ਬੀ ਐੱਮ ਸੀ ਘੋਟਾਲਾ ਜਾਂਚ ਵਿੱਚ ਊਧਵ ਠਾਕਰੇ ਘੇਰਿਆ ਜਾਵੇਗਾ
Date : 2019-11-17 PM 11:49:00 | views (42)

ਨਵੀਂ ਦਿੱਲੀ- ਸ਼ਿਵ ਸੈਨਾ ਨਾਲੋਂ ਨਾਤਾ ਟੁੱਟਣ ਪਿੱਛੋਂ ਭਾਜਪਾ ਦੀ ਕੋਸ਼ਿਸ਼ ਬ੍ਰਹਿਨ ਮੁੰਬਈ ਨਗਰ ਨਿਗਮ (ਬੀ ਐੱਮ ਸੀ) ਉੱਤੇ ਪਿਛਲੇ 25 ਸਾਲ ਦਾ ਸਿ਼ਵ ਸੈਨਾ ਦਾ ਕਬਜ਼ਾ ਤੋੜਨ ਦੀ ਹੈ। ਇਸ ਦਾ ਇੱਕ ਪ੍ਰਮੱਖ ਕਾਰਨ ਬਜਟ ਹੈ, ਜੋ ਲਗਭਗ 30,000 ਕਰੋੜ ਰੁਪਏ ਦਾ ਹੈ ਅਤੇ ਕਈ ਰਾਜਾਂ ਦੇ ਬਜਟ ਤੋਂ ਵੱਧ ਹੈ।
ਪਿਛਲੇ ਦਿਨੀਂ ਇਸ ਨਗਰ ਨਿਗਮ ਵਿੱਚ ਹੋਏ ਘੋਟਾਲੇ ਵਿੱਚ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਉੱਤੇ ਵੀ ਜਾਂਚ ਦਾ ਸੇਕ ਆ ਸਕਦਾ ਹੈ। ਇਸ ਲਈ ਕੇਂਦਰੀ ਜਾਂਚ ਏਜੰਸੀਆਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਨਗਰ ਨਿਗਮ ਵਿੱਚ ਇਸ ਵਕਤ ਸ਼ਿਵ ਸੈਨਾ ਦੇ ਵਿਸ਼ਵਨਾਥ ਮਹਾਦੇਸ਼ਵਰ ਮੇਅਰ ਹਨ। ਉਨ੍ਹਾਂ ਦਾ ਢਾਈ ਸਾਲ ਦਾ ਕਾਰਜਕਾਲ ਸਤੰਬਰ 2019 ਵਿੱਚ ਖਤਮ ਹੋ ਗਿਆ ਸੀ, ਪਰ ਅਕਤੂਬਰ ਵਿੱਚ ਵਿਧਾਨ ਸਭਾ ਚੋਣਾਂ ਦੇ ਕਾਰਨ ਕਾਰਜਕਾਲ ਨਵੰਬਰ ਤੱਕ ਵਧਾ ਦਿੱਤਾ ਗਿਆ ਸੀ। ਭਾਜਪਾ ਦੇ ਚਰਚਿਤ ਨੇਤਾ ਕਿਰੀਟ ਸੋਮਈਆ ਨੇ ਬੀ ਐੱਮ ਸੀ ਘੋਟਾਲੇ ਵਿੱਚ ਸ਼ਿਵ ਸੈਨਾ ਮੁਖੀ ਊਧਵ ਠਾਕਰੇ ''ਤੇ ਦੋਸ਼ ਲਾਇਆ ਸੀ, ਪਰ ਓਦੋਂ ਸ਼ਿਵ ਸੈਨਾ ਤੋਂ ਸਮਰਥਨ ਲੈਣ ਦੀ ਮਜਬੂਰੀ ਵਿੱਚ ਊਧਵ ਦੀ ਨਾਰਾਜ਼ਗੀ ਤੋਂ ਬਚਣ ਦੇ ਲਈ ਭਾਜਪਾ ਹਾਈ ਕਮਾਨ ਨੇ ਲੋਕ ਸਭਾ ਚੋਣਾਂ ਵਿੱਚ ਕਿਰੀਟ ਦਾ ਟਿਕਟ ਕੱਟ ਦਿੱਤਾ। ਪਿੱਛੋਂ ਸਥਿਤੀ ਬਦਲ ਗਈ ਹੈ, ਇਸ ਲਈ ਕਿਰੀਟ ਸੋਮਾਈਆ ਦੇ ਪੁਰਾਣੇ ਦਸਤਾਵੇਜ਼ਾਂ ਨੂੰ ਕੱਢ ਕੇ ਉਸ ਨੂੰ ਨਵੇਂ ਸਿਰੇ ਤੋਂ ਸਿ਼ਵ ਸੈਨਾ ਦੇ ਮੁਖੀ ਊਧਵ ਠਾਕਰੇ ਦੇ ਖਿਲਾਫ ਹਥਿਆਰ ਬਣਾ ਕੇ ਵਰਤਿਆ ਜਾ ਰਿਹਾ ਹੈ।


Tags :

ਤਾਜਾ ਖ਼ਬਰਾਂ
ਸੈਂਚੂਰੀਅਨ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿੱਚ ਦੱਖਣੀ ਅਫਰੀਕਾ ਨੇ ਭਾਰਤ ਨੂੰ ਕਰਾਰੀ ਹਾਰ ਦਿੱਤੀ ਹੈ। ਮੇਜ਼ਬਾਨ ਗੇਂਦਬਾਜ਼ਾਂ ਅੱਗੇ ਭਾਰਤੀ ਖਿਡਾਰੀ ਤਾਸ਼ ਦੇ ਪੱਤਿਆਂ ਦੇ ਮਹਿਲ ਵਾਂਗ ਢਹਿੰਦੇ ਗਏ। ਭਾਰਤ ਨੂੰ 135 ਦੌੜਾਂ ਦੀ ਕਰਾਰੀ ਹਾਰ ਮਿਲੀ ਹੈ। ਇਸ ਜਿੱਤ ਨਾਲ 3 ਟੈਸਟ ਮੈਚਾਂ ਦੀ ਲੜੀ ‘ਤੇ ਦੱਖਣੀ ਅ
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਮੁੱਖ ਪ੍ਰਿੰਸੀਪਲ ਸਕੱਤਰ ਦੀ ਨਿਯੁਕਤੀ ਰੱਦ ਕਰ ਦਿੱਤੀ ਹੈ। ਸੁਰੇਸ਼ ਕੁਮਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਹੱਦ ਕਰੀਬੀ ਹਨ ਤੇ ੳੇਹ ਪਿਛਲੀ ਕੈਪਟਨ ਸਰਕਾਰ ‘ਚ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਰਹੇ ਸਨ। ਇਸ ਵਾਰ ਕੈਪਟਨ ਨੇ ਸਕਰਾਰ ਬਣਨ ਤੋਂ...
ਪਾਕਿਸਤਾਨ ਦੇ 1800 ਤੋਂ ਜ਼ਿਆਦਾ ਮੌਲਵੀਆਂ ਨੇ ਫਤਵਾ ਜਾਰੀ ਕਰਕੇ ਆਤਮਘਾਤੀ ਬੰਬ ਹਮਲਿਆਂ ਦੇ ਖ਼ਿਲਾਫ਼ ਫਤਵਾ ਜਾਰੀ ਕੀਤਾ ਹੈ। ਪਾਕਿਸਤਾਨ ਸਰਕਾ
ਪਾਕਿਸਤਾਨ ਦੀ ਸਰਕਾਰ ਨੇ ਇੱਥੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਉਹ ਮੁੰਬਈ ਦਹਿਸ਼ਤਗਰਦ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਦੀ ਹਮਾਇਤ ਵਾਲੀ ਮਿਲੀ ਮੁਸਲਿਮ ਲੀਗ ਨੂੰ ਰਾਜਨੀਤਕ ਪਾਰਟੀ ਦੇ ਰੂਪ ਵਿਚ ਰਜਿਸਟਰ ਕਰਾਉਣ ਦੀ ਮੰਗ ਕਰਦੀ ਪਟੀਸ਼ਨ ਰੱਦ ਕਰ ਦੇਵੇ, ਕਿਉਂਕਿ ਇਹ ਗਰੁੱਪ ਰਾਜ