ਪੁਲਿਸ ਦੀ ਗ੍ਰਿਫ਼ਤ ''ਚ ਕਮਲੇਸ਼ ਤਿਵਾਰੀ ਦੀ ਹੱਤਿਆ ''ਚ ਨਾਮਜਦ ਦੋ ਮੌਲਵੀ ਦੇ ਨਾਲ ਇਕ ਹੋਰ
Date : 2019-10-18 PM 11:53:00 | views (34)

ਬਿਜ਼ਨੌਰ, - ਪ੍ਰਦੇਸ਼ ਦੀ ਰਾਜਧਾਨੀ ਲਖਨਊ ''ਚ ਹਿੰਦੂਵਾਦੀ ਆਗੂ ਕਮਲੇਸ਼ ਤਿਵਾਰੀ ਦੀ ਦਿਨ-ਦਹਾੜੇ ਬੇਰਹਿਮੀ ਨਾਲ ਹੱਤਿਆ ''ਚ ਨਾਮਜਦ ਦੋਵਾਂ ਮੌਲਵੀਆਂ ਨੂੰ ਪੁਲਿਸ ਨੇ ਫੜ ਲਿਆ ਹੈ। ਇਨ੍ਹਾਂ ਦੋਵਾਂ ਦੀ ਗ੍ਰਿਫ਼ਤਾਰੀ ''ਤੇ ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਕੁਝ ਕਹਿਣ ਤੋਂ ਮਨਾ ਕਰ ਦਿੱਤਾ ਹੈ। ਬਿਜਨੌਰ ਪੁਲਿਸ ਨੇ ਬਿਜਨੌਰ ਦੇ ਮੁਹੱਲਾ ਚਾਹਸ਼ੀਰੀ ਨਿਵਾਸੀ ਮੌਲਾਨਾ ਖੁਰਸ਼ੀਦ ਨੂੰ ਵੀ ਹਿਰਾਸਤ ''ਚ ਲੈ ਲਿਆ ਹੈ। ਉਸ ਨੂੰ ਮੌਲਾਨਾ ਅਨਵਾਰੂਲ ਦਾ ਬੇਹਦ ਕਰੀਬੀ ਮੰਨਿਆ ਜਾਂਦਾ ਹੈ।
ਬਿਜਨੌਰ ਜ਼ਿਲ੍ਹੇ ਦੇ ਨਗੀਨਾ ਦੇਹਾਤ ਥਾਣਾ ਖੇਤਰ ਦੇ ਪਿੰਡ ਕਿਸ਼ਨਪੁਰ ਆਂਵਲਾ ਨਿਵਾਸੀ ਮੌਲਾਨਾ ਅਨਵਾਰੂਲ ਹਕ ਨਾਲ ਹੀ ਭਨੇੜਾ ਨਿਵਾਸੀ ਮੁਫਤੀ ਨਈਮ ਨੇ ਕਰੀਬ ਤਿੰਨ ਸਾਲ ਪਹਿਲਾਂ ਕਮਲੇਸ਼ ਤਿਵਾਰੀ ਦਾ ਸਿਰ ਕਲਮ ਕਰਨ ''ਤੇ 1.61 ਕਰੋੜ ਦਾ ਇਨਾਮ ਦਾ ਐਲਾਨ ਕੀਤਾ ਸੀ। ਕਮਲੇਸ਼ ਦੀ ਸ਼ੁੱਕਰਵਾਰ ਨੂੰ ਹੱਤਿਆ ਤੋਂ ਬਾਅਦ ਇਨ੍ਹਾਂ ਦੋਵਾਂ ਮੌਲਵੀ ਖ਼ਿਲਾਫ਼ ਲਖਨਊ ਦੀ ਨਾਕਾ ਕੋਤਵਾਲੀ ''ਚ ਮੁਕਦਮਾ ਦਰਜ ਕਰ ਲਿਆ ਗਿਆ। ਇਨ੍ਹਾਂ ਦੇ ਮੁਕਦਮਾ ਦਰਜ ਹੁੰਦਿਆਂ ਹੀ ਜ਼ਿਲ੍ਹੇ ਦੀ ਨਗੀਨਾ ਦੇਹਾਤ, ਕੋਤਵਾਲੀ ਦੇਹਾਤ, ਕਿਰਤਪੁਰ ਤੇ ਨਜੀਬਾਬਾਦ ਪੁਲਿਸ ਨੇ ਕਈ ਸਥਾਨਾਂ ''ਚ ਰਾਤ ਨੂੰ ਦਬਿਸ਼ ਕੀਤੀ। ਹਿੰਦੂ ਸਮਾਜ ਪਾਰਟੀ ਦੇ ਆਗੂ ਕਮਲੇਸ਼ ਤਿਵਾਰੀ ਦੀ ਹੱਤਿਆ ਮਾਮਲੇ ''ਚ ਨਾਮਜਦ ਮੌਲਾਨਾ ਅਨਵਾਰੂਲ ਹਕ ਨੂੰ ਬਿਜਨੌਰ ਪੁਲਿਸ ਨੇ ਉਸ ਦੇ ਸੁਸਰਾਲ ਤੋਂ ਹਿਰਾਸਤ ''ਚ ਲਿਆ। ਫਿਲਹਾਲ ਮੌਲਾਨਾ ਨੂੰ ਕਿੱਥੇ ਰੱਖਿਆ ਗਿਆ ਹੈ ਇਸ ਬਾਰੇ ''ਚ ਪੁਲਿਸ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।


Tags :

ਤਾਜਾ ਖ਼ਬਰਾਂ
ਸੈਂਚੂਰੀਅਨ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿੱਚ ਦੱਖਣੀ ਅਫਰੀਕਾ ਨੇ ਭਾਰਤ ਨੂੰ ਕਰਾਰੀ ਹਾਰ ਦਿੱਤੀ ਹੈ। ਮੇਜ਼ਬਾਨ ਗੇਂਦਬਾਜ਼ਾਂ ਅੱਗੇ ਭਾਰਤੀ ਖਿਡਾਰੀ ਤਾਸ਼ ਦੇ ਪੱਤਿਆਂ ਦੇ ਮਹਿਲ ਵਾਂਗ ਢਹਿੰਦੇ ਗਏ। ਭਾਰਤ ਨੂੰ 135 ਦੌੜਾਂ ਦੀ ਕਰਾਰੀ ਹਾਰ ਮਿਲੀ ਹੈ। ਇਸ ਜਿੱਤ ਨਾਲ 3 ਟੈਸਟ ਮੈਚਾਂ ਦੀ ਲੜੀ ‘ਤੇ ਦੱਖਣੀ ਅ
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਮੁੱਖ ਪ੍ਰਿੰਸੀਪਲ ਸਕੱਤਰ ਦੀ ਨਿਯੁਕਤੀ ਰੱਦ ਕਰ ਦਿੱਤੀ ਹੈ। ਸੁਰੇਸ਼ ਕੁਮਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਹੱਦ ਕਰੀਬੀ ਹਨ ਤੇ ੳੇਹ ਪਿਛਲੀ ਕੈਪਟਨ ਸਰਕਾਰ ‘ਚ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਰਹੇ ਸਨ। ਇਸ ਵਾਰ ਕੈਪਟਨ ਨੇ ਸਕਰਾਰ ਬਣਨ ਤੋਂ...
ਪਾਕਿਸਤਾਨ ਦੇ 1800 ਤੋਂ ਜ਼ਿਆਦਾ ਮੌਲਵੀਆਂ ਨੇ ਫਤਵਾ ਜਾਰੀ ਕਰਕੇ ਆਤਮਘਾਤੀ ਬੰਬ ਹਮਲਿਆਂ ਦੇ ਖ਼ਿਲਾਫ਼ ਫਤਵਾ ਜਾਰੀ ਕੀਤਾ ਹੈ। ਪਾਕਿਸਤਾਨ ਸਰਕਾ
ਪਾਕਿਸਤਾਨ ਦੀ ਸਰਕਾਰ ਨੇ ਇੱਥੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਉਹ ਮੁੰਬਈ ਦਹਿਸ਼ਤਗਰਦ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਦੀ ਹਮਾਇਤ ਵਾਲੀ ਮਿਲੀ ਮੁਸਲਿਮ ਲੀਗ ਨੂੰ ਰਾਜਨੀਤਕ ਪਾਰਟੀ ਦੇ ਰੂਪ ਵਿਚ ਰਜਿਸਟਰ ਕਰਾਉਣ ਦੀ ਮੰਗ ਕਰਦੀ ਪਟੀਸ਼ਨ ਰੱਦ ਕਰ ਦੇਵੇ, ਕਿਉਂਕਿ ਇਹ ਗਰੁੱਪ ਰਾਜ


Contact us
www.punjabweekly.co.uk
0044 121 520 8430
0044 797 059 2182
E mail at : info@punjabweekly.co.uk
Follow us on :

weekly Hits on website : 12707

Total Hits on website :827299

Copyright @2018 - 19 reserved for Punjab weekly. Designed and developed by IINGroups.(+91-9888211017)