ਪਿੰਡ ਸਿਰਸਾ ਨੰਗਲ ਵਿੱਚ ਵੜਿਆ ਤੇਂਦੂਆ ਪੰਜ ਘੰਟੇ ਪਿੱਛੋਂ ਕਾਬੂ
Date : 2019-11-17 PM 11:43:00 | views (29)

ਰੋਪੜ- ਇਸ ਜਿ਼ਲੇ ਦੇ ਪਿੰਡ ਨੰਗਲ ਸਿਰਸਾ ਦੇ ਇੱਕ ਘਰ ਵਿੱਚ ਦਿਨ ਦਿਹਾੜੇ ਤੇਂਦੂਆ ਆ ਵੜਨ ਨਾਲ ਲੋਕ ਘਬਰਾ ਗਏ। ਦੁਪਹਿਰ ਕਰੀਬ ਡੇਢ ਵਜੇ ਤੇਂਦੂਆ ਸੜਕ ਵੱਲੋਂ ਮੋਹਣ ਸਿੰਘ ਦੇ ਘਰ ਵੜਿਆ ਅਤੇ ਥੋੜ੍ਹਾ ਸਮਾਂ ਬਰਾਂਡੇ ਵਿੱਚ ਬੈਠਣ ਪਿੱਛੋਂ ਇੱਕ ਕਮਰੇ ਵਿੱਚ ਵੜ ਗਿਆ।
ਮਕਾਨ ਮਾਲਕਣ ਜਸਵੰਤ ਕੌਰ ਨੇ ਦੱਸਿਆ ਕਿ ਜਦੋਂ ਤੇਂਦੂਆ ਘਰ ਵਿੱਚ ਆਇਆ, ਓਦੋਂ ਉਹ ਵਿਹੜੇ ਵਿੱਚ ਮੰਜੇ ਉੱਤੇ ਬੈਠੀ ਸੀ ਅਤੇ ਉਸ ਦੀਆਂ ਨੂੰਹਾਂ ਅਤੇ ਬੱਚੇ ਘਰ ਸਨ। ਉਸ ਦਾ ਲੜਕਾ ਬਲਵਿੰਦਰ ਸਿੰਘ ਪਿੰਡ ਵਿੱਚ ਦੁਕਾਨ ਉੱਤੇ ਸਾਮਾਨ ਲੈਣ ਗਿਆ ਹੋਇਆ ਸੀ। ਤੇਂਦੂਆ ਕਮਰੇ ਵਿੱਚ ਵੜਨ ਮਗਰੋਂ ਉਨ੍ਹਾਂ ਬਲਵਿੰਦਰ ਸਿੰਘ ਨੂੰ ਘਰ ਸੱਦਿਆ ਤੇ ਸਾਰੇ ਜੀਆਂ ਨੇ ਘਰ ਦੇ ਦੂਜੇ ਕਮਰੇ ਵਿੱਚ ਵੜ ਕੇ ਅੰਦਰੋਂ ਕੁੰਡੀ ਲਾ ਲਈ ਅਤੇ ਪੁਲਸ ਨੂੰ ਸੂਚਿਤ ਕੀਤਾ। ਇਸੇ ਮੌਕੇ ਉਨ੍ਹਾਂ ਦੇ ਗੁਆਂਢੀ ਪਰਮਜੀਤ ਸਿੰਘ ਪੰਮੀ ਨੇ ਜੰਗਲੀ ਜੀਵ ਵਿਭਾਗ ਰੂਪਨਗਰ ਨੂੰ ਦੱਸਿਆ ਤਾਂ ਰੇਂਜ ਅਫਸਰ ਰੂਪਨਗਰ ਸੁਰਜੀਤ ਸਿੰਘ ਅਤੇ ਚੌਕੀ ਇੰਚਾਰਜ ਸੋਹਣ ਸਿੰਘ ਅਤੇ ਏ ਐਸ ਆਈ ਬਲਜਿੰਦਰ ਸਿੰਘ ਮੌਕੇ ਉੱਤੇ ਪਹੁੰਚੇ। ਉਨ੍ਹਾਂ ਤੇਂਦੂਏ ਵਾਲੇ ਕਮਰੇ ਨੂੰ ਬਾਹਰੋਂ ਕੁੰਡੀ ਲਾ ਕੇ ਉਸ ਨੂੰ ਫੜਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਚਿੜੀਆਘਰ ਛੱਤਬੀੜ ਦੀ ਟੀਮ ਨੂੰ ਵੀ ਦੱਸਿਆ। ਜੰਗਲੀ ਜੀਵ ਵਿਭਾਗ ਡਵੀਜ਼ਨ ਰੂਪਨਗਰ ਦੀ ਡੀ ਐਫ ਓ ਮੋਨਿਕਾ ਯਾਦਵ ਨੇ ਮੋਹਾਲੀ ਤੇ ਰੂਪਨਗਰ ਦੋਵੇਂ ਰੇਂਜਾਂ ਦੇ ਸਾਰੇ ਅਧਿਕਾਰੀਆਂ ਨੂੰ ਪਿੰਜਰੇ ਲੈ ਕੇ ਪਿੰਡ ਭੇਜਣ ਨੂੰ ਕਿਹਾ ਤੇ ਉਹ ਖੁਦ ਵੀ ਪੁੱਜੇ। ਵਿਭਾਗ ਦੀ ਟੀਮ ਨੇ ਕਮਰੇ ਦੇ ਦਰਵਾਜ਼ੇ ਅੱਗੇ ਪਿੰਜਰਾ ਲਾ ਕੇ ਪਹਿਲਾਂ ਤੇਂਦੂਏ ਨੂੰ ਬੇਹੋਸ਼ ਕਰਨ ਦੀ ਕੋਸ਼ਿਸ਼ ਕੀਤੀ, ਪਰ ਡੋਜ਼ ਦਾ ਉਸ ਉਤੇ ਬਹੁਤਾ ਅਸਰ ਨਹੀਂ ਹੋਇਆ। ਤੇਂਦੂਆ ਕਾਫੀ ਦੇਰ ਬਾਅਦ ਦਹਾੜਦਾ ਹੋਇਆ ਪਿੰਜਰੇ ਵਿੱਚ ਵੜ ਗਿਆ ਤੇ ਡੇਢ ਵਜੇ ਸ਼ੁਰੂ ਹੋਈ ਕਾਰਵਾਈ ਸ਼ਾਮ ਸੱਤ ਵਜੇ ਸਮਾਪਤ ਹੋਈ ਤਾਂ ਲੋਕਾਂ ਨੇ ਸੁੱਖ ਦਾ ਸਾਹ ਲਿਆ। ਡੀ ਐੱਫ ਓ ਮੋਨਿਕਾ ਯਾਦਵ ਨੇ ਦੱਸਿਆ ਕਿ ਤੇਂਦੂਏ ਦੀ ਸੱਜੀ ਲੱਤ ਉਤੇ ਜ਼ਖਮ ਹੋਣ ਕਾਰਨ ਉਸ ਨੂੰ ਹਾਲੇ ਛੱਤਬੀੜ ਚਿੜੀਆਘਰ ਲਿਜਾਇਆ ਜਾ ਰਿਹਾ ਹੈ, ਜਿੱਥੇ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਜਾਵੇਗਾ। ਤੰਦਰੁਸਤ ਹੋਣ ਮਗਰੋਂ ਉਸ ਨੂੰ ਜੰਗਲ ਵਿੱਚ ਛੱਡਿਆ ਜਾਵੇਗਾ।


Tags :

ਤਾਜਾ ਖ਼ਬਰਾਂ
ਸੈਂਚੂਰੀਅਨ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿੱਚ ਦੱਖਣੀ ਅਫਰੀਕਾ ਨੇ ਭਾਰਤ ਨੂੰ ਕਰਾਰੀ ਹਾਰ ਦਿੱਤੀ ਹੈ। ਮੇਜ਼ਬਾਨ ਗੇਂਦਬਾਜ਼ਾਂ ਅੱਗੇ ਭਾਰਤੀ ਖਿਡਾਰੀ ਤਾਸ਼ ਦੇ ਪੱਤਿਆਂ ਦੇ ਮਹਿਲ ਵਾਂਗ ਢਹਿੰਦੇ ਗਏ। ਭਾਰਤ ਨੂੰ 135 ਦੌੜਾਂ ਦੀ ਕਰਾਰੀ ਹਾਰ ਮਿਲੀ ਹੈ। ਇਸ ਜਿੱਤ ਨਾਲ 3 ਟੈਸਟ ਮੈਚਾਂ ਦੀ ਲੜੀ ‘ਤੇ ਦੱਖਣੀ ਅ
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਮੁੱਖ ਪ੍ਰਿੰਸੀਪਲ ਸਕੱਤਰ ਦੀ ਨਿਯੁਕਤੀ ਰੱਦ ਕਰ ਦਿੱਤੀ ਹੈ। ਸੁਰੇਸ਼ ਕੁਮਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਹੱਦ ਕਰੀਬੀ ਹਨ ਤੇ ੳੇਹ ਪਿਛਲੀ ਕੈਪਟਨ ਸਰਕਾਰ ‘ਚ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਰਹੇ ਸਨ। ਇਸ ਵਾਰ ਕੈਪਟਨ ਨੇ ਸਕਰਾਰ ਬਣਨ ਤੋਂ...
ਪਾਕਿਸਤਾਨ ਦੇ 1800 ਤੋਂ ਜ਼ਿਆਦਾ ਮੌਲਵੀਆਂ ਨੇ ਫਤਵਾ ਜਾਰੀ ਕਰਕੇ ਆਤਮਘਾਤੀ ਬੰਬ ਹਮਲਿਆਂ ਦੇ ਖ਼ਿਲਾਫ਼ ਫਤਵਾ ਜਾਰੀ ਕੀਤਾ ਹੈ। ਪਾਕਿਸਤਾਨ ਸਰਕਾ
ਪਾਕਿਸਤਾਨ ਦੀ ਸਰਕਾਰ ਨੇ ਇੱਥੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਉਹ ਮੁੰਬਈ ਦਹਿਸ਼ਤਗਰਦ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਦੀ ਹਮਾਇਤ ਵਾਲੀ ਮਿਲੀ ਮੁਸਲਿਮ ਲੀਗ ਨੂੰ ਰਾਜਨੀਤਕ ਪਾਰਟੀ ਦੇ ਰੂਪ ਵਿਚ ਰਜਿਸਟਰ ਕਰਾਉਣ ਦੀ ਮੰਗ ਕਰਦੀ ਪਟੀਸ਼ਨ ਰੱਦ ਕਰ ਦੇਵੇ, ਕਿਉਂਕਿ ਇਹ ਗਰੁੱਪ ਰਾਜ