ਨੌ ਸਾਲਾ ਬੱਚਾ ਗੈ੍ਰਜੂਏਸ਼ਨ ਕਰੀ ਜਾ ਰਿਹੈ
Date : 2019-11-17 PM 11:47:00 | views (30)

ਬ੍ਰਸੇਲਸ- ਯੂਰਪੀ ਦੇਸ਼ ਬੈਲਜੀਅਮ ਦਾ ਵਸਨੀਕ ਮੁੰਡਾ ਸਿਰਫ ਨੌ ਸਾਲ ਦੀ ਉਮਰ ਵਿੱਚ ਗੈ੍ਰਜੂਏਸ਼ਨ ਦੀ ਡਿਗਰੀ ਹਾਸਲ ਕਰ ਰਿਹਾ ਹੈ। ਲਾਰੇਂਟ ਸਿਮਨਸ ਨਾਮ ਦਾ ਇਹ ਮੁੰਡਾ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਹੈ। ਉਹ ਇੰਡੋਵਨ ਯੂਨੀਵਰਸਿਟੀ ਆਫ ਤਕਨਾਲੋਜੀ ਵਿੱਚ ਪੜ੍ਹਦਾ ਹੈ। ਇਹ ਗੈ੍ਰਜੂਏਸ਼ਨ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਲਈ ਕਾਫੀ ਮੁਸ਼ਕਲ ਕੋਰਸ ਮੰਨਿਆ ਜਾਂਦਾ ਹੈ।
ਯੂਨੀਵਰਸਿਟੀ ਸਟਾਫ ਦਾ ਕਹਿਣਾ ਹੈ ਕਿ ਲਾਰੇਂਟ ਦਸੰਬਰ ਵਿੱਚ ਇਹ ਡਿਗਰੀ ਪੂਰੀ ਕਰ ਲਵੇਗਾ। ਉਸ ਦੇ ਪਿਤਾ ਦਾ ਕਹਿਣਾ ਹੈ ਕਿ ਇਸ ਮਗਰੋਂ ਉਹ ਆਪਣੇ ਬੇਟੇ ਨੂੰ ਮੈਡੀਕਲ ਡਿਗਰੀ ਦੇ ਨਾਲ ਇਲੈਕਟ੍ਰੀਕਲ ਇੰਜੀਨੀਅਰਿੰਗ ਵਿੱਚ ਪੀ ਐਚ ਡੀ ਕਰਵਾਉਣਗੇ। ਲਾਰੇਂਟ ਦੀ ਮਾਂ ਲਿਡੀਆ ਅਤੇ ਪਿਤਾ ਅਲੈਗਜ਼ੈਂਡਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲਾਰੇਂਟ ਦੇ ਦਾਦਾ-ਦਾਦੀ ਤੋਂ ਇਸ ਗੱਲ ਦਾ ਪਤਾ ਲੱਗਾ ਸੀ ਕਿ ਉਹ ਕੁਝ ਵੱਖਰਾ ਹੈ। ਇਸ ਮਾਮਲੇ ਵਿੱਚ ਲਾਰੇਂਟ ਦੀ ਮਾਂ ਦਾ ਕਹਿਣਾ ਹੈ, ‘ਗਰਭਵਤੀ ਹੋਣ ਦੌਰਾਨ ਉਸ ਨੇ ਕਾਫੀ ਮਾਤਰਾ ਵਿੱਚ ਮੱਛੀਆਂ ਖਾਧੀਆਂ ਸਨ। ਲਾਰੇਂਟ ਦੀ ਕਾਬਲੀਅਤ ਬਾਰੇ ਉਸ ਦੇ ਅਧਿਆਪਕਾਂ ਨੇ ਵੀ ਸਹਿਮਤੀ ਜ਼ਾਹਰ ਕੀਤੀ ਸੀ। ਜਦੋਂ ਉਸ ਦੀ ਟੀਚਰ ਉਸ ਦੀ ਪ੍ਰਤਿਭਾ ਦੀ ਜਾਂਚ ਕਰਨ ਲਈ ਪ੍ਰੀਖਿਆ ਲੈ ਰਹੀ ਸੀ ਤਾਂ ਉਹ ਲਗਾਤਾਰ ਪ੍ਰੀਖਿਆ ਦਿੰਦਾ ਜਾਂਦਾ ਸੀ। ਲਾਰੇਂਟ ਡਾਕਟਰਾਂ ਦੇ ਪਰਵਾਰ ਤੋਂ ਹੈ, ਪਰ ਉਸ ਦੇ ਪਰਵਾਰ ਵਿੱਚੋਂ ਕੋਈ ਇਹ ਪਤਾ ਨਹੀਂ ਲਾ ਸਕਿਆ ਕਿ ਆਖਿਰ ਲਾਰੇਂਟ ਦੀ ਯਾਦ ਰੱਖਣ ਦੀ ਸਮਰੱਥਾ ਇੰਨੀ ਚੰਗੀ ਕਿਵੇਂ ਹੈ।


Tags :

ਤਾਜਾ ਖ਼ਬਰਾਂ
ਸੈਂਚੂਰੀਅਨ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿੱਚ ਦੱਖਣੀ ਅਫਰੀਕਾ ਨੇ ਭਾਰਤ ਨੂੰ ਕਰਾਰੀ ਹਾਰ ਦਿੱਤੀ ਹੈ। ਮੇਜ਼ਬਾਨ ਗੇਂਦਬਾਜ਼ਾਂ ਅੱਗੇ ਭਾਰਤੀ ਖਿਡਾਰੀ ਤਾਸ਼ ਦੇ ਪੱਤਿਆਂ ਦੇ ਮਹਿਲ ਵਾਂਗ ਢਹਿੰਦੇ ਗਏ। ਭਾਰਤ ਨੂੰ 135 ਦੌੜਾਂ ਦੀ ਕਰਾਰੀ ਹਾਰ ਮਿਲੀ ਹੈ। ਇਸ ਜਿੱਤ ਨਾਲ 3 ਟੈਸਟ ਮੈਚਾਂ ਦੀ ਲੜੀ ‘ਤੇ ਦੱਖਣੀ ਅ
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਮੁੱਖ ਪ੍ਰਿੰਸੀਪਲ ਸਕੱਤਰ ਦੀ ਨਿਯੁਕਤੀ ਰੱਦ ਕਰ ਦਿੱਤੀ ਹੈ। ਸੁਰੇਸ਼ ਕੁਮਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਹੱਦ ਕਰੀਬੀ ਹਨ ਤੇ ੳੇਹ ਪਿਛਲੀ ਕੈਪਟਨ ਸਰਕਾਰ ‘ਚ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਰਹੇ ਸਨ। ਇਸ ਵਾਰ ਕੈਪਟਨ ਨੇ ਸਕਰਾਰ ਬਣਨ ਤੋਂ...
ਪਾਕਿਸਤਾਨ ਦੇ 1800 ਤੋਂ ਜ਼ਿਆਦਾ ਮੌਲਵੀਆਂ ਨੇ ਫਤਵਾ ਜਾਰੀ ਕਰਕੇ ਆਤਮਘਾਤੀ ਬੰਬ ਹਮਲਿਆਂ ਦੇ ਖ਼ਿਲਾਫ਼ ਫਤਵਾ ਜਾਰੀ ਕੀਤਾ ਹੈ। ਪਾਕਿਸਤਾਨ ਸਰਕਾ
ਪਾਕਿਸਤਾਨ ਦੀ ਸਰਕਾਰ ਨੇ ਇੱਥੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਉਹ ਮੁੰਬਈ ਦਹਿਸ਼ਤਗਰਦ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਦੀ ਹਮਾਇਤ ਵਾਲੀ ਮਿਲੀ ਮੁਸਲਿਮ ਲੀਗ ਨੂੰ ਰਾਜਨੀਤਕ ਪਾਰਟੀ ਦੇ ਰੂਪ ਵਿਚ ਰਜਿਸਟਰ ਕਰਾਉਣ ਦੀ ਮੰਗ ਕਰਦੀ ਪਟੀਸ਼ਨ ਰੱਦ ਕਰ ਦੇਵੇ, ਕਿਉਂਕਿ ਇਹ ਗਰੁੱਪ ਰਾਜ