ਬਿਕਰਮ ਸਿੰਘ ਮਜੀਠੀਆ ਤੇ ਮਨਪ੍ਰੀਤ ਅਯਾਲੀ ਨੇ ਦਾਖਾ ''ਚ SSP ਨੂੰ ਘੇਰਿਆ, ਪੁਲਿਸ ''ਤੇ ਲਾਏ ਇਹ ਦੋਸ਼
Date : 2019-10-18 PM 11:58:00 | views (150)

ਲੁਧਿਆਣਾ/ਜਗਰਾਓਂ : ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਅਯਾਲੀ ਨੇ ਸਮਰਥਕਾਂ ਨਾਲ ਮਿਲ ਕੇ ਥਾਣਾ ਮੁੱਲਾਂਪੁਰ ਦਾਖਾ ''ਚ ਐੱਸਐੱਸਪੀ ਸੰਦੀਪ ਗੋਇਲ ਨੂੰ ਘੇਰਿਆ। ਇਸ ਦੌਰਾਨ ਉਨ੍ਹਾਂ ਪੁਲਿਸ ਵਲੋਂ ਝੂਠੇ ਮਾਮਲੇ ਦਰਜ ਕਰਨ ਤੇ ਕਾਂਗਰਸ ਦੀ ਮਦਦ ਕਰਨ ਦੇ ਦੋਸ਼ ਲਾਏ।
ਮਜੀਠੀਆ ਤੇ ਅਯਾਲੀ ਨੇ ਕਿਹਾ ਕਿ ਪੁਲਿਸ ਵਲੋਂ ਬਿਨਾਂ ਵਜ੍ਹਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ''ਤੇ ਬਿਨਾਂ ਕਿਸੇ ਗੱਲ ਦੇ ਝੂਠੇ ਮਾਮਲੇ ਦਰਜ ਕੀਤੇ ਜਾ ਰਹੇ ਹਨ। ਇਹ ਸਭ ਪੰਜਾਬ ਸਰਕਾਰ ਦੇ ਇਸ਼ਾਰੇ ''ਤੇ ਹੋ ਰਿਹਾ ਹੈ। ਸ਼੍ਰੋਅਦ ਆਗੂਆਂ ਨੇ ਦੋਸ਼ ਲਗਾਇਆ ਕਿ ਪੁਲਿਸ ਵੀ ਕਾਂਗਰਸੀ ਆਗੂਆਂ ਦੀ ਮਦਦ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਅਕਾਲੀ ਦਲ ਦੇ ਇਕ ਆਗੂ ਨੂੰ ਫੜਨ ਲਈ ਰੂਪਨਗਰ ਦੀ ਸੀਆਈਏ ਸਟਾਫ ਪੁਲਿਸ ਦੀ ਟੀਮ ਨੇ ਵੀਰਵਾਰ ਨੂੰ ਦਾਖਾ ਤੋਂ ਅਕਾਲੀ ਉਮੀਦਵਾਰ ਮਨਪ੍ਰੀਤ ਸਿੰਘ ਅਯਾਲੀ ਦੇ ਘਰ ਤਕ ਪਹੁੰਚ ਕੀਤੀ ਸੀ। ਇਸ ਤੋਂ ਬਾਅਦ ਇੱਥੇ ਕਾਫ਼ੀ ਹੰਗਾਮਾ ਹੋਇਆ ਸੀ। ਪੁਲਿਸ ਕਾਰਵਾਈ ਦੀ ਸੂਚਨਾ ਮਿਲਦਿਆਂ ਹੀ ਅਯਾਲੀ ਘਰੋਂ ਬਾਹਰ ਨਿਕਲ ਆਏ ਤੇ ਪੁਲਿਸ ਟੀਮ ''ਤੇ ਚੰਗੇ ਵਰ੍ਹੇ। ਫੇਸਬੁੱਕ ''ਤੇ ਲਾਈਵ ਹੋ ਕੇ ਉਨ੍ਹਾਂ ਸੂਬਾ ਕਾਂਗਰਸ ਸਰਕਾਰ ''ਤੇ ਧੱਕੇਸ਼ਾਹੀ ਕਰਨ ਦੇ ਦੋਸ਼ ਲਗਾਏ ਸਨ। ਇਸ ਦੌਰਾਨ ਅਯਾਲੀ ਨੇ ਕਿਹਾ ਸੀ ਕਿ ਚੋਣਾਂ ਤਕ ਉਹ ਆਪਣੇ ਕਿਸੇ ਵੀ ਵਰਕਰ ਨੂੰ ਗ੍ਰਿਫ਼ਤਾਰ ਨਹੀਂ ਹੋਣ ਦੇਣਗੇ, ਬੇੱਸ਼ਕ 21 ਅਕਤੂਬਰ ਤੋਂ ਬਾਅਦ ਸਰਕਾਰ ਗੋਲ਼ੀ ਮਰਵਾ ਦੇਵੇ। ਓਧਰ, ਰੂਪਨਗਰ ਪੁਲਿਸ ਦਾ ਕਹਿਣਾ ਹੈ ਕਿ ਟੀਮ ਕਿਸੇ ਨੂੰ ਗ੍ਰਿਫ਼ਤਾਰ ਕਰਨ ਨਹੀਂ ਬਲਕਿ ਸੰਮਨ ਦੇਣ ਗਈ ਸੀ।


Tags :

ਤਾਜਾ ਖ਼ਬਰਾਂ
ਸੈਂਚੂਰੀਅਨ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿੱਚ ਦੱਖਣੀ ਅਫਰੀਕਾ ਨੇ ਭਾਰਤ ਨੂੰ ਕਰਾਰੀ ਹਾਰ ਦਿੱਤੀ ਹੈ। ਮੇਜ਼ਬਾਨ ਗੇਂਦਬਾਜ਼ਾਂ ਅੱਗੇ ਭਾਰਤੀ ਖਿਡਾਰੀ ਤਾਸ਼ ਦੇ ਪੱਤਿਆਂ ਦੇ ਮਹਿਲ ਵਾਂਗ ਢਹਿੰਦੇ ਗਏ। ਭਾਰਤ ਨੂੰ 135 ਦੌੜਾਂ ਦੀ ਕਰਾਰੀ ਹਾਰ ਮਿਲੀ ਹੈ। ਇਸ ਜਿੱਤ ਨਾਲ 3 ਟੈਸਟ ਮੈਚਾਂ ਦੀ ਲੜੀ ‘ਤੇ ਦੱਖਣੀ ਅ
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਮੁੱਖ ਪ੍ਰਿੰਸੀਪਲ ਸਕੱਤਰ ਦੀ ਨਿਯੁਕਤੀ ਰੱਦ ਕਰ ਦਿੱਤੀ ਹੈ। ਸੁਰੇਸ਼ ਕੁਮਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਹੱਦ ਕਰੀਬੀ ਹਨ ਤੇ ੳੇਹ ਪਿਛਲੀ ਕੈਪਟਨ ਸਰਕਾਰ ‘ਚ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਰਹੇ ਸਨ। ਇਸ ਵਾਰ ਕੈਪਟਨ ਨੇ ਸਕਰਾਰ ਬਣਨ ਤੋਂ...
ਪਾਕਿਸਤਾਨ ਦੇ 1800 ਤੋਂ ਜ਼ਿਆਦਾ ਮੌਲਵੀਆਂ ਨੇ ਫਤਵਾ ਜਾਰੀ ਕਰਕੇ ਆਤਮਘਾਤੀ ਬੰਬ ਹਮਲਿਆਂ ਦੇ ਖ਼ਿਲਾਫ਼ ਫਤਵਾ ਜਾਰੀ ਕੀਤਾ ਹੈ। ਪਾਕਿਸਤਾਨ ਸਰਕਾ
ਪਾਕਿਸਤਾਨ ਦੀ ਸਰਕਾਰ ਨੇ ਇੱਥੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਉਹ ਮੁੰਬਈ ਦਹਿਸ਼ਤਗਰਦ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਦੀ ਹਮਾਇਤ ਵਾਲੀ ਮਿਲੀ ਮੁਸਲਿਮ ਲੀਗ ਨੂੰ ਰਾਜਨੀਤਕ ਪਾਰਟੀ ਦੇ ਰੂਪ ਵਿਚ ਰਜਿਸਟਰ ਕਰਾਉਣ ਦੀ ਮੰਗ ਕਰਦੀ ਪਟੀਸ਼ਨ ਰੱਦ ਕਰ ਦੇਵੇ, ਕਿਉਂਕਿ ਇਹ ਗਰੁੱਪ ਰਾਜ


Contact us
www.punjabweekly.co.uk
0044 121 520 8430
0044 797 059 2182
E mail at : info@punjabweekly.co.uk
Follow us on :

weekly Hits on website : 13536

Total Hits on website :910537

Copyright @2018 - 19 reserved for Punjab weekly. Designed and developed by IINGroups.(+91-9888211017)