ਸਬਰੀਮਾਲਾ ਮੰਦਰ: ਕੇਰਲ ਪੁਲਸ ਨੇ 10 ਔਰਤਾਂ ਨੂੰ ਮੰਦਰ ਮੂਹਰਿਓਂ ਵਾਪਸ ਭੇਜਿਆ
Date : 2019-11-17 PM 11:50:00 | views (35)

ਤਿਰੂਵਨੰਤਪੁਰਮ- ਕੇਰਲ ਵਿਚਲੇ ਸਬਰੀਮਾਲਾ ਦਾ ਆਯੱਪਾ ਮੰਦਰ ਬੀਤੀ ਸ਼ਾਮ ਤੋਂ ਖੁੱਲ੍ਹ ਗਿਆ ਹੈ। ਪੂਜਾ ਵਿੱਚ ਹਿੱਸਾ ਲੈਣ ਲਈ ਆਂਧਰਾ ਪ੍ਰਦੇਸ਼ ਤੋਂ ਆਈਆਂ 10 ਔਰਤਾਂ ਨੂੰ ਪੁਲਸ ਨੇ ਪੰਬਾ ਤੋਂ ਮੋੜ ਦਿੱਤਾ ਹੈ। ਪਤਾ ਲੱਗਾ ਹੈ ਕਿ ਇਨ੍ਹਾਂ ਔਰਤਾਂ ਦੀ ਉਮਰ 10 ਸਾਲ ਤੋਂ 50 ਸਾਲ ਦੇ ਵਿਚਾਲੇ ਸੀ। ਮੰਦਰ ਦੀ ਪਰੰਪਰਾ ਅਨੁਸਾਰ 10 ਤੋਂ 50 ਸਾਲ ਦੇ ਵਿਚਾਲੇ ਦੀ ਉਮਰ ਦੀਆਂ ਔਰਤਾਂ ਦੇ ਮੰਦਰ ਵਿੱਚ ਦਾਖਲੇ ਦੀ ਮਨਾਹੀ ਹੈ।
ਸਬਰੀਮਾਲਾ ਮੰਦਰ ਦਾ ਦੋ ਮਹੀਨੇ ਤੱਕ ਚੱਲਣ ਵਾਲਾ ਸਮਾਰੋਹ ਸ਼ਰਧਾਲੂਆਂ ਲਈ ਅਧਿਕਾਰਤ ਤੌਰ ''ਤੇ ਐਤਵਾਰ ਸਵੇਰੇ ਪੰਜ ਵਜੇ ਖੋਲ੍ਹਿਆ ਜਾਣਾ ਸੀ, ਪਰ ਕੱਲ੍ਹ ਸ਼ਾਮ ਇਸ ਨੂੰ ਮੰਦਰ ਦੇ ਪੁਜਾਰੀਆਂ ਨੇ ਧਾਰਮਕ ਰਸਮਾਂ ਲਈ ਖੋਲ੍ਹਿਆ ਸੀ। ਰੋਕੀਆਂ ਗਈਆਂ ਤਿੰਨ ਔਰਤਾਂ ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਤੋਂ ਆਈਆਂ ਸਨ। ਇਹ ਤਿੰਨੇ ਸ਼ਰਧਾਲੂਆਂ ਦੇ ਪਹਿਲੇ ਜਥੇ ਦਾ ਹਿੱਸਾ ਸਨ, ਜਿਨ੍ਹਾਂ ਨੂੰ ਪੁਲਸ ਵੱਲੋਂ ਪੰਬਾ ਬੇਸ ਕੈਂਪ ਵਿੱਚ ਪਛਾਣ ਪੱਤਰ ਵੇਖਣ ਪਿੱਛੋਂ ਰੋਕ ਦਿੱਤਾ ਸੀ। ਜਾਣਕਾਰ ਸੂਤਰਾਂ ਅਨੁਸਾਰ ਪੁਲਸ ਨੂੰ ਸ਼ੱਕ ਸੀ ਕਿ ਤਿੰਨਾਂ ਔਰਤਾਂ ਦੀ ਉਮਰ 10-50 ਸਾਲ ਉਮਰ ਵਰਗ ਦੇ ਵਿਚਾਲੇ ਸੀ, ਇਸ ਲਈ ਉਨ੍ਹਾਂ ਨੂੰ ਬਾਕੀਆਂ ਤੋਂ ਵੱਖ ਕਰ ਦਿੱਤਾ ਗਿਆ। ਸੂਤਰਾਂ ਨੇ ਦੱਸਿਆ ਕਿ ਤਿੰਨਾਂ ਔਰਤਾਂ ਨੂੰ ਮੰਦਰ ਦੀ ਪਰੰਪਰਾ ਬਾਰੇ ਦੱਸਿਆ ਜਾਣ ਤੋਂ ਬਾਅਦ ਉਹ ਵਾਪਸ ਜਾਣ ਲਈ ਰਾਜ਼ੀ ਹੋ ਗਈਆਂ ਤੇ ਬਾਕੀ ਲੋਕ ਅੱਗੇ ਵਧ ਗਏ।


Tags :

ਤਾਜਾ ਖ਼ਬਰਾਂ
ਸੈਂਚੂਰੀਅਨ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿੱਚ ਦੱਖਣੀ ਅਫਰੀਕਾ ਨੇ ਭਾਰਤ ਨੂੰ ਕਰਾਰੀ ਹਾਰ ਦਿੱਤੀ ਹੈ। ਮੇਜ਼ਬਾਨ ਗੇਂਦਬਾਜ਼ਾਂ ਅੱਗੇ ਭਾਰਤੀ ਖਿਡਾਰੀ ਤਾਸ਼ ਦੇ ਪੱਤਿਆਂ ਦੇ ਮਹਿਲ ਵਾਂਗ ਢਹਿੰਦੇ ਗਏ। ਭਾਰਤ ਨੂੰ 135 ਦੌੜਾਂ ਦੀ ਕਰਾਰੀ ਹਾਰ ਮਿਲੀ ਹੈ। ਇਸ ਜਿੱਤ ਨਾਲ 3 ਟੈਸਟ ਮੈਚਾਂ ਦੀ ਲੜੀ ‘ਤੇ ਦੱਖਣੀ ਅ
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਮੁੱਖ ਪ੍ਰਿੰਸੀਪਲ ਸਕੱਤਰ ਦੀ ਨਿਯੁਕਤੀ ਰੱਦ ਕਰ ਦਿੱਤੀ ਹੈ। ਸੁਰੇਸ਼ ਕੁਮਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਹੱਦ ਕਰੀਬੀ ਹਨ ਤੇ ੳੇਹ ਪਿਛਲੀ ਕੈਪਟਨ ਸਰਕਾਰ ‘ਚ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਰਹੇ ਸਨ। ਇਸ ਵਾਰ ਕੈਪਟਨ ਨੇ ਸਕਰਾਰ ਬਣਨ ਤੋਂ...
ਪਾਕਿਸਤਾਨ ਦੇ 1800 ਤੋਂ ਜ਼ਿਆਦਾ ਮੌਲਵੀਆਂ ਨੇ ਫਤਵਾ ਜਾਰੀ ਕਰਕੇ ਆਤਮਘਾਤੀ ਬੰਬ ਹਮਲਿਆਂ ਦੇ ਖ਼ਿਲਾਫ਼ ਫਤਵਾ ਜਾਰੀ ਕੀਤਾ ਹੈ। ਪਾਕਿਸਤਾਨ ਸਰਕਾ
ਪਾਕਿਸਤਾਨ ਦੀ ਸਰਕਾਰ ਨੇ ਇੱਥੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਉਹ ਮੁੰਬਈ ਦਹਿਸ਼ਤਗਰਦ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਦੀ ਹਮਾਇਤ ਵਾਲੀ ਮਿਲੀ ਮੁਸਲਿਮ ਲੀਗ ਨੂੰ ਰਾਜਨੀਤਕ ਪਾਰਟੀ ਦੇ ਰੂਪ ਵਿਚ ਰਜਿਸਟਰ ਕਰਾਉਣ ਦੀ ਮੰਗ ਕਰਦੀ ਪਟੀਸ਼ਨ ਰੱਦ ਕਰ ਦੇਵੇ, ਕਿਉਂਕਿ ਇਹ ਗਰੁੱਪ ਰਾਜ