ਬੀਸੀਸੀਆਈ ਦੇ ਸੰਭਾਵੀ ਪ੍ਰਧਾਨ ਸੌਰਵ ਗਾਂਗੁਲੀ ਨੂੰ ਸਨਮਾਨਿਤ ਕਰੇਗਾ ਕੈਬ
Date : 2019-10-18 PM 11:55:00 | views (37)

ਕੋਲਕਾਤਾ : ਬੀਸੀਸੀਆਈ ਦੇ ਸੰਭਾਵੀ ਪ੍ਰਧਾਨ ਸੌਰਵ ਗਾਂਗੁਲੀ ਨੂੰ 25 ਅਕਤੂਬਰ ਨੂੰ ਬੰਗਾਲ ਕ੍ਰਿਕਟ ਸੰੰਘ (ਕੈਬ) ਸਨਮਾਨਿਤ ਕਰੇਗਾ। ਸਨਮਾਨ ਸਮਾਰੋਹ ''ਚ ਟੀਮ ਇੰਡੀਆ ''ਚ ਸੌਰਵ ਦੇ ਪਹਿਲੇ ਕਪਤਾਨ ਰਹੇ ਮੁਹੰਮਦ ਅਜਹਰੂਦੀਨ ਤੋਂ ਇਲਾਵਾ ਯੁਵਰਾਜ ਸਿੰਘ, ਵੀਵੀਐੱਸ ਲਕਸ਼ਮਣ ਤੇ ਹਰਭਜਨ ਸਿੰਘ ਮੌਜੂਦ ਰਹਿਣਗੇ। ਇਸ ਦੇ ਨਾਲ ਹੀ ਬੰਗਾਲ ਰਣਜੀ ਟੀਮ ਦੇ ਸਾਰੇ ਸਾਬਕਾ ਕਪਤਾਨਾਂ ਨੂੰ ਵੀ ਸੱਦਾ ਦਿੱਤਾ ਗਿਆ ਹੈ। ਕੈਬ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਨਮਾਨ ਸਮਾਰੋਹ ਪਹਿਲਾਂ ਕੋਲਕਾਤਾ ਦੇ ਪੰਜ ਤਾਰਾ ਹੋਟਲ ''ਚ ਹੋਣਾ ਸੀ ਪਰ ਬਾਅਦ ''ਚ ਈਡਨ ਗਾਰਡਨਸ ਸਟੇਡੀਅਮ ਦੇ ਡਰੈਸਿੰਗ ਰੂਮ ਦੇ ਸਾਹਮਣੇ ਕਰਵਾਉਣ ਦਾ ਫ਼ੈਸਲਾ ਲਿਆ ਗਿਆ। ਸਨਮਾਨ ਸਮਾਰੋਹ ''ਚ ਸੌਰਵ ਨੂੰ ਚਾਂਦੀ ਦੀ ਟਰਾਫੀ ਭੇਟ ਕੀਤੀ ਜਾਵੇਗੀ। ਸੌਰਵ 23 ਅਕਤੂਬਰ ਨੂੰ ਅਧਿਕਾਰਤ ਤੌਰ ''ਤੇ ਬੀਸੀਸੀਆਈ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲ ਲੈਣਗੇ। ਇਸ ਦੀ ਖ਼ੁਸ਼ੀ ''ਚ ਕੈਬ ਵੱਲੋਂ ਸਨਮਾਨ ਸਮਾਰੋਹ ਕਰਵਾਇਆ ਜਾ ਰਿਹਾ ਹੈ। ਸੌਰਵ ਕੈਬ ਦੇ ਪ੍ਰਧਾਨ ਵੀ ਹਨ। ਜਗਮੋਹਨ ਡਾਲਮੀਆ ਤੋਂ ਬਾਅਦ ਉਹ ਬੰਗਾਲ ਤੋਂ ਇਹ ਅਹੁਦਾ ਸੰਭਾਲਣ ਵਾਲੇ ਦੂਜੇ ਵਿਅਕਤੀ ਹੋਣਗੇ।


Tags :

ਤਾਜਾ ਖ਼ਬਰਾਂ
ਸੈਂਚੂਰੀਅਨ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿੱਚ ਦੱਖਣੀ ਅਫਰੀਕਾ ਨੇ ਭਾਰਤ ਨੂੰ ਕਰਾਰੀ ਹਾਰ ਦਿੱਤੀ ਹੈ। ਮੇਜ਼ਬਾਨ ਗੇਂਦਬਾਜ਼ਾਂ ਅੱਗੇ ਭਾਰਤੀ ਖਿਡਾਰੀ ਤਾਸ਼ ਦੇ ਪੱਤਿਆਂ ਦੇ ਮਹਿਲ ਵਾਂਗ ਢਹਿੰਦੇ ਗਏ। ਭਾਰਤ ਨੂੰ 135 ਦੌੜਾਂ ਦੀ ਕਰਾਰੀ ਹਾਰ ਮਿਲੀ ਹੈ। ਇਸ ਜਿੱਤ ਨਾਲ 3 ਟੈਸਟ ਮੈਚਾਂ ਦੀ ਲੜੀ ‘ਤੇ ਦੱਖਣੀ ਅ
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਮੁੱਖ ਪ੍ਰਿੰਸੀਪਲ ਸਕੱਤਰ ਦੀ ਨਿਯੁਕਤੀ ਰੱਦ ਕਰ ਦਿੱਤੀ ਹੈ। ਸੁਰੇਸ਼ ਕੁਮਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਹੱਦ ਕਰੀਬੀ ਹਨ ਤੇ ੳੇਹ ਪਿਛਲੀ ਕੈਪਟਨ ਸਰਕਾਰ ‘ਚ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਰਹੇ ਸਨ। ਇਸ ਵਾਰ ਕੈਪਟਨ ਨੇ ਸਕਰਾਰ ਬਣਨ ਤੋਂ...
ਪਾਕਿਸਤਾਨ ਦੇ 1800 ਤੋਂ ਜ਼ਿਆਦਾ ਮੌਲਵੀਆਂ ਨੇ ਫਤਵਾ ਜਾਰੀ ਕਰਕੇ ਆਤਮਘਾਤੀ ਬੰਬ ਹਮਲਿਆਂ ਦੇ ਖ਼ਿਲਾਫ਼ ਫਤਵਾ ਜਾਰੀ ਕੀਤਾ ਹੈ। ਪਾਕਿਸਤਾਨ ਸਰਕਾ
ਪਾਕਿਸਤਾਨ ਦੀ ਸਰਕਾਰ ਨੇ ਇੱਥੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਉਹ ਮੁੰਬਈ ਦਹਿਸ਼ਤਗਰਦ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਦੀ ਹਮਾਇਤ ਵਾਲੀ ਮਿਲੀ ਮੁਸਲਿਮ ਲੀਗ ਨੂੰ ਰਾਜਨੀਤਕ ਪਾਰਟੀ ਦੇ ਰੂਪ ਵਿਚ ਰਜਿਸਟਰ ਕਰਾਉਣ ਦੀ ਮੰਗ ਕਰਦੀ ਪਟੀਸ਼ਨ ਰੱਦ ਕਰ ਦੇਵੇ, ਕਿਉਂਕਿ ਇਹ ਗਰੁੱਪ ਰਾਜ


Contact us
www.punjabweekly.co.uk
0044 121 520 8430
0044 797 059 2182
E mail at : info@punjabweekly.co.uk
Follow us on :

weekly Hits on website : 12681

Total Hits on website :827273

Copyright @2018 - 19 reserved for Punjab weekly. Designed and developed by IINGroups.(+91-9888211017)