ਹੈਂਗਆਊਟ ਰੈਸਟੋਰੈਂਟ ਗੋਲੀ ਕਾਂਡ ਦਾ ਦੋਸ਼ੀ ਰਵਿੰਦਰ ਉਰਫ ਸੋਨੂੰ ਗ੍ਰਿਫਤਾਰ
Date : 2019-09-24 AM 02:18:00 | views (77)

ਜਲੰਧਰ- ਜਲੰਧਰ-ਫਗਵਾੜਾ ਹਾਈਵੇ ਉੱੇ ਹੈਂਗਆਊਟ ਰੈਸਟੋਰੈਂਟ ਵਿੱਚ ਕੱਲ੍ਹ ਰਾਤ ਹੋਏ ਗੋਲੀਕਾਂਡ ਬਾਰੇ ਥਾਣਾ ਰਾਮਾਮੰਡੀ ਪੁਲਸ ਨੇ ਰਵਿੰਦਰ ਕੁਮਾਰ ਉਰਫ ਸੋਨੂੰ ਪੁੱਤਰ ਮੰਗਤ ਰਾਏ ਪਿੰਡ ਰੁੜਕਾ ਨੂੰ ਪਿਸਤੌਲ ਅਤੇ ਚਾਰ ਜਿੰਦਾ ਕਰਤੂਸ ਨਾਲ ਗ੍ਰਿਫਤਾਰ ਕਰ ਕੇ ਕੇਸ ਦਰਜ ਕਰ ਲਿਆ ਹੈ।
ਡੀ ਸੀ ਪੀ ਇਨਵੈਸਟੀਗੇਸ਼ਨ ਗੁਰਮੀਤ ਸਿੰਘ ਦੇ ਮੁਤਾਬਕ ਰੈਸਟੋਰੈਂਟ ਵਿੱਚ ਕੱਲ੍ਹ ਰਾਤ ਕਪੂਰਥਲਾ ਦਾ ਤੇਜਿੰਦਰ ਸਿੰਘ ਆਪਣੇ ਦੋਸਤਾਂ ਨਾਲ ਆਇਆ ਸੀ। ਇਸ ਦੌਰਾਨ ਉਥੇ ਚੱਲਦੀ ਸੈਟਰਡੇ ਸੈਲੀਬ੍ਰੇਸ਼ਨ ਪਾਰਟੀ ਵਿੱਚ ਡਾਂਸ ਫਲੋਰ ''ਤੇ ਡਾਂਸ ਚੱਲ ਰਿਹਾ ਸੀ ਤਾਂ ਦੋਸ਼ੀ ਸੋਨੂੰ ਇੱਕ ਮਹਿਲਾ ਨਾਲ ਡਾਂਸ ਕਰ ਰਿਹਾ ਸੀ। ਤੇਜਿੰਦਰ ਵੀ ਆਪਣੇ ਸਾਥੀਆਂ ਨਾਲ ਉਸੇ ਫਲੋਰ ''ਤੇ ਡਾਂਸ ਕਰ ਰਿਹਾ ਸੀ ਕਿ ਅਚਾਨਕ ਲੜਕੀ ਨੂੰ ਟੱਕਰ ਲੱਗ ਗਈ। ਇਸ ਪਿੱਛੋਂ ਸੋਨੂੰ ਅਤੇ ਤੇਜਿੰਦਰ ਦੀ ਬਹਿਸ ਸ਼ੁਰੂ ਹੋ ਗਈ ਤਾਂ ਸੋਨੂੰ ਨੇ ਡੱਬ ਵਿੱਚੋਂ ਪਿਸਤੌਲ ਕੱਢ ਕੇ ਤੇਜਿੰਦਰ ਸਿੰਘ ਦੇ ਪੇਟ ਵਿੱਚ ਫਾਇਰ ਕਰ ਦਿੱਤਾ। ਉਸ ਦਾ ਪੇਟ ਚੀਰਦੇ ਹੋਏ ਗੋਲੀ ਬਾਹਰ ਨਿਕਲ ਗਈ। ਪੁਲਸ ਨੇ ਸੋਨੂੰ ਨੂੰ ਜਲੰਧਰ-ਫਗਵਾੜਾ ਹਾਈਵੇ ''ਤੇ ਇੱਕ ਜਗ੍ਹਾ ਤੋਂ ਗ੍ਰਿਫਤਾਰ ਕਰ ਕੇ ਉਸ ਕੋਲੋਂ ਵਾਰਦਾਤ ਵਿੱਚ ਵਰਤੀ ਪਿਸਤੌਲ ਅਤੇ ਚਾਰ ਜਿੰਦਾ ਕਾਰਤੂਸ ਵੀ ਬਰਾਮਦ ਕਰ ਲਏ ਹਨ।
ਪੁੱਛਗਿੱਛ ਦੌਰਾਨ ਸੋਨੂੰ ਨੇ ਮੰਨਿਆ ਕਿ ਬਿਲਗਾ ਦੇ ਪਿੰਡ ਡਗਾਰਾ ਵਿੱਚ ਚਾਰ ਸਾਲ ਪਹਿਲਾਂ ਜ਼ਮੀਨੀ ਵਿਵਾਦ ਬਾਰੇ ਉਸ ਕੋਲੋਂ ਸਤਨਾਮ ਸਿੰਘ ਉਰਫ ਸੱਤੂ ਪਿੰਡ ਤੋਤੇ ਦਾ ਕਤਲ ਹੋ ਗਿਆ ਸੀ। ਇਸ ਕੇਸ ਵਿੱਚ ਸੋਨੂੰ ਦੀ ਗ੍ਰਿਫਤਾਰੀ ਇੱਕ ਸਾਲ ਬਾਅਦ ਹੋਈ ਤਾਂ ਕਪੂਰਥਲਾ ਜੇਲ੍ਹ ਵਿੱਚ ਉਸ ਦਾ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਨਾਲ ਵਿਵਾਦ ਹੋ ਗਿਆ। ਇਸ ਮਗਰੋਂ ਜ਼ਮਾਨਤ ਹੋਣ ਉਤੇ ਸੋਨੂੰ ਨੇ ਬਾਹਰ ਆ ਕੇ ਪਿਸਤੌਲ ਖਰੀਦੀ ਸੀ। ਉਸ ਨੇ ਖੁਲਾਸਾ ਕੀਤਾ ਹੈ ਕਿ ਫਗਵਾੜਾ ਵਿੱਚ ਇੱਕ ਵਿਆਹ ਸਮਾਰੋਹ ਦੌਰਾਨ ਦੋਸ਼ੀ ਸੋਨੂੰ ਨੇ ਗੋਲੀ ਚਲਾ ਦਿੱਤੀ ਸੀ। ਇਸ ਬਾਰੇ ਫਗਵਾੜਾ ਦੇ ਸਿਟੀ ਥਾਣਾ ਵਿੱਚ ਉਸ ਦੇ ਖਿਲਾਫ ਕੇਸ ਦਰਜ ਹੈ, ਜਿਸ ਵਿੱਚ ਜੇਲ੍ਹ ਕੱਟ ਕੇ ਆਇਆ ਸੀ। ਇਨ੍ਹਾਂ ਦੋਵਾਂ ਕੇਸਾਂ ਵਿੱਚ ਅਜੇ ਜ਼ਮਾਨਤ ਉੱਤੇ ਚੱਲ ਰਿਹਾ ਹੈ। ਡੀ ਸੀ ਪੀ ਦੇ ਅਨੁਸਾਰ ਬੀਤੀ ਰਾਤ ਲੜਕੀ ਨੇ ਛੇੜਛਾੜ ਨੂੰ ਲੈ ਕੇ ਹੰਗਾਮਾ ਸ਼ੁਰੂ ਕਰ ਦਿੱਤਾ ਸੀ।


Tags :

ਤਾਜਾ ਖ਼ਬਰਾਂ
ਸੈਂਚੂਰੀਅਨ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿੱਚ ਦੱਖਣੀ ਅਫਰੀਕਾ ਨੇ ਭਾਰਤ ਨੂੰ ਕਰਾਰੀ ਹਾਰ ਦਿੱਤੀ ਹੈ। ਮੇਜ਼ਬਾਨ ਗੇਂਦਬਾਜ਼ਾਂ ਅੱਗੇ ਭਾਰਤੀ ਖਿਡਾਰੀ ਤਾਸ਼ ਦੇ ਪੱਤਿਆਂ ਦੇ ਮਹਿਲ ਵਾਂਗ ਢਹਿੰਦੇ ਗਏ। ਭਾਰਤ ਨੂੰ 135 ਦੌੜਾਂ ਦੀ ਕਰਾਰੀ ਹਾਰ ਮਿਲੀ ਹੈ। ਇਸ ਜਿੱਤ ਨਾਲ 3 ਟੈਸਟ ਮੈਚਾਂ ਦੀ ਲੜੀ ‘ਤੇ ਦੱਖਣੀ ਅ
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਮੁੱਖ ਪ੍ਰਿੰਸੀਪਲ ਸਕੱਤਰ ਦੀ ਨਿਯੁਕਤੀ ਰੱਦ ਕਰ ਦਿੱਤੀ ਹੈ। ਸੁਰੇਸ਼ ਕੁਮਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਹੱਦ ਕਰੀਬੀ ਹਨ ਤੇ ੳੇਹ ਪਿਛਲੀ ਕੈਪਟਨ ਸਰਕਾਰ ‘ਚ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਰਹੇ ਸਨ। ਇਸ ਵਾਰ ਕੈਪਟਨ ਨੇ ਸਕਰਾਰ ਬਣਨ ਤੋਂ...
ਪਾਕਿਸਤਾਨ ਦੇ 1800 ਤੋਂ ਜ਼ਿਆਦਾ ਮੌਲਵੀਆਂ ਨੇ ਫਤਵਾ ਜਾਰੀ ਕਰਕੇ ਆਤਮਘਾਤੀ ਬੰਬ ਹਮਲਿਆਂ ਦੇ ਖ਼ਿਲਾਫ਼ ਫਤਵਾ ਜਾਰੀ ਕੀਤਾ ਹੈ। ਪਾਕਿਸਤਾਨ ਸਰਕਾ
ਪਾਕਿਸਤਾਨ ਦੀ ਸਰਕਾਰ ਨੇ ਇੱਥੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਉਹ ਮੁੰਬਈ ਦਹਿਸ਼ਤਗਰਦ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਦੀ ਹਮਾਇਤ ਵਾਲੀ ਮਿਲੀ ਮੁਸਲਿਮ ਲੀਗ ਨੂੰ ਰਾਜਨੀਤਕ ਪਾਰਟੀ ਦੇ ਰੂਪ ਵਿਚ ਰਜਿਸਟਰ ਕਰਾਉਣ ਦੀ ਮੰਗ ਕਰਦੀ ਪਟੀਸ਼ਨ ਰੱਦ ਕਰ ਦੇਵੇ, ਕਿਉਂਕਿ ਇਹ ਗਰੁੱਪ ਰਾਜ


Contact us
www.punjabweekly.co.uk
0044 121 520 8430
0044 797 059 2182
E mail at : info@punjabweekly.co.uk
Follow us on :

weekly Hits on website : 12506

Total Hits on website :827313

Copyright @2018 - 19 reserved for Punjab weekly. Designed and developed by IINGroups.(+91-9888211017)