚ ਹੈ।


Tags :

ਤਾਜਾ ਖ਼ਬਰਾਂ
ਸੈਂਚੂਰੀਅਨ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿੱਚ ਦੱਖਣੀ ਅਫਰੀਕਾ ਨੇ ਭਾਰਤ ਨੂੰ ਕਰਾਰੀ ਹਾਰ ਦਿੱਤੀ ਹੈ। ਮੇਜ਼ਬਾਨ ਗੇਂਦਬਾਜ਼ਾਂ ਅੱਗੇ ਭਾਰਤੀ ਖਿਡਾਰੀ ਤਾਸ਼ ਦੇ ਪੱਤਿਆਂ ਦੇ ਮਹਿਲ ਵਾਂਗ ਢਹਿੰਦੇ ਗਏ। ਭਾਰਤ ਨੂੰ 135 ਦੌੜਾਂ ਦੀ ਕਰਾਰੀ ਹਾਰ ਮਿਲੀ ਹੈ। ਇਸ ਜਿੱਤ ਨਾਲ 3 ਟੈਸਟ ਮੈਚਾਂ ਦੀ ਲੜੀ ‘ਤੇ ਦੱਖਣੀ ਅ
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਮੁੱਖ ਪ੍ਰਿੰਸੀਪਲ ਸਕੱਤਰ ਦੀ ਨਿਯੁਕਤੀ ਰੱਦ ਕਰ ਦਿੱਤੀ ਹੈ। ਸੁਰੇਸ਼ ਕੁਮਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਹੱਦ ਕਰੀਬੀ ਹਨ ਤੇ ੳੇਹ ਪਿਛਲੀ ਕੈਪਟਨ ਸਰਕਾਰ ‘ਚ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਰਹੇ ਸਨ। ਇਸ ਵਾਰ ਕੈਪਟਨ ਨੇ ਸਕਰਾਰ ਬਣਨ ਤੋਂ...
ਪਾਕਿਸਤਾਨ ਦੇ 1800 ਤੋਂ ਜ਼ਿਆਦਾ ਮੌਲਵੀਆਂ ਨੇ ਫਤਵਾ ਜਾਰੀ ਕਰਕੇ ਆਤਮਘਾਤੀ ਬੰਬ ਹਮਲਿਆਂ ਦੇ ਖ਼ਿਲਾਫ਼ ਫਤਵਾ ਜਾਰੀ ਕੀਤਾ ਹੈ। ਪਾਕਿਸਤਾਨ ਸਰਕਾ
ਪਾਕਿਸਤਾਨ ਦੀ ਸਰਕਾਰ ਨੇ ਇੱਥੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਉਹ ਮੁੰਬਈ ਦਹਿਸ਼ਤਗਰਦ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਦੀ ਹਮਾਇਤ ਵਾਲੀ ਮਿਲੀ ਮੁਸਲਿਮ ਲੀਗ ਨੂੰ ਰਾਜਨੀਤਕ ਪਾਰਟੀ ਦੇ ਰੂਪ ਵਿਚ ਰਜਿਸਟਰ ਕਰਾਉਣ ਦੀ ਮੰਗ ਕਰਦੀ ਪਟੀਸ਼ਨ ਰੱਦ ਕਰ ਦੇਵੇ, ਕਿਉਂਕਿ ਇਹ ਗਰੁੱਪ ਰਾਜ