ਮੋਦੀ ਨੂੰ ਨਹੀਂ ਅਰਥਚਾਰੇ ਦੀ ਸਮਝ : ਰਾਹੁਲ ਗਾਂਧੀ
Date : 2019-10-18 PM 11:59:00 | views (37)

ਮਹਿੰਦਰਗੜ੍ਹ : ਹਰਿਆਣਾ ਚੋਣ ਪ੍ਰਚਾਰ ਦੇ ਆਖਰੀ ਗੇੜ ''ਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਸ਼ੁੱਕਰਵਾਰ ਨੂੰ ਪੀਐੱਮ ਮੋਦੀ ''ਤੇ ਸਖ਼ਤ ਹਮਲਾ ਕੀਤਾ। ਮਹਿੰਦਰਗੜ੍ਹ ''ਚ ਰਾਹੁਲ ਨੇ ਕਿਹਾ ਕਿ ਪੀਐੱਮ ਮੋਦੀ ਨੂੰ ਅਰਥਵਿਵਸਥਾ ਦੀ ਸਮਝ ਨਹੀਂ। ਜ਼ਿਕਰਯੋਗ ਹੈ ਕਿ ਇਹ ਸੂਬੇ ''ਚ ਉਨ੍ਹਾਂ ਦੀ ਦੂਜੀ ਰੈਲੀ ਸੀ। ਰਾਹੁਲ ਨੇ ਮੋਦੀ ਵੱਲੋਂ ਚੁੱਕੇ ਜਾ ਰਹੇ ਧਾਰਾ 370 ਵਰਗੇ ਮੁੱਦਿਆਂ ਤੋਂ ਖ਼ੁਦ ਨੂੰ ਦੂਰ ਰੱਖਦਿਆਂ ਪ੍ਰਧਾਨ ਮੰਤਰੀ ਤੇ ਦੇਸ਼ ਦਾ ਧਿਆਨ ਜ਼ਰੂਰੀ ਮੁੱਦਿਆਂ ਤੋਂ ਹਟਾਉਣ ਦਾ ਦੋਸ਼ ਲਗਾਇਆ। ਰਾਹੁਲ ਨੇ ਕਿਹਾ ਕਿ ਮੋਦੀ ਬੇਰਜ਼ੁਗਾਰੀ ਤੇ ਬਦਹਾਲ ਅਰਥ ਵਿਵਸਥਾ ''ਤੇ ਗੱਲ ਨਹੀਂ ਕਰਦੇ।

ਉਨ੍ਹਾਂ ਕਿਹਾ ਕਿ ਦੇਸ਼ ''ਚ ਪਿਛਲੇ 40 ਸਾਲਾਂ ''ਚ ਸਭ ਤੋਂ ਵੱਧ ਬੇਰੁਜ਼ਗਾਰੀ ਹੈ। ਹਾਲਾਤ ਚਿੰਤਾਨਜਕ ਹਨ। ਆਉਣ ਵਾਲੇ ਸਮੇਂ ''ਚ ਸਥਿਤੀ ਹੋਰ ਮਾੜੀ ਹੋਣ ਜਾ ਰਹੀ ਹੈ। ਅੱਜ ਕਿਸੇ ਵੀ ਸਨਅਤਕਾਰ ਕੋਲ ਜਾਓ ਜਾਂ ਕਿਸੇ ਕਾਰੋਬਾਰੀ ਕੋਲ ਜਾਓ। ਲੋਕ ਖੁੱਲ੍ਹ ਕੇ ਦੱਸ ਰਹੇ ਹਨ ਕਿ ਨੋਟਬੰਦੀ ਤੇ ਗੱਬਰ ਸਿੰਘ ਟੈਕਸ ਨੇ ਉਨ੍ਹਾਂ ਨੇ ਬਰਬਾਦ ਕਰ ਦਿੱਤਾ ਹੈ। ਰਾਹੁਲ ਨੇ ਕਿਹਾ ਕਿ ਨਾ ਮਹਿੰਗਾਈ ''ਤੇ ਗੱਲ ਹੋ ਰਹੀ ਹੈ ਨਾ ਕਿਸਾਨਾਂ ਦੀ ਸਮੱਸਿਆ ''ਤੇ। ਮੋਦੀ ਕਦੀ 370 ਦੀ ਗੱਲ ਕਰਦੇ ਹਨ ਤੇ ਕਦੀ ਚੰਦਰਮਾ ਦੀ ਗੱਲ ਕਰਦੇ ਹਨ। ਉਨ੍ਹਾਂ ਨੇ ਇਕ ਵਾਰ ਫਿਰ ਮੋਦੀ ''ਤੇ ਅਡਾਨੀ ਤੇ ਅੰਬਾਨੀ ਵਰਗੇ ਦੇਸ਼ ਦੇ ਸਭ ਤੋਂ ਅਮੀਰ 15 ਲੋਕਾਂ ਲਈ ਕੰਮ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਅਮੀਰਾਂ ਦਾ ਪੰਜ ਲੱਖ 50 ਹਜ਼ਾਰ ਕਰੋੜ ਰੁਪਿਆ ਮਾਫ਼ ਕਰ ਦਿੱਤਾ ਗਿਆ। ਜਿਸ ਦਿਨ ਕਾਰਪੋਰੇਟ ਟੈਕਸ ਘੱਟ ਕੀਤਾ, ਉਸ ਦਿਨ ਮੀਡੀਆ ਨੇ ਅਰਥਵਿਵਸਥਾ ਪਟੜੀ ''ਤੇ ਆਉਣ ਦਾ ਸੁਪਨਾ ਦਿਖਾਇਆ, ਪਰ ਦੁਨੀਆ ''ਚ ਭਾਰਤ ਦਾ ਮਜ਼ਾਕ ਬਣਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਗ਼ੁਲਾਮ ਨਬੀ ਆਜ਼ਾਦ ਤੇ ਕੁਮਾਰੀ ਸੈਲਜਾ ਨੇ ਮਹਿਲਾ ਅੱਤਿਆਚਾਰ ''ਤੇ ਮਨੋਹਰ ਸਰਕਾਰ ਨੂੰ ਘੇਰਿਆ। ਸੈਲਜਾ ਨੇ ਸੂਬੇ ''ਚ ਨਾਜਾਇਜ਼ ਮਾਈਨਿੰਗ ਦਾ ਮੁੱਦੇ ਜ਼ੋਰ-ਸ਼ੋਰ ਨਾਲ ਉਠਾਇਆ। ਰੈਲੀ ''ਚ ਮਹਿੰਦਰਗੜ੍ਹ ਤੋਂ ਪਾਰਟੀ ਉਮੀਦਵਾਰ ਤੇ ਰੈਲੀ ਦੇ ਪ੍ਰਬੰਧਕ ਰਾਓ ਦਾਨਸਿੰਘ, ਨਾਰਨੌਲ ਤੋਂ ਪਾਰਟੀ ਉਮੀਦਵਾਰ ਸਾਬਕਾ ਮੰਤਰੀ ਰਾਓ ਨਰਿੰਦਰ ਸਿੰਘਤੇ ਨਾਂਗਲ ਚੌਧਰੀ ਤੋਂ ਪਾਰਟੀ ਉਮੀਦਵਾਰ ਰਾਜਾਰਾਮ ਗੋਲਵਾ ਮੌਜੂਦ ਸਨ।


Tags :

ਤਾਜਾ ਖ਼ਬਰਾਂ
ਸੈਂਚੂਰੀਅਨ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿੱਚ ਦੱਖਣੀ ਅਫਰੀਕਾ ਨੇ ਭਾਰਤ ਨੂੰ ਕਰਾਰੀ ਹਾਰ ਦਿੱਤੀ ਹੈ। ਮੇਜ਼ਬਾਨ ਗੇਂਦਬਾਜ਼ਾਂ ਅੱਗੇ ਭਾਰਤੀ ਖਿਡਾਰੀ ਤਾਸ਼ ਦੇ ਪੱਤਿਆਂ ਦੇ ਮਹਿਲ ਵਾਂਗ ਢਹਿੰਦੇ ਗਏ। ਭਾਰਤ ਨੂੰ 135 ਦੌੜਾਂ ਦੀ ਕਰਾਰੀ ਹਾਰ ਮਿਲੀ ਹੈ। ਇਸ ਜਿੱਤ ਨਾਲ 3 ਟੈਸਟ ਮੈਚਾਂ ਦੀ ਲੜੀ ‘ਤੇ ਦੱਖਣੀ ਅ
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਮੁੱਖ ਪ੍ਰਿੰਸੀਪਲ ਸਕੱਤਰ ਦੀ ਨਿਯੁਕਤੀ ਰੱਦ ਕਰ ਦਿੱਤੀ ਹੈ। ਸੁਰੇਸ਼ ਕੁਮਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਹੱਦ ਕਰੀਬੀ ਹਨ ਤੇ ੳੇਹ ਪਿਛਲੀ ਕੈਪਟਨ ਸਰਕਾਰ ‘ਚ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਰਹੇ ਸਨ। ਇਸ ਵਾਰ ਕੈਪਟਨ ਨੇ ਸਕਰਾਰ ਬਣਨ ਤੋਂ...
ਪਾਕਿਸਤਾਨ ਦੇ 1800 ਤੋਂ ਜ਼ਿਆਦਾ ਮੌਲਵੀਆਂ ਨੇ ਫਤਵਾ ਜਾਰੀ ਕਰਕੇ ਆਤਮਘਾਤੀ ਬੰਬ ਹਮਲਿਆਂ ਦੇ ਖ਼ਿਲਾਫ਼ ਫਤਵਾ ਜਾਰੀ ਕੀਤਾ ਹੈ। ਪਾਕਿਸਤਾਨ ਸਰਕਾ
ਪਾਕਿਸਤਾਨ ਦੀ ਸਰਕਾਰ ਨੇ ਇੱਥੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਉਹ ਮੁੰਬਈ ਦਹਿਸ਼ਤਗਰਦ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਦੀ ਹਮਾਇਤ ਵਾਲੀ ਮਿਲੀ ਮੁਸਲਿਮ ਲੀਗ ਨੂੰ ਰਾਜਨੀਤਕ ਪਾਰਟੀ ਦੇ ਰੂਪ ਵਿਚ ਰਜਿਸਟਰ ਕਰਾਉਣ ਦੀ ਮੰਗ ਕਰਦੀ ਪਟੀਸ਼ਨ ਰੱਦ ਕਰ ਦੇਵੇ, ਕਿਉਂਕਿ ਇਹ ਗਰੁੱਪ ਰਾਜ


Contact us
www.punjabweekly.co.uk
0044 121 520 8430
0044 797 059 2182
E mail at : info@punjabweekly.co.uk
Follow us on :

weekly Hits on website : 12505

Total Hits on website :827312

Copyright @2018 - 19 reserved for Punjab weekly. Designed and developed by IINGroups.(+91-9888211017)