ਚੀਨ ਦੀ ਫੌਜ ਹਾਂਗਕਾਂਗ ਵਿੱਚ ਪਹਿਲੀ ਵਾਰ ਮੈਦਾਨ ਵਿੱਚ ਨਿਕਲੀ
Date : 2019-11-17 PM 11:46:00 | views (30)

ਬੀਜਿੰਗ- ਹਾਂਗਕਾਂਗ ਵਿਚ ਨਵੇਂ ਬਣ ਰਹੇ ਹਵਾਲਗੀ ਕਾਨੂੰਨ ਦੇ ਵਿਰੋਧ ਵਿਚ ਪਿਛਲੇ ਪੰਜ ਮਹੀਨਿਆਂਤੋਂ ਜਾਰੀ ਵਿਰੋਧ ਪ੍ਰਦਰਸ਼ਨ ਵਿਚ ਇਸ ਸ਼ਨੀਵਾਰ ਪਹਿਲੀ ਵਾਰ ਚੀਨ ਨੇ ਆਪਣੀ ਫੌਜ ਨੂੰ ਤਾਇਨਾਤ ਕੀਤਾ ਹੈ। ਇਸ ਮੌਕੇ ਸਾਦੇ ਕੱਪੜਿਆਂ ਵਿਚ ਫੌਜ ਦੇ ਜਵਾਨ ਸੜਕਾਂ ਸਾਫ ਕਰਦੇ ਨਜ਼ਰ ਆਏ।
ਦੁਨੀਆ ਦੀ ਸਭ ਤੋਂ ਵੱਡੀ ਫੌਜ ਪੀਪਲਜ਼ ਲਿਬਰੇਸ਼ਨ ਆਰਮੀ (ਚੀਨੀ ਫੌਜ) ਦੇ ਹਾਂਗਕਾਂਗ ਗੈਰੀਸਨ ਦੇ ਫੌਜੀਆਂ ਨੂੰ ਹਾਂਗਕਾਂਗ ਵਿਚ 5 ਮਹੀਨੇ ਤੋਂ ਵੱਧ ਸਮੇਂ ਤੋਂਚੱਲ ਰਹੀ ਗੜਬੜ ਦੇ ਦੌਰਾਨ ਪਹਿਲੀ ਵਾਰ ਤਾਇਨਾਤ ਕੀਤਾ ਗਿਆ ਤੇ ਦਰਜਨਾਂ ਜਵਾਨਾਂ ਨੇ ਸੜਕਾਂ ਰੋਕਣ ਵਾਲੀਆਂ ਚੀਜ਼ਾਂ ਹਟਾਉਣ ਵਿਚ ਮਦਦ ਲਈ ਮਾਰਚ ਕੀਤਾ।ਇਕ ਸਾਲ ਤੋਂ ਵੱਧ ਸਮੇਂ ਵਿਚ ਇਹ ਪਹਿਲੀ ਵਾਰ ਸੀ ਕਿ ਚੀਨੀ ਫੌਜਦੇ ਸਥਾਨਕ ਗੈਰੀਸਨ ਨੂੰ ਜਨਤਕ ਕੰਮ ਲਾਇਆ ਗਿਆ ਹੈ। ਰਿਪੋਰਟ ਹੈ ਕਿ ਜ਼ਿਆਦਾ ਫੌਜੀ ਹਰੇ ਰੰਗ ਦੀਆਂ ਟੀ-ਸ਼ਰਟਾਂਤੇ ਕਾਲੇ ਰੰਗ ਦੀਆਂ ਕਮੀਜ਼ਾਂ ਪਹਿਨ ਕੇ ਲਾਲ ਰੰਗ ਦੀਆਂ ਬਾਲਟੀਆਂ ਲੈ ਕੇ ਬੈਪਟਿਸਟ ਯੂਨੀਵਰਸਿਟੀ ਦੇ ਕੈਂਪਸ ਨੇੜੇ ਸੜਕਾਂ ਉੱਤੇ ਪਏ ਪਰਚੇ, ਸੜੇ ਹੋਏ ਟਾਇਰ, ਇੱਟਾਂ ਆਦਿ ਨੂੰ ਹਟਾਉਣ ਲਈ ਨੋਲੂਨ ਟੋਂਗ ਬੈਰਕ ਤੋਂ ਕਰੀਬ 4 ਵਜੇ ਨਿਕਲੇ। ਇਕ ਫੌਜੀ ਨੇ ਕਿਹਾ ਕਿ ਇਸ ਕਾਰਵਾਈ ਦਾ ਹਾਂਗਕਾਂਗ ਸਰਕਾਰ ਨਾਲ ਕੋਈ ਲੈਣਾ-ਦੇਣਾ ਨਹੀਂ। ਇਸ ਫੌਜੀ ਅਧਿਕਾਰੀ ਨੇ ਰਾਸ਼ਟਰਪਤੀ ਸ਼ੀ ਜਿਨਪਿੰਗ ਵੱਲੋਂ ਕਹੀ ਗੱਲ ਦੇ ਹਵਾਲੇ ਨਾਲ ਕਿਹਾ ਕਿ ਅਸੀਂ ਇਹ ਸ਼ੁਰੂਆਤ ਕੀਤੀ ਹੈ, ਹਿੰਸਾ ਰੋਕਣਾ ਤੇ ਅਰਾਜਕਤਾ ਨੂੰ ਖਤਮ ਕਰਨਾ ਸਾਡੀ ਜ਼ਿੰਮੇਵਾਰੀ ਹੈ। ਅੱਗ ਬੁਝਾਊ ਕਰਮਚਾਰੀ ਤੇ ਪੁਲਸ ਅਧਿਕਾਰੀ ਵੀ ਫੌਜੀਆਂ ਨਾਲ ਇਸ ਕੰਮ ਵਿਚ ਸ਼ਾਮਲ ਹੋ ਗਏ ਸਨ। ਇਸ ਤੋਂ ਪਹਿਲਾਂ ਹਾਂਗਕਾਂਗ ਦੇ ਸੁਰੱਖਿਆ ਸੈਕਟਰੀ ਜੌਨ ਲੀ ਕਾ-ਚੀ ਨੇ ਕਿਹਾ ਕਿ ਚੀਨੀ ਫੌਜ ਸੁਤੰਤਰ ਰੂਪ ਨਾਲ ਫੈਸਲਾ ਲੈ ਸਕਦੀ ਹੈ ਕਿ ਫੌਜੀਆਂ ਨੂੰ ਮਿਲਟਰੀ ਸਾਈਟਾਂ ਦੇ ਬਾਹਰ ਵਾਲੰਟੀਅਰ ਸੇਵਾ ਲਈ ਭੇਜਿਆ ਜਾਵੇ ਜਾਂ ਨਹੀਂ।
ਲੋਕਲ ਸਰਕਾਰ ਦੇ ਕੋਲ ਪਿਛਲਾ ਕੋਈ ਰਿਕਾਰਡ ਨਹੀਂ ਕਿ ਪਹਿਲਾਂ ਇਹ ਕਿੰਨੀ ਵਾਰ ਹੋਇਆ ਹੈ। ਪਿਛਲੇ ਸਾਲ ਅਕਤੂਬਰ ਵਿਚ ਮੰਗਖੁਟ ਤੂਫਾਨ ਵੇਲੇ ਉਖੜੇ ਰੁੱਖਾ ਹਟਾਉਣ ਵਿਚ ਮਦਦ ਲਈ 400 ਤੋਂ ਵੱਧ ਫੌਜੀਆਂ ਨੂੰ ਹਾਂਗਕਾਂਗ ਦੇ ਕੰਟਰੀ ਮਾਰਕਸ ਵਿਚ ਟੁੱਕੜੀਆਂ ਵਿਚ ਭੇਜਿਆ ਗਿਆ ਸੀ।

 


Tags :

ਤਾਜਾ ਖ਼ਬਰਾਂ
ਸੈਂਚੂਰੀਅਨ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿੱਚ ਦੱਖਣੀ ਅਫਰੀਕਾ ਨੇ ਭਾਰਤ ਨੂੰ ਕਰਾਰੀ ਹਾਰ ਦਿੱਤੀ ਹੈ। ਮੇਜ਼ਬਾਨ ਗੇਂਦਬਾਜ਼ਾਂ ਅੱਗੇ ਭਾਰਤੀ ਖਿਡਾਰੀ ਤਾਸ਼ ਦੇ ਪੱਤਿਆਂ ਦੇ ਮਹਿਲ ਵਾਂਗ ਢਹਿੰਦੇ ਗਏ। ਭਾਰਤ ਨੂੰ 135 ਦੌੜਾਂ ਦੀ ਕਰਾਰੀ ਹਾਰ ਮਿਲੀ ਹੈ। ਇਸ ਜਿੱਤ ਨਾਲ 3 ਟੈਸਟ ਮੈਚਾਂ ਦੀ ਲੜੀ ‘ਤੇ ਦੱਖਣੀ ਅ
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਮੁੱਖ ਪ੍ਰਿੰਸੀਪਲ ਸਕੱਤਰ ਦੀ ਨਿਯੁਕਤੀ ਰੱਦ ਕਰ ਦਿੱਤੀ ਹੈ। ਸੁਰੇਸ਼ ਕੁਮਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਹੱਦ ਕਰੀਬੀ ਹਨ ਤੇ ੳੇਹ ਪਿਛਲੀ ਕੈਪਟਨ ਸਰਕਾਰ ‘ਚ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਰਹੇ ਸਨ। ਇਸ ਵਾਰ ਕੈਪਟਨ ਨੇ ਸਕਰਾਰ ਬਣਨ ਤੋਂ...
ਪਾਕਿਸਤਾਨ ਦੇ 1800 ਤੋਂ ਜ਼ਿਆਦਾ ਮੌਲਵੀਆਂ ਨੇ ਫਤਵਾ ਜਾਰੀ ਕਰਕੇ ਆਤਮਘਾਤੀ ਬੰਬ ਹਮਲਿਆਂ ਦੇ ਖ਼ਿਲਾਫ਼ ਫਤਵਾ ਜਾਰੀ ਕੀਤਾ ਹੈ। ਪਾਕਿਸਤਾਨ ਸਰਕਾ
ਪਾਕਿਸਤਾਨ ਦੀ ਸਰਕਾਰ ਨੇ ਇੱਥੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਉਹ ਮੁੰਬਈ ਦਹਿਸ਼ਤਗਰਦ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਦੀ ਹਮਾਇਤ ਵਾਲੀ ਮਿਲੀ ਮੁਸਲਿਮ ਲੀਗ ਨੂੰ ਰਾਜਨੀਤਕ ਪਾਰਟੀ ਦੇ ਰੂਪ ਵਿਚ ਰਜਿਸਟਰ ਕਰਾਉਣ ਦੀ ਮੰਗ ਕਰਦੀ ਪਟੀਸ਼ਨ ਰੱਦ ਕਰ ਦੇਵੇ, ਕਿਉਂਕਿ ਇਹ ਗਰੁੱਪ ਰਾਜ