ਆਤਮਘਾਤੀ ਹਮਲਿਆਂ ਦੇ ਖ਼ਿਲਾਫ਼ 1800 ਮੌਲਵੀਆਂ ਨੇ ਜਾਰੀ ਕੀਤਾ ਫਤਵਾ
Date : 2018-01-17 AM 06:10:00 | views (491)

ਇਸਲਾਮਾਬਾਦ-  ਪਾਕਿਸਤਾਨ ਦੇ 1800 ਤੋਂ ਜ਼ਿਆਦਾ ਮੌਲਵੀਆਂ ਨੇ ਫਤਵਾ ਜਾਰੀ ਕਰਕੇ ਆਤਮਘਾਤੀ ਬੰਬ ਹਮਲਿਆਂ ਦੇ ਖ਼ਿਲਾਫ਼ ਫਤਵਾ ਜਾਰੀ ਕੀਤਾ ਹੈ। ਪਾਕਿਸਤਾਨ ਸਰਕਾਰ ਨੇ ਮੰਗਲਵਾਰ ਨੂੰ ਇੱਕ ਕਿਤਾਬ ਰਿਲੀਜ਼ ਕੀਤੀ ਜਿਸ ਵਿਚ ਕਿਹਾ ਗਿਆ ਹੈ ਕਿ ਮੌਲਵੀਆਂ ਨੇ ਆਤਮਘਾਤੀ ਬੰਬ ਧਮਾਕਿਆਂ ਨੂੰ ਗੈਰ ਇਸਲਾਮਿਕ ਮੰਨਿਆ ਹੈ। ਪਿਛਲੇ ਕਈ ਸਾਲਾਂ ਤੋਂ ਸਾਊਥ ਏਸ਼ੀਆ ਇਸਲਾਮਿਕ ਕੱਟੜਪੰਥੀਆਂ ਦੇ Îਨਿਸ਼ਾਨੇ ''ਤੇ ਹਨ। ਕੱਟੜਪੰਥੀ ਕਈ ਦੇਸ਼ਾਂ ਵਿਚ ਆਤਮਘਾਤੀ ਬੰਬ ਧਮਾਕਿਆਂ ਨਾਲ ਹਿੰਸਾ ਫੈਲਾ ਕੇ ਪੂਰੇ ਵਿਸ਼ਵ ਵਿਚ ਇਸਲਾਮਿਕ ਸ਼ਾਸਨ ਨੂੰ ਲਾਗੂ ਕਰਨ ਦੇ ਲਈ ਇਸ ਨੂੰ  ਇੱਕ ਪਵਿੱਤਰ ਯੁੱਧ ਦੱਸ ਰਹੇ ਹਨ।
ਅਜਿਹੇ ਆਤਮਘਾਤੀ ਹਮਲਿਆਂ ਨੂੰ ਕੱਟੜਪੰਥੀ ਅਤੇ ਅਨੈਤਿਕ ਦੱਸਿਆ ਜਾਂਦਾ ਹੈ। ਇਨ੍ਹਾਂ ਹਮਲਿਆਂ ਵਿਚ ਆਮ ਨਾਗਰਿਕ ਦੀ ਮੌਤ ਹੁੰਦੀ ਹੈ। ਹਾਲਾਂਕਿ ਅੱਤਵਾਦੀ ਇਸ ਨੂੰ ਅਪਣਾ ਸਭ ਤੋਂ ਤਾਕਤਵਰ ਹਥਿਆਰ ਮੰਨਦੇ ਹਨ। ਇਨ੍ਹਾਂ 1800 ਇਸਲਾਮਿਕ ਧਰਮ ਗੁਰੂਆਂ ਨੇ ਆਤਮਘਾਤੀ ਬੰਬ ਧਮਾਕਿਆਂ ਨੂੰ ਇਸਲਾਮ ਦੇ ਵਿਰੁੱਧ ਮੰਨਿਆ ਹੈ ਅਤੇ ਇਸ ਨੂੰ ''ਹਰਾਮ'' ਕਰਾਰ ਦਿੱਤਾ ਹੈ। ਪਾਕਿਸਤਾਨ ਦੇ ਰਾਸ਼ਟਰਪਤੀ  ਨੇ ਕਿਤਾਬ ਵਿਚ ਲਿਖਿਆ ਹੈ ਕਿ ਇਹ ਫਤਵਾ ÎÎਇਕ ਉਦਾਰ ਇਸਲਾਮਿਕ ਸਮਾਜ ਦੀ ਸਥਿਰਤਾ ਦਾ ਮਜ਼ਬੂਤ ਆਧਾਰ ਸਥਾਪਤ ਕਰਨ ਦੇ ਲਈ ਹੈ।
ਵਿਦੇਸ਼ੀ ਅਤੇ ਸਥਾਨਕ ਲੋਕਾਂ ਨੇ ਦੋਸ਼ ਲਗਾਇਆ ਹੈ ਕਿ ਪਾਕਿਸਤਾਨ ਦੀ ਸਰਕਾਰ ਅਤੇ ਮਿਲਟਰੀ ਅਪਣੇ ਫਾÎਇਦਿਆਂ ਦੇ ਲਈ ਕੱਟੜਪੰਥੀ ਸਮੂਹਾਂ ਦਾ ਸਹਾਰਾ ਲੈ ਰਹੀ ਹੈ ਲੇਕਿਨ ਉਨ੍ਹਾਂ ਬਹੁਤ ਲੰਬੇ ਸਮੇਂ ਤੋਂ ਦੇਸ਼ ਦੇ ਮਸਜਿਦਾਂ ਵਿਚ ਹੋਣ ਵਾਲੇ ਪ੍ਰਚਾਰਕਾਂ ਕੋਲੋਂ ਨਫਰਤ ਨਜ਼ਰ ਆ ਰਹੀ ਹੈ।  ਇਸੇ ਤਰ੍ਹਾਂ ਦਾ ਫਤਵਾ ਮਿਲਡ ਈਸਟ ਵਿਚ ਦੇਖਿਆ ਗਿਆ ਸੀ ਜਦ ਆਈਐਸ ਅਤੇ ਹੋਰ ਅੱਤਵਾਦੀ ਸੰਗਠਨ ਵੀ ਨਿਸ਼ਾਨਾ ਬਣਾਉਣ ਦੇ ਲਈ ਆਤਮਘਾਤੀ ਹਮਲਿਆਂ ਨੂੰ ਅੰਜਾਮ ਦਿੰਦੇ ਸਨ।


Tags :

ਤਾਜਾ ਖ਼ਬਰਾਂ
ਸੈਂਚੂਰੀਅਨ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿੱਚ ਦੱਖਣੀ ਅਫਰੀਕਾ ਨੇ ਭਾਰਤ ਨੂੰ ਕਰਾਰੀ ਹਾਰ ਦਿੱਤੀ ਹੈ। ਮੇਜ਼ਬਾਨ ਗੇਂਦਬਾਜ਼ਾਂ ਅੱਗੇ ਭਾਰਤੀ ਖਿਡਾਰੀ ਤਾਸ਼ ਦੇ ਪੱਤਿਆਂ ਦੇ ਮਹਿਲ ਵਾਂਗ ਢਹਿੰਦੇ ਗਏ। ਭਾਰਤ ਨੂੰ 135 ਦੌੜਾਂ ਦੀ ਕਰਾਰੀ ਹਾਰ ਮਿਲੀ ਹੈ। ਇਸ ਜਿੱਤ ਨਾਲ 3 ਟੈਸਟ ਮੈਚਾਂ ਦੀ ਲੜੀ ‘ਤੇ ਦੱਖਣੀ ਅ
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਮੁੱਖ ਪ੍ਰਿੰਸੀਪਲ ਸਕੱਤਰ ਦੀ ਨਿਯੁਕਤੀ ਰੱਦ ਕਰ ਦਿੱਤੀ ਹੈ। ਸੁਰੇਸ਼ ਕੁਮਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਹੱਦ ਕਰੀਬੀ ਹਨ ਤੇ ੳੇਹ ਪਿਛਲੀ ਕੈਪਟਨ ਸਰਕਾਰ ‘ਚ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਰਹੇ ਸਨ। ਇਸ ਵਾਰ ਕੈਪਟਨ ਨੇ ਸਕਰਾਰ ਬਣਨ ਤੋਂ...
ਪਾਕਿਸਤਾਨ ਦੇ 1800 ਤੋਂ ਜ਼ਿਆਦਾ ਮੌਲਵੀਆਂ ਨੇ ਫਤਵਾ ਜਾਰੀ ਕਰਕੇ ਆਤਮਘਾਤੀ ਬੰਬ ਹਮਲਿਆਂ ਦੇ ਖ਼ਿਲਾਫ਼ ਫਤਵਾ ਜਾਰੀ ਕੀਤਾ ਹੈ। ਪਾਕਿਸਤਾਨ ਸਰਕਾ
ਪਾਕਿਸਤਾਨ ਦੀ ਸਰਕਾਰ ਨੇ ਇੱਥੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਉਹ ਮੁੰਬਈ ਦਹਿਸ਼ਤਗਰਦ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਦੀ ਹਮਾਇਤ ਵਾਲੀ ਮਿਲੀ ਮੁਸਲਿਮ ਲੀਗ ਨੂੰ ਰਾਜਨੀਤਕ ਪਾਰਟੀ ਦੇ ਰੂਪ ਵਿਚ ਰਜਿਸਟਰ ਕਰਾਉਣ ਦੀ ਮੰਗ ਕਰਦੀ ਪਟੀਸ਼ਨ ਰੱਦ ਕਰ ਦੇਵੇ, ਕਿਉਂਕਿ ਇਹ ਗਰੁੱਪ ਰਾਜ


Contact us
www.punjabweekly.co.uk
0044 121 520 8430
0044 797 059 2182
E mail at : info@punjabweekly.co.uk
Follow us on :

weekly Hits on website : 12502

Total Hits on website :827309

Copyright @2018 - 19 reserved for Punjab weekly. Designed and developed by IINGroups.(+91-9888211017)