ਸ਼੍ਰੀਲੰਕਾ ਰਾਸ਼ਟਰਪਤੀ ਚੋਣਾਂ ਵਿੱਚ ਚੀਨ ਪੱਖੀ ਆਗੂ ਰਾਜਪਕਸ਼ੇ ਦੀ ਜਿੱਤ
Date : 2019-11-17 PM 11:45:00 | views (27)

ਕੋਲੰਬੋ,- ਸ੍ਰੀਲੰਕਾ ਦੇ ਸਾਬਕਾ ਰੱਖਿਆ ਮੰਤਰੀ ਅਤੇ ਇੱਕ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਦੇ ਭਰਾ ਗੋਤਬਾਯਾ ਰਾਜਪਕਸ਼ੇ ਨੇ ਅੱਜ ਐਤਵਾਰ ਸ਼੍ਰੀਲੰਕਾ ਦੀਆਂ ਰਾਸ਼ਟਰਪਤੀ ਚੋਣਾਂ ਦੀ ਜਿੱਤ ਹਾਸਲ ਕੀਤੀ ਹੈ, ਪਰ ਉਹ ਟਾਪੂਆਂ ਦੇ ਲੱਗਭਗ ਸਾਰੇ ਘੱਟ ਗਿਣਤੀ ਤਮਿਲਾਂ ਤੇ ਮੁਸਲਿਮਾਂ ਰਾਜਾਂ ਤੋਂ ਹਾਰ ਗਏ ਹਨ।
ਪਤਾ ਲੱਗਾ ਹੈ ਕਿ ਗੋਤਬਾਯਾ ਰਾਜਪਕਸ਼ੇ ਬਹੁਤਾ ਕਰ ਕੇ ਸਿਨਹਾਲੀ ਬਹੁ-ਗਿਣਤੀ ਵਾਲੇ ਦੱਖਣੀ ਜ਼ਿਲਿਆਂ ਵਿੱਚ ਜਿੱਤੇ ਹਨ, ਪਰ ਉੱਤਰੀ ਸੂਬੇ ਵਿਚ ਤਮਿਲ ਬਹੁ ਗਿਣਤੀ ਅਤੇ ਗ੍ਰਹਿ ਯੁੱਧ ਵਾਲੇ ਤੇ ਮੁਸਲਿਮ ਬਹੁ ਗਿਣਤੀ ਪੂਰਬੀ ਸੂਬੇ ਵਿਚ 65 ਤੋਂ 70 ਫੀਸਦੀ ਵੋਟ ਫੀਸਦੀ ਨਾਲ ਹਾਰ ਗਏ ਹਨ। ਉਨ੍ਹਾਂ ਨੂੰ ਉੱਤਰੀ ਸੂਬੇ ਦੇ ਸਾਰੇ ਪੰਜ ਜ਼ਿਲਿਆਂ: ਜਾਫਨਾ, ਕਿਲੀਨੋਚੀ, ਮੁਲੈਤਿਵੂ, ਵਵੁਨੀਆ, ਮੰਨਾਰ ਅਤੇ ਪੂਰਬੀ ਸੂਬੇ ਦੇ ਤਿੰਨ ਜ਼ਿਲਿਆਂ: ਤਿ੍ਰੰਕੋਮਾਲੀ, ਬਟੀਕਾਲੋਆ ਤੇ ਅੰਪਾਰਾ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਜ਼ਿਲੇ ਲੱਗਭਗ ਤਿੰਨ ਦਹਾਕਿਆਂ ਦੇ ਲੰਬੇ ਯੁੱਧ ਤੋਂ ਪ੍ਰਭਾਵਤ ਸਨ।
ਉਂਜ ਇਹ ਨਤੀਜੇ ਐਲਾਨੇ ਜਾਣ ਤੋਂ ਪਹਿਲਾਂ ਹੀ ਸ਼੍ਰੀਲੰਕਾ ਵਿਚ ਹਾਕਮ ਪਾਰਟੀ ਦੇ ਉਮੀਦਵਾਰ ਸਾਜਿਤ ਪ੍ਰੇਮਦਾਸਾ ਨੇ ਆਪਣੇ ਵਿਰੋਧੀ ਗੋਤਬਾਯਾ ਰਾਜਪਕਸ਼ੇ ਵਿਰੁੱਧ ਹਾਰ ਮੰਨ ਲਈ ਸੀ। ਉਨ੍ਹਾਂ ਨੇ ਗੋਤਬਾਯਾ ਨੂੰ ਜਿੱਤ ਦੀ ਵਧਾਈ ਦਿੱਤੀ ਅਤੇ ਕਿਹਾ, ‘ਮੈਂ ਲੋਕਾਂ ਦੇ ਫੈਸਲੇ ਦਾ ਸਨਮਾਨ ਕਰਦਾ ਅਤੇ ਗੋਤਬਾਯਾ ਨੂੰ ਦੇਸ਼ ਦੇ 7ਵੇਂ ਰਾਸ਼ਟਰਪਤੀ ਵਜੋਂ ਉਨ੍ਹਾਂ ਦੀ ਚੋਣ ਉੱਤੇ ਵਧਾਈ ਦਿੰਦਾ ਹਾਂ।'' ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਮੁਤਾਬਕ ਮੁੱਖ ਵਿਰੋਧੀ ਧਿਰ ਦੇ ਉਮੀਦਵਾਰ ਰਾਜਪਕਸ਼ੇ ਨੂੰ 4,940,849 (51.41 ਫੀਸਦੀ) ਵੋਟਾਂ ਹਾਸਲ ਮਿਲੀਆਂ ਅਤੇ ਉਨ੍ਹਾਂ ਦੇ ਨੇੜਲੇ ਵਿਰੋਧੀ ਨਿਊ ਡੈਮੋਕ੍ਰੈਟਿਕ ਫਰੰਟ (ਐੱਨ ਡੀ ਐੱਫ) ਅਤੇ ਯੂ ਐੱਨ ਪੀ ਦੇ ਉਪ-ਨੇਤਾ ਸਾਜਿਤ ਪ੍ਰੇਮਦਾਸਾ ਨੂੰ 4,106,293 (42.72 ਵੋਟਾਂ) ਮਿਲੀਆਂ। ਦੇਸ਼ ਦੇ ਕਾਨੂੰਨ ਮੁਤਾਬਕ ਰਾਸ਼ਟਰਪਤੀ ਚੋਣ ਜਿੱਤਣ ਲਈ 50 ਫੀਸਦੀ ਜਾਂ ਉਸ ਤੋਂ ਵੱਧ ਵੋਟਾਂ ਲੈਣੀਆਂ ਪੈਂਦੀਆਂ ਹਨ।


Tags :

ਤਾਜਾ ਖ਼ਬਰਾਂ
ਸੈਂਚੂਰੀਅਨ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿੱਚ ਦੱਖਣੀ ਅਫਰੀਕਾ ਨੇ ਭਾਰਤ ਨੂੰ ਕਰਾਰੀ ਹਾਰ ਦਿੱਤੀ ਹੈ। ਮੇਜ਼ਬਾਨ ਗੇਂਦਬਾਜ਼ਾਂ ਅੱਗੇ ਭਾਰਤੀ ਖਿਡਾਰੀ ਤਾਸ਼ ਦੇ ਪੱਤਿਆਂ ਦੇ ਮਹਿਲ ਵਾਂਗ ਢਹਿੰਦੇ ਗਏ। ਭਾਰਤ ਨੂੰ 135 ਦੌੜਾਂ ਦੀ ਕਰਾਰੀ ਹਾਰ ਮਿਲੀ ਹੈ। ਇਸ ਜਿੱਤ ਨਾਲ 3 ਟੈਸਟ ਮੈਚਾਂ ਦੀ ਲੜੀ ‘ਤੇ ਦੱਖਣੀ ਅ
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਮੁੱਖ ਪ੍ਰਿੰਸੀਪਲ ਸਕੱਤਰ ਦੀ ਨਿਯੁਕਤੀ ਰੱਦ ਕਰ ਦਿੱਤੀ ਹੈ। ਸੁਰੇਸ਼ ਕੁਮਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਹੱਦ ਕਰੀਬੀ ਹਨ ਤੇ ੳੇਹ ਪਿਛਲੀ ਕੈਪਟਨ ਸਰਕਾਰ ‘ਚ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਰਹੇ ਸਨ। ਇਸ ਵਾਰ ਕੈਪਟਨ ਨੇ ਸਕਰਾਰ ਬਣਨ ਤੋਂ...
ਪਾਕਿਸਤਾਨ ਦੇ 1800 ਤੋਂ ਜ਼ਿਆਦਾ ਮੌਲਵੀਆਂ ਨੇ ਫਤਵਾ ਜਾਰੀ ਕਰਕੇ ਆਤਮਘਾਤੀ ਬੰਬ ਹਮਲਿਆਂ ਦੇ ਖ਼ਿਲਾਫ਼ ਫਤਵਾ ਜਾਰੀ ਕੀਤਾ ਹੈ। ਪਾਕਿਸਤਾਨ ਸਰਕਾ
ਪਾਕਿਸਤਾਨ ਦੀ ਸਰਕਾਰ ਨੇ ਇੱਥੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਉਹ ਮੁੰਬਈ ਦਹਿਸ਼ਤਗਰਦ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਦੀ ਹਮਾਇਤ ਵਾਲੀ ਮਿਲੀ ਮੁਸਲਿਮ ਲੀਗ ਨੂੰ ਰਾਜਨੀਤਕ ਪਾਰਟੀ ਦੇ ਰੂਪ ਵਿਚ ਰਜਿਸਟਰ ਕਰਾਉਣ ਦੀ ਮੰਗ ਕਰਦੀ ਪਟੀਸ਼ਨ ਰੱਦ ਕਰ ਦੇਵੇ, ਕਿਉਂਕਿ ਇਹ ਗਰੁੱਪ ਰਾਜ