ਨਵਾਂ ਸ਼ਹਿਰ ਦੇ ਵਿਧਾਇਕ ਤੇ ਰਾਏਬਰੇਲੀ ਦੀ ਵਿਧਾਇਕਾ ਦੇ ਫੇਰੇ 21 ਨਵੰਬਰ ਨੂੰ
Date : 2019-11-17 PM 11:44:00 | views (28)

ਨਵਾਂ ਸ਼ਹਿਰ- ਨਵਾਂ ਸ਼ਹਿਰ ਦੇ ਕਾਂਗਰਸੀ ਵਿਧਾਇਕ ਅੰਗਦ ਸਿੰਘ ਅਤੇ ਉੱਤਰ ਪ੍ਰਦੇਸ਼ ਦੇੇ ਰਾਇ ਬਰੇਲੀ ਤੋਂ ਕਾਂਗਰਸੀ ਵਿਧਾਇਕਾ ਅਦਿਤਿ ਸਿੰਘ ਦਾ ਵਿਆਹ ਹੋਣ ਲੱਗਾ ਹੈ। ਇਹ ਵਿਆਹ ਨਵੀਂ ਦਿੱਲੀ ਵਿੱਚ 21 ਨਵੰਬਰ ਨੂੰ ਹੋਵੇਗਾ ਤੇ ਦੋ ਦਿਨ ਬਾਅਦ 25 ਨਵੰਬਰ ਨੂੰ ਨਵਾਂ ਸ਼ਹਿਰ ਦੇ ਰਾਹੋਂ ਰੋਡ ਉੱਤੇ ਦੋਆਬਾ ਆਰੀਆ ਸਕੂਲ ਦੀ ਗਰਾਊਂਡ ਵਿੱਚ ਰਿਸੈਪਸ਼ਨ ਪਾਰਟੀ ਹੋਵੇਗੀ। ਅੰਗਦ ਸਿੰਘ ਅਤੇ ਅਦਿਤਿ 2017 ਵਿੱਚ ਵਿਧਾਇਕ ਬਣੇ ਅਤੇ ਦੋਵੇਂ ਜਣੇ ਆਪਣੇ ਆਪਣੇ ਪਿਛੋਕੜ ਵੱਲੋਂ ਰਾਜਨੀਤਕ ਪਰਵਾਰਾਂ ਤੋਂ ਆਉਂਦੇ ਹਨ।
ਪੰਜਾਬ ਦੇ ਇਸ ਕਾਂਗਰਸੀ ਵਿਧਾਇਕ ਅੰਗਦ ਸਿੰਘ ਨਾਲ ਵਿਆਹ ਕਰਾਉਣ ਵਾਲੀ ਅਦਿਤਿ ਉੱਤਰ ਪ੍ਰਦੇਸ਼ ਵਿੱਚ ਸਭ ਤੋਂ ਯੁਵਾ ਵਿਧਾਇਕਾਂ ਵਿੱਚੋਂ ਹੈ ਅਤੇ ਪਿਛਲੇ ਦਿਨੀਂ ਉਹ ਕਾਂਗਰਸ ਨਾਲ ਬਾਗੀ ਤੇਵਰਾਂ ਦੇ ਕਾਰਨ ਚਰਚਾ ਵਿੱਚ ਰਹੀ ਹੈ। ਦੋਵਾਂ ਦੇ ਵਿਆਹ ਵਾਲੇ ਦਿਨ ਸਿਰਫ ਪਰਵਾਰ ਦੇ ਲੋਕ ਸ਼ਾਮਲ ਹੋਣਗੇ ਤੇ 25 ਨੂੰ ਰਿਸੈਪਸ਼ਨ ਪਾਰਟੀ ਵਿੱਚ ਕਾਂਗਰਸ ਦੇ ਛੋਟੇ-ਵੱਡੇ ਵਰਕਰ ਤੱਕ ਸਭ ਨੂੰ ਸੱਦਾ ਦਿੱਤਾ ਜਾ ਰਿਹਾ ਹੈ। ਉਂਜ ਅਜੇ ਤੱਕ ਕਿਸੇ ਵਰਕਰ ਨੂੰ ਕਾਰਡ ਨਹੀਂ ਗਿਆ, ਪਰ ਗਰਾਊਂਡ ਵਿੱਚ ਰਿਸੈਪਸ਼ਨ ਪਾਰਟੀ ਕਰਨ ਤੋਂ ਸਾਫ ਹੈ ਕਿ ਮਹਿਮਾਨਾਂ ਦੀ ਗਿਣਤੀ ਵੀ ਵੱਡੀ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ 23 ਨਵੰਬਰ ਨੰ ਵੀ ਇੱਕ ਪਾਰਟੀ ਦਿੱਲੀ ਜਾਂ ਚੰਡੀਗੜ੍ਹ ਵਿੱਚ ਹੋਵੇਗੀ, ਇਸ ਵਿੱਚ ਪੰਜਾਬ ਦੇ ਵੱਡੇ ਨੇਤਾ ਤੇ ਅਫਸਰ ਸੱਦੇ ਜਾਣਗੇ ਅਤੇ 25 ਨਵੰਬਰ ਦੀ ਪਾਰਟੀ ਵਿੱਚ ਜ਼ਿਲ੍ਹੇ ਦੇ ਪਾਰਟੀ ਵਰਕਰਾਂ ਨੂੰ ਸੱਦਿਆ ਜਾ ਰਿਹਾ ਹੈ।


Tags :

ਤਾਜਾ ਖ਼ਬਰਾਂ
ਸੈਂਚੂਰੀਅਨ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿੱਚ ਦੱਖਣੀ ਅਫਰੀਕਾ ਨੇ ਭਾਰਤ ਨੂੰ ਕਰਾਰੀ ਹਾਰ ਦਿੱਤੀ ਹੈ। ਮੇਜ਼ਬਾਨ ਗੇਂਦਬਾਜ਼ਾਂ ਅੱਗੇ ਭਾਰਤੀ ਖਿਡਾਰੀ ਤਾਸ਼ ਦੇ ਪੱਤਿਆਂ ਦੇ ਮਹਿਲ ਵਾਂਗ ਢਹਿੰਦੇ ਗਏ। ਭਾਰਤ ਨੂੰ 135 ਦੌੜਾਂ ਦੀ ਕਰਾਰੀ ਹਾਰ ਮਿਲੀ ਹੈ। ਇਸ ਜਿੱਤ ਨਾਲ 3 ਟੈਸਟ ਮੈਚਾਂ ਦੀ ਲੜੀ ‘ਤੇ ਦੱਖਣੀ ਅ
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਮੁੱਖ ਪ੍ਰਿੰਸੀਪਲ ਸਕੱਤਰ ਦੀ ਨਿਯੁਕਤੀ ਰੱਦ ਕਰ ਦਿੱਤੀ ਹੈ। ਸੁਰੇਸ਼ ਕੁਮਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਹੱਦ ਕਰੀਬੀ ਹਨ ਤੇ ੳੇਹ ਪਿਛਲੀ ਕੈਪਟਨ ਸਰਕਾਰ ‘ਚ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਰਹੇ ਸਨ। ਇਸ ਵਾਰ ਕੈਪਟਨ ਨੇ ਸਕਰਾਰ ਬਣਨ ਤੋਂ...
ਪਾਕਿਸਤਾਨ ਦੇ 1800 ਤੋਂ ਜ਼ਿਆਦਾ ਮੌਲਵੀਆਂ ਨੇ ਫਤਵਾ ਜਾਰੀ ਕਰਕੇ ਆਤਮਘਾਤੀ ਬੰਬ ਹਮਲਿਆਂ ਦੇ ਖ਼ਿਲਾਫ਼ ਫਤਵਾ ਜਾਰੀ ਕੀਤਾ ਹੈ। ਪਾਕਿਸਤਾਨ ਸਰਕਾ
ਪਾਕਿਸਤਾਨ ਦੀ ਸਰਕਾਰ ਨੇ ਇੱਥੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਉਹ ਮੁੰਬਈ ਦਹਿਸ਼ਤਗਰਦ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਦੀ ਹਮਾਇਤ ਵਾਲੀ ਮਿਲੀ ਮੁਸਲਿਮ ਲੀਗ ਨੂੰ ਰਾਜਨੀਤਕ ਪਾਰਟੀ ਦੇ ਰੂਪ ਵਿਚ ਰਜਿਸਟਰ ਕਰਾਉਣ ਦੀ ਮੰਗ ਕਰਦੀ ਪਟੀਸ਼ਨ ਰੱਦ ਕਰ ਦੇਵੇ, ਕਿਉਂਕਿ ਇਹ ਗਰੁੱਪ ਰਾਜ