ਬ੍ਰੈਗਜਿ਼ਟ ਦੇ ਦਬਾਅ ਕਾਰਨ ਭਾਰਤੀ ਲੋਕਾਂ ਦਾ ਰੁਝਾਨ ਆਇਰਲੈਂਡ ਵੱਲ ਵਧ ਰਿਹੈ
Date : 2019-11-17 PM 11:48:00 | views (23)

ਲੰਡਨ- ਅੱਜ ਦੇ ਸਮੇਂ ਵਿੱਚ ਭਾਰਤੀਆਂ ਦਾ ਰੁਝਾਨ ਆਇਰਲੈਂਡ ਵੱਲ ਵਧੀ ਜਾ ਰਿਹਾ ਹੈ ਜਦਕਿ ਪਹਿਲਾਂ ਇਹ ਰੁਝਾਨ ਬ੍ਰਿਟੇਨ ਵੱਲ ਵੱਧ ਸੀ ਤੇ ਬਹੁਤੇ ਭਾਰਤੀ ਬ੍ਰਿਟੇਨ ਜਾਣ ਨੂੰ ਪਹਿਲ ਦਿੰਦੇ ਸਨ।
ਵਰਨਣ ਯੋਗ ਹੈ ਕਿ ਬ੍ਰਿਟੇਨ ਇਸ ਵਕਤ ਯੂਰਪੀ ਯੂਨੀਅਨ ਤੋਂ ਵੱਖ ਹੋਣ ਦੀ ਪ੍ਰਕਿਰਿਆ ਤੋਂ ਲੰਘ ਰਿਹਾ ਹੈ ਜਿਸ ਕਾਰਨ ਏਥੇ ਮੌਜੂਦ ਭਾਰਤੀਆਂ ਸਣੇ ਭਾਰਤ ਦੇ ਹੋਰ ਲੋਕ ਵੀ ਆਇਰਲੈਂਡ ਵੱਲ ਰੁਖ ਕਰਨ ਬਾਰੇ ਸੋਚਣ ਲੱਗ ਪਏ ਹਨ। ਆਇਰਲੈਂਡ ਅਤੇ ਬ੍ਰਿਟੇਨ ਵਿਚਾਲੇ ਇੱਕ ਸੰਧੀ ਹੈ ਕਿ ਉਹ ਯੂਰਪੀ ਯੂਨੀਅਨ ਦਾ ਮੈਂਬਰ ਹੁੰਦੇ ਹੋਏ ਵੀ ਬ੍ਰਿਟੇਨ ਦੇ ਨਾਲ ਜੁੜਿਆ ਰਹੇਗਾ ਤੇ ਇਥੋਂ ਦੇ ਨਾਗਰਿਕਾਂ ਨੂੰ ਯੂਰਪੀ ਦੇਸ਼ਾਂ ਤੇ ਬ੍ਰਿਟੇਨ ''ਚ ਘੁੰਮਣ ਸਮੇਂ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਸ ਦੇਸ਼ ਦਾ ਬ੍ਰਿਟੇਨ ਨਾਲ ਇੱਕ ਸਮਝੌਤਾ ਹੈ, ਜਿਸ ਨੂੰ ‘ਕਾਮਨ ਟੈ੍ਰਵਲ ਏਰੀਆ ਐਗਰੀਮੈਂਟ'' ਕਿਹਾ ਜਾਂਦਾ ਹੈ। ਇਸ ਸਮਝੌਤੇ ਹੇਠ ਦੋਵਾਂ ਦੇਸ਼ਾਂ ਦੇ ਲੋਕ ਬ੍ਰਿਟੇਨ ਜਾਂ ਆਇਰਲੈਂਡ ''ਚ ਬਿਨ੍ਹਾਂ ਵੀਜ਼ੇ ਅਤੇ ਵਰਕ ਪਰਮਿਟ ਦੇ ਕੰਮ ਕਰ ਸਕਦੇ ਜਾਂ ਘੁੰਮ ਸਕਦੇ ਹਨ। ਇਸ ਦੌਰਾਨ ਆਇਰਿਸ਼ ਡਾਇਸਪੋਰਾ ਲੋਨ ਫੰਡ ਦੇ ਚੀਫ ਕਮਰਸ਼ਲ ਅਫਸਰ ਐਂਡ੍ਰਿਊ ਪੇਰਿਸ਼ ਨੇ ਕਿਹਾ ਕਿ ਇਸ ਸੰਧੀ ਹੇਠ ਆਇਰਲੈਂਡ ਦੁਨੀਆ ਦਾ ਇਕਲੌਤਾ ਉਹ ਦੇਸ਼ ਬਣ ਜਾਵੇਗਾ, ਜਿੱਥੋਂ ਦੇ ਸਿਟੀਜ਼ਨ ਯੂਰਪੀ ਯੂਨੀਅਨ ਦੇਸ਼ਾਂ ਅਤੇ ਬ੍ਰਿਟੇਨ ''ਚ ਕਿਤੇ ਵੀ ਜਾ ਸਕਣਗੇ।


Tags :

ਤਾਜਾ ਖ਼ਬਰਾਂ
ਸੈਂਚੂਰੀਅਨ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿੱਚ ਦੱਖਣੀ ਅਫਰੀਕਾ ਨੇ ਭਾਰਤ ਨੂੰ ਕਰਾਰੀ ਹਾਰ ਦਿੱਤੀ ਹੈ। ਮੇਜ਼ਬਾਨ ਗੇਂਦਬਾਜ਼ਾਂ ਅੱਗੇ ਭਾਰਤੀ ਖਿਡਾਰੀ ਤਾਸ਼ ਦੇ ਪੱਤਿਆਂ ਦੇ ਮਹਿਲ ਵਾਂਗ ਢਹਿੰਦੇ ਗਏ। ਭਾਰਤ ਨੂੰ 135 ਦੌੜਾਂ ਦੀ ਕਰਾਰੀ ਹਾਰ ਮਿਲੀ ਹੈ। ਇਸ ਜਿੱਤ ਨਾਲ 3 ਟੈਸਟ ਮੈਚਾਂ ਦੀ ਲੜੀ ‘ਤੇ ਦੱਖਣੀ ਅ
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਮੁੱਖ ਪ੍ਰਿੰਸੀਪਲ ਸਕੱਤਰ ਦੀ ਨਿਯੁਕਤੀ ਰੱਦ ਕਰ ਦਿੱਤੀ ਹੈ। ਸੁਰੇਸ਼ ਕੁਮਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਹੱਦ ਕਰੀਬੀ ਹਨ ਤੇ ੳੇਹ ਪਿਛਲੀ ਕੈਪਟਨ ਸਰਕਾਰ ‘ਚ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਰਹੇ ਸਨ। ਇਸ ਵਾਰ ਕੈਪਟਨ ਨੇ ਸਕਰਾਰ ਬਣਨ ਤੋਂ...
ਪਾਕਿਸਤਾਨ ਦੇ 1800 ਤੋਂ ਜ਼ਿਆਦਾ ਮੌਲਵੀਆਂ ਨੇ ਫਤਵਾ ਜਾਰੀ ਕਰਕੇ ਆਤਮਘਾਤੀ ਬੰਬ ਹਮਲਿਆਂ ਦੇ ਖ਼ਿਲਾਫ਼ ਫਤਵਾ ਜਾਰੀ ਕੀਤਾ ਹੈ। ਪਾਕਿਸਤਾਨ ਸਰਕਾ
ਪਾਕਿਸਤਾਨ ਦੀ ਸਰਕਾਰ ਨੇ ਇੱਥੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਉਹ ਮੁੰਬਈ ਦਹਿਸ਼ਤਗਰਦ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਦੀ ਹਮਾਇਤ ਵਾਲੀ ਮਿਲੀ ਮੁਸਲਿਮ ਲੀਗ ਨੂੰ ਰਾਜਨੀਤਕ ਪਾਰਟੀ ਦੇ ਰੂਪ ਵਿਚ ਰਜਿਸਟਰ ਕਰਾਉਣ ਦੀ ਮੰਗ ਕਰਦੀ ਪਟੀਸ਼ਨ ਰੱਦ ਕਰ ਦੇਵੇ, ਕਿਉਂਕਿ ਇਹ ਗਰੁੱਪ ਰਾਜ